ਅਨੂੰ ਕਪੂਰ ਨੇ ਕੰਗਨਾ ਰਣੌਤ ਦੇ ਥੱਪੜ ਮਾਮਲੇ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਇਹ ਕੰਗਨਾ ਹੈ ਕੌਣ’

ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਲਗਾਤਾਰ ਚਰਚਾ ‘ਚ ਹੈ। ਹੁਣ ਕੰਗਨਾ ਰਣੌਤ ਦੇ ਮਾਮਲੇ ‘ਚ ਅਦਾਕਾਰ ਅਨੂੰ ਕਪੂਰ ਨੇ ਵੀ ਪ੍ਰਤੀਕਰਮ ਦਿੱਤਾ ਹੈ। ਦਰਅਸਲ ਬੀਤੇ ਦਿਨ ਅਨੂੰ ਕਪੂਰ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕੀਤਾ । ਜਿਸ ਦੌਰਾਨ ਅਦਾਕਾਰ ਨੇ ਪ੍ਰਤੀਕਰਮ ਦਿੱਤਾ ਹੈ।

Reported by: PTC Punjabi Desk | Edited by: Shaminder  |  June 21st 2024 06:12 PM |  Updated: June 21st 2024 06:12 PM

ਅਨੂੰ ਕਪੂਰ ਨੇ ਕੰਗਨਾ ਰਣੌਤ ਦੇ ਥੱਪੜ ਮਾਮਲੇ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਇਹ ਕੰਗਨਾ ਹੈ ਕੌਣ’

ਕੰਗਨਾ ਰਣੌਤ (Kangana Ranaut) ਨੂੰ ਥੱਪੜ ਮਾਰਨ ਦਾ ਮਾਮਲਾ ਲਗਾਤਾਰ ਚਰਚਾ ‘ਚ ਹੈ। ਹੁਣ ਕੰਗਨਾ ਰਣੌਤ ਦੇ ਮਾਮਲੇ ‘ਚ ਅਦਾਕਾਰ ਅਨੂੰ ਕਪੂਰ (Annu Kapoor) ਨੇ ਵੀ ਪ੍ਰਤੀਕਰਮ ਦਿੱਤਾ ਹੈ। ਦਰਅਸਲ ਬੀਤੇ ਦਿਨ ਅਨੂੰ ਕਪੂਰ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕੀਤਾ । ਜਿਸ ਦੌਰਾਨ ਅਦਾਕਾਰ ਨੇ ਪ੍ਰਤੀਕਰਮ ਦਿੱਤਾ ਹੈ। ਪ੍ਰੈੱਸ ਕਾਨਫਰੰਸ ਦੇ ਦੌਰਾਨ ਜਦੋਂ ਪਪਰਾਜ਼ੀ ਨੇ ਕਿਹਾ ਕਿ ‘ਸਰ ਕੰਗਨਾ ਜੀ ਨੂੰ ਜੋ ਥੱਪੜ ਮਾਰਿਆ ਗਿਆ ਹੈ, ਹਾਲੇ ਪੱਤਰਕਾਰ ਦਾ ਸਵਾਲ ਪੂਰਾ ਵੀ ਨਹੀਂ ਹੋਇਆ ਸੀ ਕਿ ਉਨ੍ਹਾਂ ਦੇ ਸਵਾਲ ਨੂੰ ਵਿਚਾਲੇ ਹੀ ਕੱਟਦੇ ਹੋਏ ਅਨੂੰ ਕਪੂਰ ਨੇ ਕਿਹਾ ‘ਇਹ ਕੰਗਨਾ ਜੀ ਹੈ ਕੌਣ ? ਜਦੋਂ ਇਸ ਈਵੈਂਟ ‘ਚ ਮੌਜੂਦ ਕੁਝ ਲੋਕਾਂ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕੀਤੀਆਂ ਤਾਂ ਅਨੂੰ ਕਪੂਰ ਨੇ ਕਿਹਾ ਕਿ ‘ਭਾਈ ਪਲੀਜ਼ ਮੈਨੂੰ ਨਾ ਦੱਸੋ ਕਿ ਉਹ ਕੌਣ ਹੈ’। ਅਨੂੰ ਕਪੂਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 

ਹੋਰ ਪੜ੍ਹੋ  : ਕੰਵਰ ਗਰੇਵਾਲ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਫੈਨਸ ਨੂੰ ਆ ਪਸੰਦ ਆ ਰਿਹਾ ਗਾਇਕ ਦਾ ਅੰਦਾਜ਼

ਕੁਲਵਿੰਦਰ ਕੌਰ ਨੇ ਮਾਰਿਆ ਸੀ ਥੱਪੜ 

ਦੱਸ ਦਈਏ ਕਿ ਬੀਤੇ ਦਿਨੀਂ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ । ਦੱਸਿਆ ਜਾਂਦਾ ਹੈ ਕਿ ਇਹ ਸਾਰਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ, ਜਦੋਂ ਕੰਗਨਾ ਨੂੰ ਕੁਲਵਿੰਦਰ ਨੇ ਆਪਣਾ ਮੋਬਾਈਲ ‘ਤੇ ਹੋਰ ਚੀਜ਼ਾਂ ਚੈਕਿੰਗ ਮਸ਼ੀਨ ‘ਚ ਪਾਉਣ ਦੇ ਲਈ ਕਿਹਾ, ਪਰ ਕੰਗਨਾ ਨੇ ਆਪਣਾ ਮੋਬਾਈਲ ਟਰੇਅ ‘ਚ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ।

  ਇਸ ਦੌਰਾਨ ਕੰਗਨਾ ਰਣੌਤ ਨੇ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਕੌਰ ਕਹਿ ਕੇ ਬੁਰਾ ਭਲਾ ਕਿਹਾ ਸੀ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਜੜ ਦਿੱਤਾ ਸੀ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network