ਕੁਲਵਿੰਦਰ ਕੌਰ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਮਾਮਲੇ ਨੂੰ ਲੈ ਕੇ ਬਣਨ ਲੱਗੀਆਂ ਟੀ-ਸ਼ਰਟਾਂ, ਵੇਖੋ ਵਾਇਰਲ ਤਸਵੀਰਾਂ

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਨ੍ਹਾਂ ਟੀ-ਸ਼ਰਟਸ ‘ਤੇ ਕੰਗਨਾ ਅਤੇ ਪੁਲਿਸ ਜਵਾਨ ਦੀ ਤਸਵੀਰ ਬਣੀ ਹੋਈ ਹੈ। ਕੰਗਨਾ ਨੂੰ ਕੁਲਵਿੰਦਰ ਕੌਰ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ।

Reported by: PTC Punjabi Desk | Edited by: Shaminder  |  June 13th 2024 05:00 PM |  Updated: June 13th 2024 05:00 PM

ਕੁਲਵਿੰਦਰ ਕੌਰ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਮਾਮਲੇ ਨੂੰ ਲੈ ਕੇ ਬਣਨ ਲੱਗੀਆਂ ਟੀ-ਸ਼ਰਟਾਂ, ਵੇਖੋ ਵਾਇਰਲ ਤਸਵੀਰਾਂ

ਕੁਲਵਿੰਦਰ ਕੌਰ (Kulwinder Kaur) ਨੇ ਬੀਤੇ ਦਿਨੀਂ ਕੰਗਨਾ ਰਣੌਤ ਨੂੰ ਥੱਪੜ ਮਾਰਿਆ । ਜਿਸ ਤੋੋਂ ਬਾਅਦ ਇਸ ਮੁੱਦੇ ‘ਤੇ ਕਈ ਲੋਕਾਂ ਦੇ ਰਿਐਕਸ਼ਨ ਆਏ । ਇਸ ਦੇ ਨਾਲ ਹੀ ਪੰਜਾਬ ‘ਚ ਲੋਕਾਂ ਨੇ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਹੈ । ਕਈ ਥਾਂਵਾਂ ‘ਤੇ ਤਾਂ ਕੁਲਵਿੰਦਰ ਕੌਰ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ ਹੈ। ਇਸ ਤੋਂ ਵਿਦੇਸ਼ ਬਾਲੀਵੁੱਡ ਗਾਇਕ ਵਿਸ਼ਾਲ ਡਡਲਾਨੀ ਨੇ ਵੀ ਪ੍ਰਤੀਕਰਮ ਦਿੱਤਾ ਸੀ । ਜਿਸ ‘ਚ ਉਸ ਨੇ ਕਿਹਾ ਸੀ ਕਿ ਜੇ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਉਸ ਨੂੰ ਨੌਕਰੀ ਦਿਵਾਉਣ ‘ਚ ਮਦਦ ਕਰਨਗੇ ।ਇਸ ਤੋਂ ਇਲਾਵਾ ਹੋਰ ਕਈ ਹਸਤੀਆਂ ਨੇ ਵੀ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਸੀ । 

ਹੋਰ ਪੜ੍ਹੋ : ਐਮੀ ਵਿਰਕ ਨੇ ਖੋਲ੍ਹਿਆ ਦਿਲਜੀਤ ਦੋਸਾਂਝ ਦੇ ਵਿਆਹ ਦਾ ਰਾਜ਼, ਜਾਣੋਂ ਕੀ ਕਿਹਾ 

ਕੁਲਵਿੰਦਰ ਕੌਰ ਨੇ ਮਾਰਿਆ ਸੀ ਥੱਪੜ

ਕੁਝ ਦਿਨ ਪਹਿਲਾਂ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਸੀਆਈਐੱਸਐੱਫ ਜਵਾਨ ਨੇ ਥੱਪੜ ਮਾਰਿਆ ਸੀ । ਜਿਸ ਤੋਂ ਬਾਅਦ ਇਹ ਮਾਮਲਾ ਕਈ ਦਿਨਾਂ ਤੱਕ ਸੋਸ਼ਲ ਮੀਡੀਆ ‘ਤੇ ਛਾਇਆ ਰਿਹਾ । ਇਸ ਦੇ ਨਾਲ ਹੀ ਹੁਣ ਇਸ ਮੁੱਦੇ ਨੂੰ ਲੈ ਕੇ ਟੀ-ਸ਼ਰਟਾਂ ਵੀ ਬਣਨ ਲੱਗ ਪਈਆਂ ਹਨ  । ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਨ੍ਹਾਂ ਟੀ-ਸ਼ਰਟਸ ‘ਤੇ ਕੰਗਨਾ ਅਤੇ ਪੁਲਿਸ ਜਵਾਨ ਦੀ ਤਸਵੀਰ ਬਣੀ ਹੋਈ ਹੈ।

 ਕੰਗਨਾ ਨੂੰ ਕੁਲਵਿੰਦਰ ਕੌਰ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ।ਦੱਸ ਦਈਏ ਕਿ ਥੱਪੜ ਮਾਰਨ ਵਾਲੀ ਮਹਿਲਾ ਜਵਾਨ ਦਾ ਕਹਿਣਾ ਹੈ ਕਿ ‘ਕਿਸਾਨ ਅੰਦੋਲਨ ਦੇ ਦੌਰਾਨ ਕੰਗਨਾ ਨੇ ਉਸ ਦੀ ਮਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ੧੦੦-੧੦੦ ਰੁਪਏ ਦਿਹਾੜੀ ‘ਤੇ ਲਿਆਂਦਾ ਗਿਆ ਹੈ। ਹੁਣ ਕੁਝ ਖਬਰਾਂ ਇਹ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਅਦਾਕਾਰਾ ਨੇ ਕੁਲਵਿੰਦਰ ਕੌਰ ਨੂੰ ਕਿਹਾ ਸੀ ‘ਖਾਲਿਸਤਾਨੀ ਕੌਰ’ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰਿਆ ਸੀ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network