Advertisment

ਅਮਿਤਾਭ ਬੱਚਨ ਨੇ ਅਯੁੱਧਿਆ 'ਚ ਖਰੀਦੀ ਜ਼ਮੀਨ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਦੱਸ ਦਈਏ ਕਿ ਅਮਿਤਾਭ ਬੱਚਨ ਵੀ ਰਾਮ ਧੁਨ ਦਾ ਆਨੰਦ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ। ਤਾਜ਼ਾ ਰਿਪੋਰਟਾਂ ਦੇ ਮੁਤਾਬਕ, ਅਦਾਕਾਰ ਨੇ ਅਯੁੱਧਿਆ ਵਿੱਚ ਕਰੋੜਾਂ ਦਾ ਇੱਕ ਪਲਾਟ ਖਰੀਦਿਆ ਹੈ, ਜਿੱਥੇ ਉਹ ਆਪਣਾ ਨਵਾਂ ਘਰ ਬਨਾਉਣ ਜਾ ਰਹੇ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਬਾਲੀਵੁੱਡ ਸਟਾਰ ਹਨ।

author-image
By Pushp Raj
New Update
Amitabh Bachchan buy land in Ayodhya

Amitabh Bachchan buy land in Ayodhya

Listen to this article
0.75x 1x 1.5x
00:00 / 00:00
Advertisment


Amitabh Bachchan buy land in Ayodhya: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ (Ram Temple Ayodhya) ਤੋਂ ਪਹਿਲਾਂ ਅਮਿਤਾਭ ਬੱਚਨ ਨੇ ਅਯੁੱਧਿਆ ਦੇ ਵਿੱਚ ਨਵੀਂ ਜ਼ਮੀਨ ਖਰੀਦੀ ਹੈ, ਜਿਸ ਦੀ ਕੀਮਤ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ ਹੈ।

ਦੱਸ ਦਈਏ ਕਿ ਅਮਿਤਾਭ ਬੱਚਨ (Amitabh Bachchan) ਵੀ ਰਾਮ ਧੁਨ ਦਾ ਆਨੰਦ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ। ਤਾਜ਼ਾ ਰਿਪੋਰਟਾਂ ਦੇ ਮੁਤਾਬਕ, ਅਦਾਕਾਰ ਨੇ ਅਯੁੱਧਿਆ ਵਿੱਚ ਕਰੋੜਾਂ ਦਾ ਇੱਕ ਪਲਾਟ ਖਰੀਦਿਆ ਹੈ, ਜਿੱਥੇ ਉਹ ਆਪਣਾ ਨਵਾਂ ਘਰ ਬਨਾਉਣ ਜਾ ਰਹੇ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਬਾਲੀਵੁੱਡ ਸਟਾਰ ਹਨ। ਫੈਨਜ਼ ਵੀ ਬਿੱਗ ਬੀ ਦਾ ਇਹ ਰੂਹਾਨੀ ਅੰਦਾਜ਼ ਦੇਖ ਕੇ ਕਾਫੀ ਖੁਸ਼ ਹਨ।

Advertismentਅਮਿਤਾਭ ਬੱਚਨ ਨੇ ਅਯੁੱਧਿਆ 'ਚ ਖਰੀਦੀ ਕਰੋੜਾਂ ਰੁਪਏ ਦੀ ਜ਼ਮੀਨ 

 
ਜਾਣਕਾਰੀ ਦੇ ਮੁਤਾਬਕ ਬਿੱਗ ਬੀ ਨੇ ਅਯੁੱਧਿਆ ਦੇ  7- ਸਟਾਰ ਪ੍ਰੋਜੈਕਟ 'ਦਿ ਸਰਯੂ' ਵਿੱਚ ਇੱਕ ਨਵਾਂ ਪਲਾਟ ਖਰੀਦੀਆ ਹੈ। ਇਹ ਪਲਾਟ ਸਰਯੂ ਨਦੀ ਦੇ ਨੇੜੇ ਸਥਿਤ ਹੈ। ਇਸ ਦਾ ਕੰਸਟਰਕਸ਼ਨ  ਵਰਕ ਮੁੰਬਈ ਬੇਸਡ ਡਵੈਲਪਰ ਦੇ ਕੋਲ ਹੈ। 
ਦੱਸਿਆ ਜਾ ਰਿਹਾ ਹੈ ਕਿ ਪ੍ਰੋਜੈਕਟ 'ਦਿ ਸਰਯੂ' ਸ਼੍ਰੀ ਰਾਮ ਜਨਮ ਭੂਮੀ ਮੰਦਰ ਤੋਂ ਮਹਿਜ਼ 15 ਮਿੰਟ ਦੀ ਦੂਰੀ 'ਤੇ ਹੈ। ਰਿਪੋਰਟਾਂ ਦੀ ਮੰਨੀਏ ਤਾਂ ਅਮਿਤਾਭ ਨੇ 10 ਹਜ਼ਾਰ ਵਰਗ ਫੁੱਟ ਜ਼ਮੀਨ ਖਰੀਦੀ ਹੈ। ਜਿਸ ਦੀ ਕੀਮਤ 14.5 ਕਰੋੜ ਰੁਪਏ ਹੈ।

