Gola Dance on Naatu Naatu: ਭਾਰਤੀ ਸਿੰਘ ਦੇ ਬੇਟੇ ਗੋਲਾ ਨੇ 'ਨਾਟੂ ਨਾਟੂ' 'ਤੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ
ਫ਼ਿਲਮ 'RRR' ਦਾ ਗੀਤ 'ਨਾਟੂ ਨਾਟੂ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਾਲ ਹੀ ਵਿੱਚ ਇਸ ਗੀਤ ਨੂੰ ਆਸਕਰ ਅਵਾਰਡ ਮਿਲਿਆ ਹੈ। ਹਾਲ ਹੀ ਵਿੱਚ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਬੇਟੇ ਗੋਲਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਉਹ ਇਸ ਗੀਤ 'ਤੇ ਡਾਂਸ ਕਰ ਰਿਹਾ ਹੈ।
Gola Dance on Naatu Naatu: ਭਾਰਤੀ ਸਿੰਘ ਦੇ ਬੇਟੇ ਗੋਲਾ ਨੇ 'ਨਾਟੂ ਨਾਟੂ' 'ਤੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ
Bharti Singh son Gola Dance on Naatu Naatu: ਮਸ਼ਹੂਰ ਕਾਮੇਡੀ ਕੁਈਨ ਭਾਰਤੀ ਸਿੰਘ ਨੇ ਆਪਣੇ ਹੁਨਰ ਨਾਲ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਭਾਰਤੀ ਸਿੰਘ ਨੇ ਆਪਣੇ ਬੇਟੇ ਗੋਲਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਟੀਵੀ ਸ਼ੋਅਜ਼ ਦੇ ਨਾਲ-ਨਾਲ ਭਾਰਤੀ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਵੀਡੀਓ ਤੇ ਪੋਸਟਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੀ ਹੈ। ਹਾਲ ਹੀ ਵਿੱਚ ਭਾਰਤੀ ਨੇ ਆਪਣੇ ਬੇਟੇ ਗੋਲਾ ਦੀ ਬੇਹੱਦ ਕਿਊਟ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਭਾਰਤੀ ਦਾ ਬੇਟਾ ਗੋਲਾ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਗੋਲਾ ਨੂੰ ਆਰਆਰਆਰ ਦੇ ਆਸਕਰ ਜੇਤੂ ਗੀਤ ਨਾਟੂ-ਨਾਟੂ 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਗੋਲਾ ਨਾਟੂ-ਨਾਟੂ 'ਤੇ ਨੱਚਦਾ ਹੋਇਆ ਬਹੁਤ ਖੁਸ਼ ਨਜ਼ਰ ਆ ਰਿਹਾ ਹੈ।
ਭਾਰਤੀ ਨੇ ਆਪਣੇ ਪੁੱਤਰ ਦੀ ਇਸ ਕਿਊਟ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ- 'ਜਿਵੇਂ ਹੀ ਗੋਲਾ ਨੂੰ ਪਤਾ ਲੱਗਾ ਕਿ ਦ ਐਲੀਫੈਂਟ ਵਿਸਪਰਸ ਅਤੇ ਆਰਆਰਆਰ ਨੂੰ ਆਸਕਰ ਮਿਲਿਆ ਹੈ, ਉਹ ਖੁਸ਼ ਹੋ ਗਿਆ।' ਕਾਮੇਡੀ ਕੁਈਨ ਭਾਰਤੀ ਸਿੰਘ ਆਪਣੇ ਫੈਨਜ਼ ਨਾਲ ਇਸ ਪਿਆਰੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਦੇਸ਼ ਨੂੰ ਮਿਲੇ ਮਾਣ ਵਾਲੇ ਪਲਾਂ ਲਈ ਖੁਸ਼ੀ ਪ੍ਰਗਟ ਕੀਤੀ।

ਦੱਸਣਯੋਗ ਹੈ ਕਿ ਹਾਲ ਹੀ 'ਚ ਆਸਕਰ ਐਵਾਰਡ ਦਾ ਆਯੋਜਨ ਕੀਤਾ ਗਿਆ ਸੀ। ਐਸਐਸ ਰਾਜਾਮੌਲੀ ਦੀ ਫ਼ਿਲਮ ਆਰਆਰਆਰ ਦੇ ਗੀਤ ਨਾਟੂ ਨਾਟੂ ਨੂੰ 95ਵੇਂ ਅਕੈਡਮੀ ਅਵਾਰਡ ਵਿੱਚ ਆਸਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਗੀਤ ਨੂੰ ਬੈਸਟ ਓਰੀਜਨਲ ਗੀਤ ਦੀ ਕੈਟਾਗੀਰੀ ਵਿੱਚ ਇਹ ਸਨਮਾਨ ਮਿਲਿਆ। ਨਾਮਜ਼ਦਗੀ ਦੇ ਐਲਾਨ ਦੌਰਾਨ ਇਸ ਫ਼ਿਲਮ ਦੇ ਦੋਵੇਂ ਸਿਤਾਰੇ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਇਕੱਠੇ ਨਜ਼ਰ ਆਏ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
