ਏਅਰਪੋਰਟ ‘ਤੇ ਇਸ ਸਰਦਾਰ ਅਫ਼ਸਰ ਨੇ ਦੀਪਿਕਾ ਪਾਦੂਕੋਣ ਨੂੰ ਐਨਕਾਂ ਉਤਾਰ ਕੇ ਪਹਿਚਾਣ ਕਰਵਾਉਣ ਲਈ ਆਖਿਆ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  April 03rd 2024 07:03 PM  |  Updated: April 03rd 2024 07:03 PM

ਏਅਰਪੋਰਟ ‘ਤੇ ਇਸ ਸਰਦਾਰ ਅਫ਼ਸਰ ਨੇ ਦੀਪਿਕਾ ਪਾਦੂਕੋਣ ਨੂੰ ਐਨਕਾਂ ਉਤਾਰ ਕੇ ਪਹਿਚਾਣ ਕਰਵਾਉਣ ਲਈ ਆਖਿਆ, ਵੀਡੀਓ ਹੋ ਰਿਹਾ ਵਾਇਰਲ

ਦੀਪਿਕਾ ਪਾਦੂਕੋਣ (deepika Padukone) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਜੋ ਕਿ ਏਅਰਪੋਰਟ ਦਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੀਪਿਕਾ ਪਾਦੂਕੋਣ ਏਅਰਪੋਰਟ ‘ਤੇ ਪਹੁੰਚੀ ਹੈ ਅਤੇ ਏਅਰਪੋਰਟ ‘ਚ ਦਾਖਲ ਹੋਣ ਤੋਂ ਪਹਿਲਾਂ ਹਰ ਕਿਸੇ ਦੇ ਡਾਕੂਮੈਂਟਸ ਦੀ ਚੈਕਿੰਗ ਹੁੰਦੀ ਹੈ।ਦੀਪਿਕਾ ਵੀ ਸਿਕਓਰਿਟੀ ‘ਚ ਤਾਇਨਾਤ ਅਫ਼ਸਰਾਂ ਤੋਂ ਆਪਣੇ ਡਾਕੂਮੈਂਟ ਚੈੱਕ ਕਰਵਾਉਂਦੀ ਹੈ ਤਾਂ ਡਾਕੂਮੈਂਟ ਚੈੱਕ ਕਰਨ ਤੋਂ ਬਾਅਦ ਦੀਪਿਕਾ ਨੇ ਜੋ ਉਸ ਸਮੇਂ ਕਾਲਾ ਚਸ਼ਮਾ ਲਗਾਇਆ ਹੁੰਦਾ ਹੈ ਤਾਂ ਇਹ ਸਰਦਾਰ ਅਫ਼ਸਰ (Sardar Officer)  ਉਸ ਨੂੰ ਐਨਕਾਂ ਉਤਾਰ ਕੇ ਆਪਣੀ ਪਛਾਣ ਕਰਵਾਉਣ ਦੇ ਲਈ ਕਹਿੰਦਾ ਹੈ । ਜਿਸ ਤੋਂ ਬਾਅਦ ਦੀਪਿਕਾ ਆਪਣੀ ਐਨਕ ਉਤਾਰਦੀ ਹੈ ਅਤੇ ਆਪਣੀ ਪਛਾਣ ਕਰਵਾਉਂਦੀ ਹੈ । ਜਿਸ ਤੋਂ ਬਾਅਦ ਇਹ ਸਰਦਾਰ ਅਫ਼ਸਰ ਦੀਪਿਕਾ ਨੂੰ ਜਾਣ ਦਿੰਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਸਰਦਾਰ ਅਫਸਰ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

Deepika Padukone.jpg  

ਹੋਰ ਪੜ੍ਹੋ  : ਤਾਪਸੀ ਪੰਨੂ ਦੇ ਵਿਆਹ ਦੀ ਪਹਿਲੀ ਵੀਡੀਓ ਆਈ ਸਾਹਮਣੇ

ਦੀਪਿਕਾ ਪਾਦੂਕੋਣ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਚੇਨੱਈ ਐਕਸਪ੍ਰੈੱਸ, ਕੋਕਟੇਲ,ਓਮ ਸ਼ਾਂਤੀ ਓਮ, ਹੈਪੀ ਨਿਊ ਈਅਰ,ਪਦਮਾਵਤ,ਬਾਜੀਰਾਵ ਮਸਤਾਨੀ, ਪਠਾਣ, ਫਾਈਟਰ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਹਰ ਫ਼ਿਲਮ ‘ਚ ਦੀਪਿਕਾ ਪਾਦੂਕੋਣ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ ਹੈ। 

Deepika Padukone And Ranveer Singh.jpgਦੀਪਿਕਾ ਪਾਦੂਕੋਣ ਦੀ ਨਿੱਜੀ ਜ਼ਿੰਦਗੀ 

ਦੀਪਿਕਾ ਪਾਦੂਕੋਣ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਅਦਾਕਾਰ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ ।ਇਟਲੀ ‘ਚ ਦੋਵਾਂ ਨੇ ਵਿਆਹ ਕਰਵਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਇਸ ਤੋਂ ਪਹਿਲਾਂ ਦੀਪਿਕਾ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ । ਪਰ ਰਣਬੀਰ ਦੇ ਨਾਲ ਕਿਸੇ ਕਾਰਨ ਬ੍ਰੇਕਅੱਪ ਹੋ ਗਿਆ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾ ਲਿਆ ਤੇ ਰਣਬੀਰ ਨੇ ਆਲੀਆ ਭੱਟ ਦੇ ਨਾਲ । ਹੁਣ ਰਣਬੀਰ ਇੱਕ ਬੱਚੀ ਦੇ ਪਿਤਾ ਬਣ ਚੁੱਕੇ ਹਨ ਅਤੇ ਦੀਪਿਕਾ ਵੀ ਜਲਦ ਹੀ ਪਹਿਲੇ ਬੱਚੇ ਨੂੰ ਜਨਮ ਦੇਵੇਗੀ। 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network