Thalaivar 170: 32 ਸਾਲਾਂ ਬਾਅਦ ਵੱਡੇ ਪਰਦੇ 'ਤੇ ਮੁੜ ਇੱਕਠੇ ਨਜ਼ਰ ਆਉਣਗੇ ਅਮਿਤਾਭ ਬੱਚਨ ਤੇ ਰਜਨੀਕਾਂਤ, ਇਸ ਫਿਲਮ ਰਾਹੀਂ ਕਰਨ ਜਾ ਰਹੇ ਨੇ ਕਮਬੈਕ
ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਅਤੇ ਦੱਖਣ ਦੇ ਦਿੱਗਜ ਕਲਾਕਾਰ ਰਜਨੀਕਾਂਤ ਫਿਲਮੀ ਦੁਨੀਆ ਦੇ ਉਹ ਕਲਾਕਾਰ ਹਨ, ਜਿਨ੍ਹਾਂ ਦੀਆਂ ਫਿਲਮਾਂ ਨੂੰ ਪ੍ਰਸ਼ੰਸਕ ਦੇਖਣ ਲਈ ਬੇਤਾਬ ਹਨ। ਇਸ ਦੇ ਨਾਲ ਹੀ ਜੇਕਰ ਇਹ ਦੋਵੇਂ ਕਲਾਕਾਰ ਕਿਸੇ ਫਿਲਮ 'ਚ ਇਕੱਠੇ ਨਜ਼ਰ ਆਉਂਦੇ ਹਨ ਤਾਂ ਯਕੀਨਨ ਪ੍ਰਸ਼ੰਸਕਾਂ ਲਈ ਇਸ ਤੋਂ ਵੱਡੀ ਖੁਸ਼ਖਬਰੀ ਕੋਈ ਨਹੀਂ ਹੋ ਸਕਦੀ, ਪਰ ਹੁਣ ਅਜਿਹਾ ਹੋਣ ਜਾ ਰਿਹਾ ਹੈ, ਅਮਿਤਾਭ ਬੱਚਨ ਨੇ ਰਜਨੀਕਾਂਤ ਦੀ ਆਉਣ ਵਾਲੀ ਫਿਲਮ ਥਲਾਈਵਰ 170 ਵਿੱਚ ਐਂਟਰੀ ਕਰ ਲਈ ਹੈ। ਮੇਕਰਸ ਨੇ ਇਸ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ।
Thalaivar 170: 32 ਸਾਲਾਂ ਬਾਅਦ ਵੱਡੇ ਪਰਦੇ 'ਤੇ ਮੁੜ ਇੱਕਠੇ ਨਜ਼ਰ ਆਉਣਗੇ ਅਮਿਤਾਭ ਬੱਚਨ ਤੇ ਰਜਨੀਕਾਂਤ, ਇਸ ਫਿਲਮ ਰਾਹੀਂ ਕਰਨ ਜਾ ਰਹੇ ਨੇ ਕਮਬੈਕ
Amitabh Bachchan-Rajnikanth in Thalaivar 170: ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਅਤੇ ਦੱਖਣ ਦੇ ਦਿੱਗਜ ਕਲਾਕਾਰ ਰਜਨੀਕਾਂਤ ਫਿਲਮੀ ਦੁਨੀਆ ਦੇ ਉਹ ਕਲਾਕਾਰ ਹਨ, ਜਿਨ੍ਹਾਂ ਦੀਆਂ ਫਿਲਮਾਂ ਨੂੰ ਪ੍ਰਸ਼ੰਸਕ ਦੇਖਣ ਲਈ ਬੇਤਾਬ ਹਨ। ਇਸ ਦੇ ਨਾਲ ਹੀ ਜੇਕਰ ਇਹ ਦੋਵੇਂ ਕਲਾਕਾਰ ਕਿਸੇ ਫਿਲਮ 'ਚ ਇਕੱਠੇ ਨਜ਼ਰ ਆਉਂਦੇ ਹਨ ਤਾਂ ਯਕੀਨਨ ਪ੍ਰਸ਼ੰਸਕਾਂ ਲਈ ਇਸ ਤੋਂ ਵੱਡੀ ਖੁਸ਼ਖਬਰੀ ਕੋਈ ਨਹੀਂ ਹੋ ਸਕਦੀ, ਪਰ ਹੁਣ ਅਜਿਹਾ ਹੋਣ ਜਾ ਰਿਹਾ ਹੈ, ਅਮਿਤਾਭ ਬੱਚਨ ਨੇ ਰਜਨੀਕਾਂਤ ਦੀ ਆਉਣ ਵਾਲੀ ਫਿਲਮ ਥਲਾਈਵਰ 170 ਵਿੱਚ ਐਂਟਰੀ ਕਰ ਲਈ ਹੈ। ਮੇਕਰਸ ਨੇ ਇਸ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ।
Welcoming the Shahenshah of Indian cinema ✨ Mr. Amitabh Bachchan on board for #Thalaivar170🕴🏼#Thalaivar170Team reaches new heights with the towering talent of the one & only 🔥 @SrBachchan 🎬🌟😍@rajinikanth @tjgnan @anirudhofficial #FahadhFaasil @RanaDaggubati… pic.twitter.com/BZczZgqJpm
— Lyca Productions (@LycaProductions) October 3, 2023
