ਐਮੀ ਵਿਰਕ ਨੇ ਖੋਲ੍ਹਿਆ ਦਿਲਜੀਤ ਦੋਸਾਂਝ ਦੇ ਵਿਆਹ ਦਾ ਰਾਜ਼, ਜਾਣੋਂ ਕੀ ਕਿਹਾ

ਐਮੀ ਵਿਰਕ ਦਾ ਇੱਕ ਬਿਆਨ ਦਿਲਜੀਤ ਦੋਸਾਂਝ ਦੇ ਵਿਆਹ ਨੂੰ ਲੈ ਕੇ ਸਾਹਮਣੇ ਆਇਆ ਹੈ। ਜਿਸ ‘ਚ ਉਹਨਾਂ ਨੇ ਕਿਹਾ ਹੈ ਕਿ ਦਿਲਜੀਤ ਦਾ ਵਿਆਹ ਹੋ ਚੁੱਕਿਆ ਹੈ ਅਤੇ ਜੇ ਉਹ ਦੁਨੀਆ ਨੂੰ ਆਪਣੇ ਪਰਿਵਾਰ ਬਾਰੇ ਨਹੀਂ ਦੱਸ ਰਿਹਾ ਤਾਂ ਇਸ ਬਾਰੇ ਕੁਝ ਨਾ ਕੁਝ ਕਾਰਨ ਜ਼ਰੂਰ ਰਹੇ ਹੋਣਗੇ ।

Reported by: PTC Punjabi Desk | Edited by: Shaminder  |  June 13th 2024 04:00 PM |  Updated: June 13th 2024 04:00 PM

ਐਮੀ ਵਿਰਕ ਨੇ ਖੋਲ੍ਹਿਆ ਦਿਲਜੀਤ ਦੋਸਾਂਝ ਦੇ ਵਿਆਹ ਦਾ ਰਾਜ਼, ਜਾਣੋਂ ਕੀ ਕਿਹਾ

 ਦਿਲਜੀਤ ਦੋਸਾਂਝ (Diljit Dosanjh) ਦੇ ਵਿਆਹ ਨੂੰ ਲੈ ਕੇ ਅਕਸਰ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ।ਕਿਉਂਕਿ ਦਿਲਜੀਤ ਦੋਸਾਂਝ ਨੇ ਅੱਜ ਤੱਕ ਆਪਣੇ ਵਿਆਹ ਬਾਰੇ ਕਦੇ ਵੀ ਕੋਈ ਖੁਲਾਸਾ ਨਹੀਂ ਕੀਤਾ ਅਤੇ ਨਾ ਹੀ ਖੁੱਲ੍ਹ ਕੇ ਕਦੇ ਇਸ ਮੁੱਦੇ ‘ਤੇ ਗੱਲਬਾਤ ਹੀ ਕੀਤੀ ਹੈ। ਬੀਤੇ ਦਿਨੀਂ ਜਦੋਂ ਦਿਲਜੀਤ ਦੋਸਾਂਝ ਦੀ ਫ਼ਿਲਮ ਅਮਰ ਸਿੰਘ ਚਮਕੀਲਾ ਰਿਲੀਜ਼ ਹੋਈ ਤਾਂ ਉਸ ਵੇਲੇ ਵੀ ਦਿਲਜੀਤ ਦੋਸਾਂਝ ਦੇ ਵਿਆਹ ਦੀਆਂ ਖ਼ਬਰਾਂ ਵਾਇਰਲ ਹੋਈਆਂ ਸਨ ਅਤੇ ਕੁਝ ਮੀਡੀਆ ਹਾਊਸ ਵੱਲੋਂ ਤਾਂ ਦਿਲਜੀਤ ਦੋਸਾਂਝ ਤੇ ਨਿਸ਼ਾ ਬਾਨੋ ਦੀ ਇੱਕ ਤਸਵੀਰ ਨੂੰ ਦਿਖਾਉਂਦੇ ਹੋਏ ਨਿਸ਼ਾ ਬਾਨੋ ਨੂੰ ਦਿਲਜੀਤ ਦੀ ਪਤਨੀ ਤੱਕ ਕਹਿ ਕੇ ਪ੍ਰਚਾਰਿਆ ਸੀ।

ਹੋਰ ਪੜ੍ਹੋ  :  ਭਾਰਤ ਦੀ ਜਿੱਤ ‘ਤੇ ਹਰਭਜਨ ਸਿੰਘ ਨੇ ਨਵਜੋਤ ਸਿੱਧੂ ‘ਤੇ ਲੁਟਾਏ ਨੋਟ, ਵੀਡੀਓ ਹੋ ਰਿਹਾ ਵਾਇਰਲ

ਜਿਸ ਤੋਂ ਬਾਅਦ ਨਿਸ਼ਾ ਬਾਨੋ ਨੇ ਖੁਦ ਇੱਕ ਪੋਸਟ ਪਾ ਕੇ ਖੁਲਾਸਾ ਕੀਤਾ ਸੀ ਕਿ ਇਹ ਤਸਵੀਰ ਇੱਕ ਸ਼ੂਟ ਦੇ ਦੌਰਾਨ ਸੀ ਅਤੇ ‘ਕੋਈ ਮੈਨੂੰ ਵੀ ਪੁੱਛ ਲਓ’। ਪਰ ਹੁਣ ਐਮੀ ਵਿਰਕ ਦਾ ਇੱਕ ਬਿਆਨ ਦਿਲਜੀਤ ਦੋਸਾਂਝ ਦੇ ਵਿਆਹ ਨੂੰ ਲੈ ਕੇ ਸਾਹਮਣੇ ਆਇਆ ਹੈ। ਜਿਸ ‘ਚ ਉਹਨਾਂ ਨੇ ਕਿਹਾ ਹੈ ਕਿ ਦਿਲਜੀਤ ਦਾ ਵਿਆਹ ਹੋ ਚੁੱਕਿਆ ਹੈ ਅਤੇ ਜੇ ਉਹ ਦੁਨੀਆ ਨੂੰ ਆਪਣੇ ਪਰਿਵਾਰ ਬਾਰੇ ਨਹੀਂ ਦੱਸ ਰਿਹਾ ਤਾਂ ਇਸ ਬਾਰੇ ਕੁਝ ਨਾ ਕੁਝ ਕਾਰਨ ਜ਼ਰੂਰ ਰਹੇ ਹੋਣਗੇ ।

ਐਮੀ ਵਿਰਕ ਨੇ ਕਿਹਾ ਕਿ ਜੇਕਰ ਪਰਿਵਾਰਕ ਮੈਂਬਰ ਜਨਤਕ ਤੌਰ ‘ਤੇ ਸਾਹਮਣੇ ਆਉਂਦੇ ਹਨ ਤਾਂ ਇਹ ਉਨ੍ਹਾਂ ਦੀ ਆਜ਼ਾਦੀ ਨੂੰ ਖਤਰਾ ਪੈਦਾ ਕਰ ਸਕਦਾ ਹੈ’। ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ।ਦਿਲਜੀਤ ਦੋਸਾਂਝ ਦਾ ਇਹ ਨਿੱਜੀ ਮਾਮਲਾ ਹੈ। ਅਸੀਂ ਅਜਿਹੇ ਪੇਸ਼ੇ ‘ਚ ਹਾਂ ਜਿੱਥੇ ਸਾਡੇ ਨਾ ਸਿਰਫ ਪ੍ਰਸ਼ੰਸਕ ਹਨ ਬਲਕਿ ਕੁਝ ਹੋਰ ਮੁੱਦੇ ਵੀ ਹੋ ਸਕਦੇ ਹਨ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network