ਅਨਿਲ ਕਪੂਰ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀ ਕੀਤੀ ਪਤਨੀ ਦੇ ਲਈ ਪੋਸਟ,ਜਾਣੋ ਕਿਵੇਂ ਅਦਾਕਾਰ ਨੇ ਵਿਆਹ ਤੋਂ ਪਹਿਲਾਂ ਕਈ ਸਾਲ ਤੱਕ ਕੀਤਾ ਸੀ ਪਤਨੀ ਨੂੰ ਡੇਟ

ਅਦਾਕਾਰ ਨੇ ਆਪਣੀ ਪਤਨੀ ਦੇ ਲਈ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਅੱਜ ਤੋਂ ਚਾਲੀ ਸਾਲ ਪਹਿਲਾਂ, ਮੈਂ ਆਪਣੀ ਜ਼ਿੰਦਗੀ ਦੇ ਨਾਲ ਵਿਆਹ ਕੀਤਾ ਸੀ। ਸੁਨੀਤਾ ਸਾਡਾ ਸਫ਼ਰ ਉਸ ਤੋਂ ਵੀ ਗਿਆਰਾਂ ਸਾਲ ਪਹਿਲਾਂ ਸ਼ੁਰੂ ਹੋਇਆ ਸੀ ।

Written by  Shaminder   |  May 20th 2024 10:39 AM  |  Updated: May 20th 2024 10:39 AM

ਅਨਿਲ ਕਪੂਰ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀ ਕੀਤੀ ਪਤਨੀ ਦੇ ਲਈ ਪੋਸਟ,ਜਾਣੋ ਕਿਵੇਂ ਅਦਾਕਾਰ ਨੇ ਵਿਆਹ ਤੋਂ ਪਹਿਲਾਂ ਕਈ ਸਾਲ ਤੱਕ ਕੀਤਾ ਸੀ ਪਤਨੀ ਨੂੰ ਡੇਟ

ਅਨਿਲ ਕਪੂਰ (Anil Kapoor) ਅਤੇ ਸੁਨੀਤਾ ਕਪੂਰ (Sunita Kapoor) ਨੇ ਬੀਤੇ ਦਿਨ ਆਪਣੀ ਵੈਡਿੰਗ ਐਨੀਵਰਸਰੀ (Wedding Anniversary) ਮਨਾਈ । ਇਸ ਮੌਕੇ ‘ਤੇ ਅਦਾਕਾਰ ਨੇ ਪਤਨੀ ਸੁਨੀਤਾ ਕਪੂਰ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸਾਂਝਾ ਕੀਤਾ ਹੈ।ਅਦਾਕਾਰ ਨੇ ਆਪਣੀ ਪਤਨੀ ਦੇ ਲਈ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਅੱਜ ਤੋਂ ਚਾਲੀ ਸਾਲ ਪਹਿਲਾਂ, ਮੈਂ ਆਪਣੀ ਜ਼ਿੰਦਗੀ ਦੇ ਨਾਲ ਵਿਆਹ ਕੀਤਾ ਸੀ।

ਹੋਰ ਪੜ੍ਹੋ : ਮਰਹੂਮ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਹੈ ਜਨਮ, ਫੈਨਸ ਵੀ ਕਰ ਰਹੇ ਯਾਦ

ਸੁਨੀਤਾ ਸਾਡਾ ਸਫ਼ਰ ਉਸ ਤੋਂ ਵੀ ਗਿਆਰਾਂ ਸਾਲ ਪਹਿਲਾਂ ਸ਼ੁਰੂ ਹੋਇਆ ਸੀ । ਸਾਡਾ ਵਿਆਹ ਅਟੁੱਟ ਪਿਆਰ ਤੇ ਆਪਸੀ ਸਮਝ ਤੇ ਸਤਿਕਾਰ ਦੇ ਧਾਗੇ ਨਾਲ ਬੁਣਿਆ ਹੋਇਆ ਹੈ । ਤੁਹਾਡੀ ਤਾਕਤ,ਕਿਰਪਾ ਤੇ ਦਇਾ ਨੇ ਹਮੇਸ਼ਾ ਹੀ ਮੈਨੂੰ ਇੱਕ ਬਿਹਤਰ ਆਦਮੀ ਬਣਨ ਦੇ ਲਈ ਪ੍ਰੇਰਿਤ ਕੀਤਾ ਹੈ।

ਅਦਾਕਾਰ ਨੇ ਪਤਨੀ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ 

ਅਨਿਲ ਕਪੂਰ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਇਸ ਖੂਬਸੂਰਤ ਨੋਟ ਦੇ ਨਾਲ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਕੁਝ ਤਸਵੀਰਾਂ ਪੁਰਾਣੀਆਂ ਹਨ ਅਤੇ ਕੁਝ ਵਿਆਹ ਦੇ ਸਮੇਂ ਦੀਆਂ ਹਨ । ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਸੈਲੀਬ੍ਰੇਟੀਜ਼ ਨੇ ਵੀ ਇਸ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ।

ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਲਿਖਿਆ ‘ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਦੀ ਵਰ੍ਹੇਗੰਢ ਅਤੇ ਹੋਰ ਬਹੁਤ ਸਾਰੇ ਸਾਲਾਂ ਦੀਆਂ ਖੁਸ਼ੀਆਂ ਦੀ ਕਾਮਨਾ  ਕਰਦੀ ਹਾਂ’ । ਸੰਜੇ ਕਪੂਰ ਦੀ ਪਤਨੀ ਤੇ ਅਨਿਲ ਕਪੂਰ ਦੀ ਭਰਜਾਈ ਮਹੀਪ ਕਪੂਰ ਨੇ ਵੀ ਜੋੜੀ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network