ਭੂਮੀ ਪੇਡਨੇਕਰ ਨੇ ਲਿਆ ਆਲੂ ਟਿੱਕੀ ਅਤੇ ਗੋਲਗੱਪਿਆਂ ਦਾ ਮਜ਼ਾ

written by Lajwinder kaur | March 31, 2022

ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ Bhumi Pednekar, ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਆਪਣੀ ਫ਼ਿਲਮ 'ਬਧਾਈ ਦੋ' ਲਈ ਭੂਮੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਵਾਹ ਵਾਹੀ ਖੱਟੀ ਹੈ। ਭੂਮੀ ਅਜਿਹੀ ਅਭਿਨੇਤਰੀ ਹੈ ਜੋ ਫਿਲਮਾਂ 'ਚ ਵੱਖ-ਵੱਖ ਭੂਮਿਕਾਵਾਂ ਲਈ ਪਛਾਣੀ ਜਾਂਦੀ ਹੈ। ਆਪਣੀ ਦਮਦਾਰ ਪਰਫਾਰਮੈਂਸ ਅਤੇ ਜ਼ਬਰਦਸਤ ਟਰਾਂਸਫਾਰਮੇਸ਼ਨ ਦੇ ਕਾਰਨ ਭੂਮੀ ਅਕਸਰ ਪ੍ਰਸ਼ੰਸਕਾਂ 'ਚ ਸੁਰਖੀਆਂ 'ਚ ਬਣੀ ਰਹਿੰਦੀ ਹੈ। ਭੂਮੀ ਪੇਡਨੇਕਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੀਤੋ ਮਰਜਾਨੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਭਰਵੇਂ ਹੁੰਗਾਰੇ ਨਾਲ ਗੱਡੇ ਸਫਲਤਾ ਦੇ ਝੰਡੇ

Badhaai Do Trailer Bhumi Pednekar And Rajkummar Rao

ਇਸ ਵੀਡੀਓ 'ਚ ਉਹ ਦੇਸੀ ਸਟ੍ਰੀਟ ਫੂਡ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਹ ਆਲੂ ਟਿੱਕੀ ਚਾਟ, ਗੋਲਗੱਪਿਆਂ ਦਾ ਭਰਪੂਰ ਅਨੰਦ ਲੈਂਦੇ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਦਿੱਲੀ ਦੀ ਚਾਟ 'ਚ ਹੈ ਮੇਰਾ ਦਿਲ’। ਦਰਸ਼ਕਾਂ ਤੋਂ ਲੈ ਕੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਵੀ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

bhumi pendnekar latest video

ਹੋਰ ਪੜ੍ਹੋ : ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ "'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"

ਭੂਮੀ ਪੇਡਨੇਕਰ ਨੇ 2015 ਦੀ ਫਿਲਮ 'ਦਮ ਲਗਾ ਕੇ ਹਈਸ਼ਾ' ਨਾਲ ਇੰਡਸਟਰੀ 'ਚ ਐਂਟਰੀ ਕੀਤੀ ਸੀ ਅਤੇ ਉਦੋਂ ਤੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਵਰਕ ਫਰੰਟ ਦੀ ਗੱਲ ਕਰੀਏ ਤਾਂ ਭੂਮੀ ਜਲਦ ਹੀ ਅਜੇ ਬਹਿਲ ਦੀ ਫ਼ਿਲਮ 'ਦਿ ਲੇਡੀ ਕਿਲਰ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਭੂਮੀ ਪੇਡਨੇਕਰ ਅਨੁਭਵ ਸਿਨਹਾ ਦੀ ਮੋਬ, ਸ਼ਸ਼ਾਂਕ ਖੇਤਾਨ ਦੀ ਗੋਵਿੰਦਾ ਆਲਾ ਰੇ, ਅਕਸ਼ੇ ਕੁਮਾਰ ਨਾਲ ਫ਼ਿਲਮ ਰਕਸ਼ਾ ਬੰਧਨ 'ਚ ਨਜ਼ਰ ਆਵੇਗੀ।

 

 

View this post on Instagram

 

A post shared by Bhumi 🌻 (@bhumipednekar)

You may also like