ਕਪੂਰ ਖਾਨਦਾਨ ‘ਚ ਗੂੰਜੀ ਕਿਲਕਾਰੀ, ਕਰੀਨਾ ਕਪੂਰ ਦੇ ਭਰਾ ਅਰਮਾਨ ਜੈਨ ਦੇ ਘਰ ਬੇਟੇ ਨੇ ਲਿਆ ਜਨਮ
ਨੀਤੂ ਕਪੂਰ, ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਸਣੇ ਕਪੂਰ ਖ਼ਾਨਦਾਨ ਦੇ ਸਾਰੇ ਮੈਂਬਰਾਂ ਨੇ ਬੱਚੇ ਦੇ ਜਨਮ ‘ਤੇ ਅਰਮਾਨ ਜੈਨ ਨੂੰ ਵਧਾਈ ਦਿੱਤੀ ਹੈ ।
ਕਪੂਰ ਖਾਨਦਾਨ ‘ਚ ਗੂੰਜੀ ਕਿਲਕਾਰੀ, ਕਰੀਨਾ ਕਪੂਰ ਦੇ ਭਰਾ ਅਰਮਾਨ ਜੈਨ ਦੇ ਘਰ ਬੇਟੇ ਨੇ ਲਿਆ ਜਨਮ
ਅਰਮਾਨ ਜੈਨ (Armaan Jain) ਜਿਸ ਦਾ ਕਿ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ । ਉਸ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਅਰਮਾਨ ਜੈਨ ਕਰਿਸ਼ਮਾ ਅਤੇ ਕਰੀਨਾ ਕਪੂਰ ਦਾ ਕਜ਼ਿਨ ਭਰਾ ਹੈ । ਭਰਾ ਦੇ ਵਿਆਹ ‘ਚ ਦੋਵਾਂ ਭੈਣਾਂ ਨੇ ਖੂਬ ਡਾਂਸ ਕੀਤਾ ਸੀ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਪਰ ਹੁਣ ਅਰਮਾਨ ਜੈਨ ਪਾਪਾ ਬਣ ਗਿਆ ਹੈ । ਉਸ ਦੀ ਪਤਨੀ ਅਨੀਸ਼ਾ ਮਲਹੋਤਰਾ ਨੇ ਬੇਟੇ ਨੂੰ ਜਨਮ ਦਿੱਤਾ ਹੈ ।

ਹੋਰ ਪੜ੍ਹੋ : ਰੁਪਿੰਦਰ ਹਾਂਡਾ ਦੀ ਸਰਜਰੀ ਹੋਈ ਪੂਰੀ, ਗਾਇਕਾ ਨੇ ਵੀਡੀਓ ਸਾਂਝਾ ਕਰਕੇ ਸਿਹਤ ਦਾ ਦੱਸਿਆ ਹਾਲ
ਅਰਮਾਨ ਜੈਨ ਨੇ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਖੁਸ਼ਖਬਰੀ ਨੂੰ ਸਭ ਦੇ ਨਾਲ ਸਾਂਝਾ ਕੀਤਾ ਹੈ ।
ਅਰਮਾਨ ਜੈਨ ਦੀ 2019 ‘ਚ ਹੋਈ ਸੀ ਕੁੜਮਾਈ
ਅਰਮਾਨ ਜੈਨ ਨੇ 2019 ‘ਚ ਮੰਗਣੀ ਕਰਵਾਈ ਸੀ । ਜਿਸ ਤੋਂ ਬਾਅਦ ਉਹ ਅਨੀਸ਼ਾ ਮਲਹੋਤਰਾ ਦੇ ਨਾਲ ਕੁਝ ਦਿਨਾਂ ਬਾਅਦ ਹੀ ਵਿਆਹ ਦੇ ਬੰਧਨ ‘ਚ ਬੱਝ ਗਿਆ ਸੀ ।

ਨੀਤੂ ਕਪੂਰ, ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਸਣੇ ਕਪੂਰ ਖ਼ਾਨਦਾਨ ਦੇ ਸਾਰੇ ਮੈਂਬਰਾਂ ਨੇ ਬੱਚੇ ਦੇ ਜਨਮ ‘ਤੇ ਅਰਮਾਨ ਜੈਨ ਨੂੰ ਵਧਾਈ ਦਿੱਤੀ ਹੈ । ਉੱਥੇ ਹੀ ਬਾਲੀਵੁੱਡ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਵੀ ਇਸ ਜੋੜੀ ਨੂੰ ਬੇਟੇ ਦੇ ਜਨਮ ‘ਤੇ ਵਧਾਈ ਦਿੱਤੀ ਹੈ ।
_bf44fff4ff3edbe5d6f512dd6f240472_1280X720.webp)
ਇੰਸਟਾਗ੍ਰਾਮ ਸਟੋਰੀ ‘ਚ ਬੇਟੇ ਦੇ ਨਾਮ ਦਾ ਕੀਤਾ ਖੁਲਾਸਾ
ਅਰਮਾਨ ਜੈਨ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਂਅ ਦਾ ਖੁਲਾਸਾ ਵੀ ਕੀਤਾ ਹੈ । ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਪੁੱਤਰ ਦੇ ਜਨਮ ਦੀ ਖੁਸ਼ੀ ਸਭ ਦੇ ਨਾਲ ਸਾਂਝੀ ਕਰਦੇ ਹੋਏ ਬੇਟੇ ਦਾ ਨਾਂਅ ਰਿਵੀਲ ਕੀਤਾ ਹੈ । ਇਸ ਜੋੜੇ ਨੇ ਬੇਟੇ ਦਾ ਨਾਂਅ ‘ਰਾਣਾ’ ਰੱਖਿਆ ਹੈ ।ਦਾਦੀ ਨੀਤੂ ਕਪੂਰ ਵੀ ਨਵ-ਜਨਮੇ ਪੋਤੇ ਨੂੰ ਲੈ ਕੇ ਪੱਬਾਂ ਭਾਰ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
