ਭੂਮੀ ਪੇਡਨੇਕਰ ਨੂੰ ਹੋਇਆ ਡੇਂਗੂ ਬੁਖਾਰ, ਹਸਪਤਾਲ ਤੋਂ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਅਦਾਕਾਰਾ ਭੂਮੀ ਪੇਡਨੇਕਰ ਡੇਂਗੂ ਬੁਖਾਰ ਦੀ ਲਪੇਟ ‘ਚ ਹੈ । ਜਿਸ ਕਾਰਨ ਅਦਾਕਾਰਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਜਿਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਹਸਪਤਾਲ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Reported by: PTC Punjabi Desk | Edited by: Shaminder  |  November 22nd 2023 03:06 PM |  Updated: November 22nd 2023 03:06 PM

ਭੂਮੀ ਪੇਡਨੇਕਰ ਨੂੰ ਹੋਇਆ ਡੇਂਗੂ ਬੁਖਾਰ, ਹਸਪਤਾਲ ਤੋਂ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਅਦਾਕਾਰਾ ਭੂਮੀ ਪੇਡਨੇਕਰ (Bhumi Pednekar) ਡੇਂਗੂ ਬੁਖਾਰ ਦੀ ਲਪੇਟ ‘ਚ ਹੈ । ਜਿਸ ਕਾਰਨ ਅਦਾਕਾਰਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਜਿਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਹਸਪਤਾਲ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਇੱਕ ਡੇਂਗੂ ਮੱਛਰ ਨੇ ਮੈਨੂੰ ਅੱਠ ਦਿਨਾਂ ਤੱਕ ਪ੍ਰੇਸ਼ਾਨ ਕੀਤਾ ।

ਹੋਰ ਪੜ੍ਹੋ :  ਗੀਤਾ ਬਸਰਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਪਰ ਅੱਜ ਜਦੋਂ ਮੈਂ ਉੱਠੀ ਤਾਂ ਮੈਂ ਕੁਝ ਬਿਹਤਰ ਮਹਿਸੂਸ ਕੀਤਾ । ਇਸ ਲਈ ਮੈਨੂੰ ਸੈਲਫੀ ਲੈਣੀ ਪਈ’। ਇਸ ਦੇ ਨਾਲ ਹੀ ਅਦਾਕਾਰਾ ਨੇ ਡੇਂਗੂ ਮੱਛਰਾਂ ਤੋਂ ਸਚੇਤ ਰਹਿਣ ਦੀ ਵੀ ਸਲਾਹ ਦਿੱਤੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਫੈਨਸ ਨੂੰ ਰੋਗਾਂ ਨਾਲ ਲੜਨ ਦੇ ਲਈ ਆਪਣੇ ਖਾਣ ਪੀਣ ‘ਤੇ ਖ਼ਾਸ ਧਿਆਨ ਦੇਣ ਦੀ ਅਪੀਲ ਕੀਤੀ ਹੈ ।

 

ਪਿਛਲੇ ਕਈ ਦਿਨ ਪ੍ਰੇਸ਼ਾਨੀ ਭਰੇ ਰਹੇ 

ਅਦਾਕਾਰਾ ਨੇ ਸਾਂਝੀ ਕੀਤੀ ਗਈ ਇਸ ਪੋਸਟ ‘ਚ ਲਿਖਿਆ ‘ਦੋਸਤੋ ਸਾਵਧਾਨ ਰਹੋ, ਕਿਉਂਕਿ ਪਿਛਲੇ ਕੁਝ ਦਿਨ ਮੇਰੇ ਅਤੇ ਮੇਰੇ ਪਰਿਵਾਰ ਦੇ ਲਈ ਬਹੁਤ ਮੁਸ਼ਕਿਲ ਭਰੇ ਰਹੇ ਹਨ । ਮੱਛਰ ਭਜਾਉਣ ਵਾਲੀਆਂ ਦਵਾਈਆਂ ਬਹੁਤ ਜ਼ਰੂਰੀ ਹਨ । ਆਪਣੀ ਇਮਊਨਿਟੀ ਪਾਵਰ ਨੂੰ ਬਣਾਈ ਰੱਖੋ। ਵੱਧਦੇ ਪ੍ਰਦੂਸ਼ਣ ਦੇ ਨਾਲ ਸਾਡੀ ਇਮਊਨਿਟੀ ਪਾਵਰ ਪ੍ਰਭਾਵਿਤ ਹੋ ਰਹੀ ਹੈ। ਮੈਨੂੰ ਜਾਨਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਹਾਲ ਹੀ ‘ਚ ਡੇਂਗੂ ਹੋਇਆ ਹੈ। ਇਸ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ । 

 

 

- PTC PUNJABI


Popular Posts