ਭਾਗਿਆ ਸ਼੍ਰੀ ਦੇ ਬਰਥਡੇ ਸੈਲੀਬ੍ਰੇਸ਼ਨ ਦੇ ਮੌਕੇ ਰੋਮਾਂਟਿਕ ਹੋਇਆ ਪਤੀ, ਵੇਖੋ ਵੀਡੀਓ
ਅਦਾਕਾਰਾ ਭਾਗਿਆ ਸ਼੍ਰੀ (bhagyashree) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ।ਇਸ ਮੌਕੇ ‘ਤੇ ਅਦਾਕਾਰਾ ਨੇ ਪੈਪਰਾਜੀ ਦੇ ਨਾਲ ਵੀ ਜਨਮ ਦਿਨ ਦਾ ਕੇਕ ਕੱਟਿਆ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦਾ ਪਤੀ ਉਸ ਨੂੰ ਕਿੱਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਸਫੇਦ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ ਅਤੇ ਉਸ ਦੇ ਪਤੀ ਨੇ ਵੀ ਸਫੇਦ ਰੰਗ ਦੀ ਪੈਂਟ ਅਤੇ ਟੀ-ਸ਼ਰਟ ਪਾਈ ਹੋਈ ਹੈ। ਦੋਵਾਂ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ।ਅਦਾਕਾਰਾ ਦੇ ਦੋ ਬੱਚੇ ਹਨ ਇੱਕ ਬੇਟਾ ਅਤੇ ਦੂਜੀ ਬੇਟੀ ।ਬੇਟਾ ਬਾਲੀਵੁੱਡ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲਾ ਹੈ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਅਦਾਕਾਰਾ ਭਾਗਿਆ ਸ਼੍ਰੀ ਨੇ ਆਪਣੇ ਕਰੀਅਰ ‘ਚ ਕੁਝ ਕੁ ਫ਼ਿਲਮਾਂ ‘ਚ ਹੀ ਕੰਮ ਕੀਤਾ ਹੈ ।‘ਮੈਂਨੇ ਪਿਆਰ ਕੀਆ’ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ ‘ਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਗੁੱਡੀ ਚੜ੍ਹ ਗਈ ਸੀ ।ਸਲਮਾਨ ਖਾਨ ਦੇ ਨਾਲ ਆਈ ਇਹ ਫ਼ਿਲਮ ਰੋਮਾਂਟਿਕ ਪ੍ਰੇਮ ਕਹਾਣੀ ‘ਤੇ ਅਧਾਰਿਤ ਸੀ । ਪਰ ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ । ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ ਸੀ ।
ਭਾਗਿਆ ਸ਼੍ਰੀ ਨੇ ਲਵ ਮੈਰਿਜ ਕਰਵਾਈ ਸੀ ।ਪਰ ਉਨ੍ਹਾਂ ਦੇ ਵਿਆਹ ‘ਚ ਉਨ੍ਹਾਂ ਦਾ ਪਰਿਵਾਰ ਇੱਥੋਂ ਤੱਕ ਕਿ ਮਾਪੇ ਵੀ ਸ਼ਾਮਿਲ ਨਹੀਂ ਹੋਏ ਸਨ । ਜਿਸ ਦਾ ਖੁਲਾਸਾ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ । ਅਦਾਕਾਰਾ ਨੇ ਇਹ ਵੀ ਕਿਹਾ ਕਿ ਮੀਡੀਆ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਨੇ ਭੱਜ ਕੇ ਵਿਆਹ ਕਰਵਾਇਆ ਹੈ ਅਜਿਹਾ ਨਹੀਂ ਹੈ । ਭਾਗਿਆ ਸ਼੍ਰੀ ਨੇ ਮਾਪਿਆਂ ਨੂੰ ਵੀ ਇਹ ਨਸੀਹਤ ਦਿੱਤੀ ਕਿ ਕਦੇ ਕਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੁਫਨਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਦੇ ਨਾਲ ਜਿਉਣ ਦੇਣਾ ਚਾਹੀਦਾ ਹੈ ।
-