ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਅਦਾਕਾਰ ਰਣਦੀਪ ਭੰਗੂ ਦਾ ਭਰ ਜਵਾਨੀ ‘ਚ ਦਿਹਾਂਤ

ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਭੰਗੂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਰਾਂ ਵਜੇ ਦੇ ਕਰੀਬ ਪਿੰਡ ਚੂਹੜਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ ।

Reported by: PTC Punjabi Desk | Edited by: Shaminder  |  June 22nd 2024 10:47 AM |  Updated: June 22nd 2024 11:12 AM

ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਅਦਾਕਾਰ ਰਣਦੀਪ ਭੰਗੂ ਦਾ ਭਰ ਜਵਾਨੀ ‘ਚ ਦਿਹਾਂਤ

ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਣਦੀਪ ਭੰਗੂ  (Randeep Singh Bhangu)ਦਾ ਦਿਹਾਂਤ  (Death) ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਰਾਂ ਵਜੇ ਦੇ ਕਰੀਬ ਪਿੰਡ ਚੂਹੜਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ । ਜਿਉਂ ਹੀ ਇੰਡਸਟਰੀ ‘ਚ ਰਣਦੀਪ ਭੰਗੂ ਦੇ ਦਿਹਾਂਤ ਦੀ ਖਬਰ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਖਬਰ ਨੂੰ ਪਾਲੀਵੁੱਡ ਪੋਸਟ ਨਾਂਅ ਦੇ ਫੇਸਬੁੱਕ ਪੇਜ ‘ਤੇ ਵੀ ਸਾਂਝਾ ਕੀਤਾ ਗਿਆ ਹੈ। ਪਾਲੀਵੁੱਡ ਪੋਸਟ ਨੇ ਲਿਖਿਆ ‘ਆਪ ਜੀ ਨੂੰ ਦੁਖੀ ਹਿਰਦੇ ਨਾਲ ਦੱਸ ਰਹੇ ਹਾਂ ਕਿ ਨੌਜਵਾਨ ਅਦਾਕਾਰ ਰਣਦੀਪ ਸਿੰਘ ਭੰਗੂ ਅਚਨਚੇਤ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ੧੨ ਵਜੇ ਸ਼ਮਸ਼ਾਨਘਾਟ ਪਿੰਡ ਚੂਹੜ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ (ਰੋਪੜ) ਵਿਖੇ ਕੀਤਾ ਜਾਵੇਗਾ’।

ਹੋਰ ਪੜ੍ਹੋ  : ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਅਦਾਕਾਰ ਰਣਦੀਪ ਭੰਗੂ ਦਾ ਭਰ ਜਵਾਨੀ ‘ਚ ਦਿਹਾਂਤ

ਮੌਤ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ

ਅਦਾਕਾਰ ਰਣਦੀਪ ਭੰਗੂ ਦੀ ਮੌਤ ਕਿਸ ਕਾਰਨ ਹੋਈ ਹੈ। ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋ ਪਾਇਆ ਹੈ। ਰਣਦੀਪ ਭੰਗੂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।ਉਨ੍ਹਾਂ ਨੂੰ ਫ਼ਿਲਮਾਂ ‘ਚ ਅਦਾਕਾਰੀ ਦੇ ਗੁਰ ਕਰਮਜੀਤ ਅਨਮੋਲ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ ਸਣੇ ਕਈ ਅਦਾਕਾਰਾਂ ਨੇ ਸਿਖਾਏ ਸਨ ਅਤੇ ਇਨ੍ਹਾਂ ਅਦਾਕਾਰਾਂ ਦਾ ਇੰਡਸਟਰੀ ‘ਚ ਉਨ੍ਹਾਂ ਨੂੰ ਲੈ ਕੇ ਆਉਣ ‘ਚ ਵੱਡਾ ਰੋਲ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network