ਬਿਪਾਸ਼ਾ ਬਾਸੂ ਦੀ ਧੀ ਦੇਵੀ ਦੀ ਕਿਊਟ ਵੀਡੀਓ ਹੋਈ ਵਾਇਰਲ, ਫੈਨਜ਼ ਲੁੱਟਾ ਰਹੇ ਨੇ ਪਿਆਰ
Bipasha Basu Daughter Video: ਬਾਲੀਵੁੱਡ ਦੀ ਮਸ਼ਹੂਰ ਜੋੜੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਆਪਣੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਆਪਣੇ ਪੇਸ਼ੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਇਸ ਦੌਰਾਨ ਬਿਪਾਸ਼ਾ ਬਾਸੂ ਨੇ ਆਪਣੀ ਬੇਟੀ ਦੇਵੀ (Devi) ਦਾ ਇੱਕ ਕਿਊਟ ਵੀਡੀਓ ਸ਼ੇਅਰ ਕੀਤਾ ਹੈ।
ਅਦਾਕਾਰਾ ਬਿਪਾਸ਼ਾ ਬਾਸੂ (Bipasha Basu) ਇੰਨ੍ਹੀਂ ਦਿਨੀਂ ਆਪਣੇ ਮਦਰਹੁੱਡ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਬੇਟੀ ਦੇਵੀ ਦੀ ਪਿਆਰੀ ਝਲਕ ਦਾ ਇਕ ਖੂਬਸੂਰਤ ਵੀਡੀਓ ਸ਼ੇਅਰ ਕੀਤਾ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਨਿੱਕੀ ਜਿਹੀ ਦੇਵੀ ਨੂੰ ਗੁਲਾਬੀ ਰੰਗ ਦੀ ਡਰੈੱਸ, ਦੋ ਗੁੱਤਾਂ ਕੀਤੇ ਹੋਏ ਅਤੇ ਕੰਨਾਂ ਵਿੱਚ ਨਿੱਕੀਆਂ -ਨਿੱਕੀਆਂ ਵਾਲੀਆਂ ਪਹਿਨੇ ਹੋਏ ਬੇਹੱਦ ਕਿਊਟ ਲੱਗ ਰਹੀ ਹੈ ਅਤੇ ਇਸ ਦੌਰਾਨ ਦੇਵੀ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਖੂਬ ਕੁਮੈਂਟਸ ਕਰਦੇ ਦੇਖਿਆ ਗਿਆ। ਇਸ ਦੇ ਨਾਲ ਹੀ ਸੁਜ਼ੈਨ ਖਾਨ ਨੇ ਲਿਖਿਆ, "ਰੱਬ ਤੁਹਾਡੀ ਖੂਬਸੂਰਤ ਬੇਟੀ ਨੂੰ ਅਸੀਸ ਦੇਵੇ।" ਇੱਕ ਨੇ ਲਿਖਿਆ, "OMG। ਦੂਜੇ ਨੇ ਲਿਖਿਆ, ਇਹ ਬਹੁਤ ਹੀ ਕਿਊਟ ਹੈ, ਇਸ ਨੂੰ ਕਦੇ ਨਜ਼ਰ ਨਾ ਲੱਗੇ।"
ਦੱਸ ਦੇਈਏ ਕਿ ਕਰਨ ਅਤੇ ਬਿਪਾਸ਼ਾ ਦੀ ਮੁਲਾਕਾਤ ਅਲੋਨ ਫਿਲਮ ਦੇ ਸੈੱਟ 'ਤੇ ਹੋਈ ਸੀ। ਦੋਵਾਂ ਨੇ ਕੁਝ ਸਮਾਂ ਇੱਕ-ਦੂਜੇ ਨੂੰ ਡੇਟ ਕੀਤਾ। ਪਰ ਫਿਰ ਦੋਹਾਂ ਨੇ ਸਾਲ 2016 'ਚ ਵਿਆਹ ਕਰ ਲਿਆ। ਅਦਾਕਾਰਾ ਨੇ 12 ਨਵੰਬਰ 2022 ਨੂੰ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਹਾਲਾਂਕਿ, ਮਾਤਾ-ਪਿਤਾ ਬਣਨ ਤੋਂ ਬਾਅਦ, ਜੋੜੇ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪਿਆਰੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਦਾ ਚਿਹਰਾ ਜ਼ਿਆਦਾ ਨਹੀਂ ਦਿਖਾਉਂਦੇ। ਪਰ ਪਿਛਲੇ ਸਾਲ ਅਪ੍ਰੈਲ 'ਚ ਬਿਪਾਸ਼ਾ ਨੇ ਆਪਣੇ ਪਿਆਰੇ ਦਾ ਚਿਹਰਾ ਦਿਖਾਇਆ ਸੀ ਅਤੇ ਹੁਣ ਉਸ ਨੇ ਡੇਢ ਸਾਲ ਦੀ ਦੇਵੀ ਦਾ ਚਿਹਰਾ ਸਾਰਿਆਂ ਦੇ ਸਾਹਮਣੇ ਪ੍ਰਗਟ ਕੀਤਾ ਹੈ।
ਹੋਰ ਪੜ੍ਹੋ: ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ 'ਹੀਰਾਮੰਡੀ ਦਾ ਪਹਿਲਾ ਗੀਤ 'Sakal Ban' ਹੋਇਆ ਰਿਲੀਜ਼, ਵੇਖੋ ਵੀਡੀਓ
ਕਰਨ ਸਿੰਘ ਗਰੋਵਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਅਭਿਨੇਤਾ ਨੇ ਕਈ ਟੀਵੀ ਸੀਰੀਅਲਾਂ ਅਤੇ ਫਿਲਮਾਂ ਵਿੱਚ ਯੋਗਦਾਨ ਪਾਇਆ ਹੈ। ਇਸ ਦੇ ਨਾਲ ਹੀ ਉਹ ਨੱਚ ਬਲੀਏ ਸੀਜ਼ਨ 3, ਜ਼ਰਾ ਨੱਚਕੇ ਦੀਖਾ, ਝਲਕ ਦਿਖਲਾ ਜਾ, ਆਈਡੀਆ ਰੌਕਸ ਇੰਡੀਆ ਵਰਗੇ ਕਈ ਰਿਐਲਿਟੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਹੈ।
-