ਅਰਬਾਜ਼ ਖਾਨ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਬਾਰੇ ਅਣਜਾਣ ਤੱਥ
ਅਰਬਾਜ਼ ਖ਼ਾਨ (Arbaaz Khan) ਦਾ ਅੱਜ ਜਨਮਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੁਹਾਨੂੰ ਦੱਸਣ ਜਾ ਰਹੇ ਹਾਂ । ਅਰਬਾਜ਼ ਖ਼ਾਨ ਦਾ ਜਨਮ 4 ਅਗਸਤ 1967 ਨੂੰ ਪਿਤਾ ਸਲੀਮ ਖ਼ਾਨ ਤੇ ਸੁਸ਼ੀਲਾ ਚਰਕ ਦੇ ਘਰ ਹੋਇਆ ਸੀ ।ਉਹ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਪ੍ਰੋਡਿਊਸਰ ਵੀ ਹਨ।ਉਨ੍ਹਾਂ ਨੇ ਮਲਾਇਕਾ ਅਰੋੜਾ ਦੇ ਨਾਲ ਵਿਆਹ ਕਰਵਾਇਆ ਹੈ।
ਹੋਰ ਪੜ੍ਹੋ : ਬੱਬੂ ਮਾਨ ਨੇ ਬਾਲੀਵੁੱਡ ਦੀ ਇਸ ਹਿੱਟ ਫ਼ਿਲਮ ਦੇ ਲਈ ਲਿਖਿਆ ਸੀ ਗੀਤ, ਜਾਣੋ ਕਿਹੜੀ ਹੈ ਫ਼ਿਲਮ
ਪਰ ਵਿਆਹ ਤੋਂ ਕੁਝ ਸਾਲ ਬਾਅਦ ਦੋਵਾਂ ਨੇ ਤਲਾਕ ਲੈ ਲਿਆ ਸੀ ।ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਇੱਕ ਦੂਜੇ ਤੋਂ ਵੱਖ ਹੋ ਗਏ ਸਨ ।ਅਰਬਾਜ਼ ਆਪਣੀ ਜ਼ਿੰਦਗੀ ‘ਚ ਅੱਗੇ ਵਧ ਚੁੱਕੇ ਹਨ ਅਤੇ ਹਾਲ ਹੀ ‘ਚ ਉਨ੍ਹਾਂ ਨੇ ਸ਼ੂਰਾ ਖ਼ਾਨ ਨਾਂਅ ਦੀ ਮੇਕਅੱਪ ਆਰਟਿਸਟ ਦੇ ਨਾਲ ਵਿਆਹ ਕਰਵਾਇਆ ਹੈ।
ਅਰਬਾਜ਼ ਖ਼ਾਨ ਦੀ ਜ਼ਿੰਦਗੀ ਦੇ ਨਾਲ ਜੁੜਿਆ ਵਿਵਾਦ
ਅਰਬਾਜ਼ ਖ਼ਾਨ ਦੀ ਜ਼ਿੰਦਗੀ ਦੇ ਨਾਲ ਇੱਕ ਵਿਵਾਦ ਵੀ ਜੁੜਿਆ ਹੋਇਆ ਹੈ। 1 ਜੁਲਾਈ 2012 ‘ਚ ਅਰਬਾਜ਼ ਖ਼ਾਨ ਦੀ ਲੈਂਡ ਕ੍ਰੂਜ਼ਰ ਕਾਰ ਦੇ ਨਾਲ ਸੱਤਰ ਸਾਲਾਂ ਦੀ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ । ਦੁਰਘਟਨਾ ਦੇ ਸਮੇਂ ਹਾਲਾਂਕਿ ਅਰਬਾਜ਼ ਕਾਰ ‘ਚ ਨਹੀਂ ਸਨ,ਪਰ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਸੀ।ਪਰ ਖ਼ਾਨ ਪਰਿਵਾਰ ਨੇ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਸੀ ਦਿੱਤਾ ।ਕਿਉਂਕਿ ਮ੍ਰਿਤਕ ਮਹਿਲਾ ਪਰਿਵਾਰ ਤੋਂ ਵੱਖ ਹੋ ਚੁੱਕੀ ਸੀ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਆਈਪੀਐੱਲ ਦੇ ਦੌਰਾਨ ਸੱਟੇਬਾਜ਼ੀ ਦੇ ਇਲਜ਼ਾਮ ਵੀ ਲੱਗੇ ਸਨ।
- PTC PUNJABI