ਬੌਬੀ ਦਿਓਲ ਨੇ ਪਤਨੀ ਤਾਨੀਆ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਪਿਤਾ ਧਰਮਿੰਦਰ ਸਣੇ ਕਈ ਸੈਲੀਬ੍ਰੇਟੀਜ਼ ਨੇ ਕੀਤੇ ਕਮੈਂਟਸ
ਬੌਬੀ ਦਿਓਲ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਪਰ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਉਹ ਆਪਣੀ ਪਤਨੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਣ । ਹੁਣ ਉਨ੍ਹਾਂ ਨੇ ਆਪਣੀ ਪਤਨੀ ਤਾਨੀਆ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਬੌਬੀ ਦਿਓਲ ਨੇ ਪਤਨੀ ਤਾਨੀਆ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਪਿਤਾ ਧਰਮਿੰਦਰ ਸਣੇ ਕਈ ਸੈਲੀਬ੍ਰੇਟੀਜ਼ ਨੇ ਕੀਤੇ ਕਮੈਂਟਸ
ਅਦਾਕਾਰ ਬੌਬੀ ਦਿਓਲ (Bobby Deol)ਜੋ ਕਿ ਆਪਣੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਨਾਲ ਸੁਰਖੀਆਂ ‘ਚ ਰਹੇ ਹਨ । ਇਸ ਵੈੱਬ ਸੀਰੀਜ਼ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਬੌਬੀ ਦਿਓਲ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਪਰ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਉਹ ਆਪਣੀ ਪਤਨੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਣ ।

ਹੁਣ ਉਨ੍ਹਾਂ ਨੇ ਆਪਣੀ ਪਤਨੀ ਤਾਨੀਆ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਆਪਣੀ ਪਤਨੀ ਦੇ ਗਲ ‘ਚ ਬਾਹਾਂ ਪਾਈ ਨਜ਼ਰ ਆ ਰਹੇ ਹਨ । ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਪਤਨੀ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ ।

ਸੋਸ਼ਲ ਮੀਡੀਆ ‘ਤੇ ਛਾਈਆਂ ਤਸਵੀਰਾਂ
ਬੌਬੀ ਦਿਓਲ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ ਅਤੇ ਪ੍ਰਸ਼ੰਸਕਾਂ ਨੂੰ ਦੋਵਾਂ ਦਾ ਰੋਮਾਂਟਿਕ ਅੰਦਾਜ਼ ਵੀ ਖੂਬ ਪਸੰਦ ਆ ਰਿਹਾ ਹੈ । ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਵੀ ਇਨ੍ਹਾਂ ਤਸਵੀਰਾਂ ‘ਤੇ ਪਿਆਰ ਦੀ ਵਰਖਾ ਕਰਦੇ ਹੋਏ ਦਿਖਾਈ ਦੇ ਰਹੇ ਹਨ । ਪਿਤਾ ਧਰਮਿੰਦਰ ਨੇ ਵੀ ਬੌਬੀ ਦਿਓਲ ਦੀਆਂ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕੀਤਾ ਹੈ । ਉਨ੍ਹਾਂ ਨੇ ਕਮੈਂਟ ਕਰਦੇ ਹੋਏ ਲਿਖਿਆ ‘ਖੁਸ਼ ਅਤੇ ਸਿਹਤਮੰਦ ਰਹੋ, ਬਹੁਤ ਸਾਰਾ ਪਿਆਰ, ਪਿਆਰੇ ਬੱਚਿਓ।

ਇਸ ਤੋਂ ਇਲਾਵਾ ਪ੍ਰੀਤੀ ਜ਼ਿੰਟਾ ਨੇ ਵੀ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । ਜਦੋਂਕਿ ਰਾਹੁਲ ਦੇਵ ਨੇ ਲਿਖਿਆ ‘ਵਾਹ ਟਾਈਮਲੈੱਸ’। ਇਸ ਤੋਂ ਇਲਾਵਾ ਅਦਾਕਾਰ ਚੰਕੀ ਪਾਂਡੇ ਨੇ ਵੀ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ ।ਦੱਸ ਦਈਏ ਕਿ ਬੌਬੀ ਦਿਓਲ ਅਤੇ ਤਾਨੀਆ ਦੀ ਜੋੜੀ ਬਾਲੀਵੁੱਡ ਦੀਆਂ ਬਿਹਤਰੀਨ ਜੋੜੀਆਂ ਚੋਂ ਇੱਕ ਹੈ । ਇਸ ਜੋੜੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