ਫਿਰ ਨਜ਼ਰ ਆਵੇਗੀ ਅਮਿਤਾਭ ਤੇ ਰਜਨੀਕਾਂਤ ਦੀ ਜੋੜੀ
80 ਦੇ ਦਹਾਕੇ 'ਚ ਪ੍ਰਸ਼ੰਸਕਾਂ ਨੂੰ ਕਈ ਫਿਲਮਾਂ 'ਚ ਰਜਨੀਕਾਂਤ ਅਤੇ ਅਮਿਤਾਭ ਬੱਚਨ ਦੀ ਜੋੜੀ ਦੇਖਣ ਨੂੰ ਮਿਲੀ। ਪਰ ਸਿਨੇਮਾ ਜਗਤ ਦੀਆਂ ਇਹ ਦੋ ਵੱਡੀਆਂ ਹਸਤੀਆਂ ਪਿਛਲੇ ਕਾਫੀ ਸਮੇਂ ਤੋਂ ਕਿਸੇ ਵੀ ਫਿਲਮ 'ਚ ਇਕੱਠੇ ਨਜ਼ਰ ਨਹੀਂ ਆਈਆਂ। ਇਸ ਦੌਰਾਨ ਹੁਣ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ।
ਦਰਅਸਲ, YLCA ਪ੍ਰੋਡਕਸ਼ਨ ਹਾਊਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਰਜਨੀਕਾਂਤ ਦੀ ਥਲਾਈਵਰ 170 ਬਾਰੇ ਵੱਡੀ ਜਾਣਕਾਰੀ ਦਿੱਤੀ ਹੈ। ਟਵੀਟ ਮੁਤਾਬਕ ਰਜਨੀਕਾਂਤ ਦੀ ਇਸ ਫਿਲਮ 'ਚ ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। 'ਥਲਾਈਵਰ 170' 'ਚ ਬਿੱਗ ਬੀ ਦੀ ਐਂਟਰੀ ਨਾਲ ਇਹ ਫਿਲਮ ਨਵੀਆਂ ਉਚਾਈਆਂ ਨੂੰ ਛੂਹ ਜਾਵੇਗੀ।
ਇਸ ਦੇ ਨਾਲ ਹੀ ਇੱਕ ਪੋਸਟਰ ਵੀ ਸ਼ੇਅਰ ਕੀਤਾ ਗਿਆ ਹੈ, ਜਿਸ ਦੇ ਪਿਛਲੇ ਪਾਸੇ ਅਮਿਤਾਭ ਬੱਚਨ ਦੀ ਤਸਵੀਰ ਅਤੇ ਰਜਨੀਕਾਂਤ ਦੀ ਆਉਣ ਵਾਲੀ ਫਿਲਮ ਦਾ ਟਾਈਟਲ ਵੀ ਲਿਖਿਆ ਨਜ਼ਰ ਆ ਰਿਹਾ ਹੈ।
Finally its OFFICIALLLLLLLLLLLLLLLLL🔥🔥🔥🔥🔥🔥🔥🔥🔥🔥🔥🔥🔥🔥🔥🔥🔥🔥#Thalaivar #Rajinikanth & Big B #AmitabhBachchan sir going to share screen after 30 years 💯💯💯WOWWWWWWWWWWWWWW❤️🔥❤️🔥❤️🔥❤️🔥Gonna be blast ALL OVER INDIA ✅✅#Thalaivar170Team #Thalaivar170Squad… pic.twitter.com/Lg3oCqNQHG
— Venky Viky (@VENKATE68684279) October 3, 2023
ਬਿੱਗ ਬੀ ਤੇ ਰਜਨੀਕਾਂਤ ਨੇ ਇਨ੍ਹਾਂ ਫਿਲਮਾਂ 'ਚ ਇਕੱਠੇ ਕਰ ਚੁੱਕੇ ਨੇ ਕੰਮ
ਅਮਿਤਾਭ ਬੱਚਨ ਅਤੇ ਰਜਨੀਕਾਂਤ ਨੂੰ ਆਖਰੀ ਵਾਰ 1991 ਦੀ ਫਿਲਮ ਹਮ ਵਿੱਚ ਇਕੱਠੇ ਕੰਮ ਕਰਦੇ ਦੇਖਿਆ ਗਿਆ ਸੀ। ਅਜਿਹੇ 'ਚ 32 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪ੍ਰਸ਼ੰਸਕਾਂ ਨੂੰ 'ਥਲਾਈਵਰ 170' ਰਾਹੀਂ ਖੁਸ਼ਖਬਰੀ ਮਿਲੀ ਹੈ ਕਿ ਇਹ ਦੋਵੇਂ ਸੁਪਰਸਟਾਰ ਇਕ ਵਾਰ ਫਿਰ ਤੋਂ ਇਕ ਫਿਲਮ 'ਚ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਹ ਦੋਵੇਂ ਕਲਾਕਾਰ ਫਿਲਮ 'ਅੰਧਾ ਕਾਨੂੰਨ' (1983) ਅਤੇ ਅਹਰਸ਼ (1985) 'ਚ ਸਕ੍ਰੀਨ ਸ਼ੇਅਰ ਕਰ ਚੁੱਕੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