Advertisment

ਖਬਰਾਂ ਮੁਤਾਬਕ ਬਿਲਡਰ ਨਾਲ ਗੱਲ ਕਰਦੇ ਹੋਏ ਅਦਾਕਾਰ ਨੇ ਦੱਸਿਆ ਕਿ ਉਹ ਉੱਥੇ ਆਪਣਾ ਘਰ ਬਨਾਉਣਾ ਚਾਹੁੰਦੇ ਹਨ। ਅਮਿਤਾਭ ਨੇ ਕਿਹਾ- ਮੈਂ ਅਯੁੱਧਿਆ 'ਚ 'ਦਿ ਸਰਯੂ' ਲਈ 'ਦਿ ਹਾਊਸ ਆਫ ਅਭਿਨੰਦਨ ਲੋਢਾ' ਨਾਲ ਇਸ ਯਾਤਰਾ ਦੀ ਸ਼ੁਰੂਆਤ ਕਰਨ ਦੀ ਉਮੀਦ ਕਰ ਰਿਹਾ ਹਾਂ। ਇੱਕ ਸ਼ਹਿਰ ਜੋ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਅਯੁੱਧਿਆ ਦੀ ਸਦੀਵੀ ਅਧਿਆਤਮਿਕਤਾ ਅਤੇ ਸੱਭਿਆਚਾਰਕ ਅਮੀਰੀ ਨੇ ਭੂਗੋਲਿਕ ਸੀਮਾਵਾਂ ਤੋਂ ਪਰੇ ਇੱਕ ਭਾਵਨਾਤਮਕ ਸੰਪਰਕ ਬਣਾਇਆ ਹੈ।

ਰਾਮ ਮੰਦਰ ਦੇ ਖਾਸ ਸਮਾਗਮ ਵਿੱਚ ਹਿੱਸਾ ਲੈਣਗੇ ਬਿੱਗ ਬੀ 

ਦੱਸ ਦੇਈਏ ਕਿ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਅਮਿਤਾਭ ਬੱਚਨ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਜਨੀਕਾਂਤ, ਰਣਬੀਰ ਕਪੂਰ, ਆਲੀਆ ਭੱਟ, ਰਾਮ ਚਰਨ, ਦੀਪਿਕਾ ਚਿਖਲੀਆ, ਅਰੁਣ ਗੋਵਿਲ, ਸੁਨੀਲ ਲਹਿਰੀ, ਕੰਗਨਾ ਰਣੌਤ (Kangana Ranaut), ਅਤੇ ਰਣਦੀਪ ਹੁੱਡਾ ਤੇ ਉਨ੍ਹਾਂ ਦੀ ਪਤਨੀ ਲਿਨ ਲੈਸ਼ਰਾਮ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਆਪਣਾ ਮਿੰਨੀ ਵਲੌਗ, ਵੀਡੀਓ ਵੇਖ ਹੱਸ-ਹੱਸ ਦੁਹਰੇ ਹੋਏ ਫੈਨਜ਼

ਦੱਸਣਯੋਗ ਹੈ ਕਿ ਰਾਮ ਮੰਦਰ ਬਨਣ ਮਗਰੋਂ ਅਯੁੱਧਿਆ ਨੂੰ ਗਲੋਬਲ ਸਿਪਰਿਚੂਅਲ ਕੈਪਿਟਲ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ। ਇੱਥੇ ਅਜੇ ਵੀ ਰਾਮ ਮੰਦਰ ਦੇ ਨਿਰਮਾਣ ਦਾ ਕੰਮ ਜਾਰੀ ਹੈ। 22 ਜਨਵਰੀ ਨੂੰ ਇੱਥੇ ਭਗਵਾਨ ਰਾਮ ਦੀ ਬਾਲ ਰੂਪ  ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਅਯੁੱਧਿਆ ਵਿੱਚ ਕਈ ਨਵੇਂ ਪ੍ਰੋਜੈਕਟਸ ਸ਼ੁਰੂ ਕੀਤੇ ਗਏ ਹਨ ਤੇ ਸ਼ਹਿਰ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment