ਬਿੱਗ ਬੌਸ ਓਟੀਟੀ 3 : ਦਿੱਲੀ ਦੀ ਵੜਾ ਪਾਵ ਗਰਲ ਕਮਾਉਂਦੀ ਹੈ ਇੱਕ ਦਿਨ ਦੇ ਏਨੇ ਪੈਸੇ, ਜਾਣ ਕੇ ਹੋ ਜਾਓਗੇ ਹੈਰਾਨ

ਦਿੱਲੀ ਦੀ ਮਸ਼ਹੂਰ ਵੜਾ ਪਾਵ ਗਰਲ ਦੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੁੰਦੀ ਹੈ । ਇਨ੍ਹੀਂ ਦਿਨੀਂ ਉਹ ਬਿੱਗ ਬੌਸ ਓਟੀਟੀ-੩ ‘ਚ ਨਜ਼ਰ ਆ ਰਹੀ ਹੈ। ਉਹ ਅਨਿਲ ਕਪੂਰ ਦੇ ਵੱਲੋਂ ਹੋਸਟ ਕੀਤੇ ਜਾ ਰਹੇ ਰਿਆਲਿਟੀ ਸ਼ੋਅ ਦੇ ਤੀਜੇ ਸੀਜ਼ਨ ਦੀ ਪ੍ਰਤੀਭਾਗੀ ਹੈ।ਹਾਲ ਹੀ ‘ਚ ਉਸ ਦੀ ਕਮਾਈ ਦੇ ਬਾਰੇ ਖੁਲਾਸਾ ਹੋਇਆ ਹੈ।

Reported by: PTC Punjabi Desk | Edited by: Shaminder  |  June 22nd 2024 12:19 PM |  Updated: June 22nd 2024 12:19 PM

ਬਿੱਗ ਬੌਸ ਓਟੀਟੀ 3 : ਦਿੱਲੀ ਦੀ ਵੜਾ ਪਾਵ ਗਰਲ ਕਮਾਉਂਦੀ ਹੈ ਇੱਕ ਦਿਨ ਦੇ ਏਨੇ ਪੈਸੇ, ਜਾਣ ਕੇ ਹੋ ਜਾਓਗੇ ਹੈਰਾਨ

ਦਿੱਲੀ ਦੀ ਮਸ਼ਹੂਰ ਵੜਾ ਪਾਵ ਗਰਲ (Vada Pav Girl) ਦੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੁੰਦੀ ਹੈ । ਇਨ੍ਹੀਂ ਦਿਨੀਂ ਉਹ ਬਿੱਗ ਬੌਸ ਓਟੀਟੀ-੩ ‘ਚ ਨਜ਼ਰ ਆ ਰਹੀ ਹੈ। ਉਹ ਅਨਿਲ ਕਪੂਰ ਦੇ ਵੱਲੋਂ ਹੋਸਟ ਕੀਤੇ ਜਾ ਰਹੇ ਰਿਆਲਿਟੀ ਸ਼ੋਅ ਦੇ ਤੀਜੇ ਸੀਜ਼ਨ ਦੀ ਪ੍ਰਤੀਭਾਗੀ ਹੈ।ਹਾਲ ਹੀ ‘ਚ ਉਸ ਦੀ ਕਮਾਈ ਦੇ ਬਾਰੇ ਖੁਲਾਸਾ ਹੋਇਆ ਹੈ। ਬੀਤੇ ਦਿਨ ਉਸ ਨੂੰ ਸ਼ੋਅ ਦੇ ਦੌਰਾਨ ਬਿੱਗ ਬੌਸ ਓਟੀਟੀ -੩ ਦੀ ਪ੍ਰਤੀਭਾਗੀ ਦੇ ਰੂਪ ‘ਚ ਪੇਸ਼ ਕੀਤਾ ਗਿਆ ਸੀ ।

ਹੋਰ ਪੜ੍ਹੋ  : ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਅਦਾਕਾਰ ਰਣਦੀਪ ਭੰਗੂ ਦਾ ਭਰ ਜਵਾਨੀ ‘ਚ ਦਿਹਾਂਤ

ਉਸ ਨੇ ਇਸ ਸ਼ੋਅ ਦੇ ਦੌਰਾਨ ਆਪਣੀ ਕਮਾਈ ਬਾਰੇ ਖੁੱਲ੍ਹ ਕੇ ਦੱਸਿਆ ।ਚੰਦਰਿਕਾ ਦੀਕਸ਼ਿਤ ਉਰਫ਼ ਵੜਾ ਪਾਵ ਗਰਲ ਨੇ ਨੇ ਦੱਸਿਆ ਕਿ  ਉਹ ਵੜਾ ਪਾਵ ਵੇਚ ਕੇ ਪ੍ਰਤੀ ਦਿਨ ਚਾਲੀ ਹਜ਼ਾਰ ਦੀ ਕਮਾਈ ਕਰਦੀ ਹੈ। ਉਸ ਦੀ ਵੜਾ ਪਾਵ ਤੋਂ ਕਮਾਈ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ।

ਮੁੰਬਈ ਦੇ ਪ੍ਰਸਿੱਧ ਸਟ੍ਰੀਟ ਫੂਡ ਵੜਾ ਪਾਵ ਦਿੱਲੀ ਵਿੱਚ ਵੇਚਣ ਕਰਕੇ ਚੰਦਰਿਕਾ ਰਾਤੋ ਰਾਤ ਮਸ਼ਹੂਰ ਹੋ ਗਈ ਸੀ ਤੇ ਹਾਲ ਹੀ ‘ਚ ਵੜਾ ਪਾਵ ਗਰਲ ਬਿੱਗ ਬੌਸ ਓਟੀਟੀ ‘ਚ ਭਾਗ ਲੈਣ ਦੇ ਲਈ ਆਪਣੇ ਪਰਿਵਾਰ ਦੇ ਨਾਲ ਮੁੰਬਈ ਪਹੁੰਚੀ ਸੀ।ਦੱਸ ਦਈਏ ਕਿ ਇਸ ਕੁੜੀ ਦਾ ਵੜਾ ਪਾਵ ਲੈਣ ਦੇ ਲਈ ਲੋਕ ਲੰਬੀਆਂ ਲੰਬੀਆਂ ਲਾਈਨਾਂ ‘ਚ ਲੱਗ ਕੇ ਘੰਟਿਆਂ ਬੱਧੀ ਇੰਤਜ਼ਾਰ ਕਰਕੇ ਵੜਾ ਪਾਵ ਖਰੀਦਦੇ ਹਨ। 

 

- PTC PUNJABI


Popular Posts