ਹੋਲੀ ਦੇ ਰੰਗਾਂ ‘ਚ ਰੰਗਿਆ ਬਾਲੀਵੁੱਡ ਅਤੇ ਪਾਲੀਵੁੱਡ, ਵੇਖੋ ਕਿਵੇਂ ਕਰੀਨਾ ਕਪੂਰ, ਕਰਨਵੀਰ ਵੋਹਰਾ,ਸਣੇ ਕਈ ਸੈਲੀਬ੍ਰੇਟੀਜ਼ ਰੰਗਾਂ ‘ਚ ਰੰਗੇ ਆਏ ਨਜ਼ਰ

ਹੋਲੀ ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ।ਪੂਰੀ ਕਾਇਨਾਤ ਹੋਲੀ ਦੇ ਰੰਗਾਂ ‘ਚ ਰੰਗੀ ਹੋਈ ਨਜ਼ਰ ਆ ਰਹੀ ਹੈ । ਹਰ ਕਿਸੇ ਨੇ ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।

Written by  Shaminder   |  March 08th 2023 09:45 AM  |  Updated: March 08th 2023 09:45 AM

ਹੋਲੀ ਦੇ ਰੰਗਾਂ ‘ਚ ਰੰਗਿਆ ਬਾਲੀਵੁੱਡ ਅਤੇ ਪਾਲੀਵੁੱਡ, ਵੇਖੋ ਕਿਵੇਂ ਕਰੀਨਾ ਕਪੂਰ, ਕਰਨਵੀਰ ਵੋਹਰਾ,ਸਣੇ ਕਈ ਸੈਲੀਬ੍ਰੇਟੀਜ਼ ਰੰਗਾਂ ‘ਚ ਰੰਗੇ ਆਏ ਨਜ਼ਰ

ਹੋਲੀ (Holi Festival)ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ।ਪੂਰੀ ਕਾਇਨਾਤ ਹੋਲੀ ਦੇ ਰੰਗਾਂ ‘ਚ ਰੰਗੀ ਹੋਈ ਨਜ਼ਰ ਆ  ਰਹੀ ਹੈ । ਹਰ ਕਿਸੇ ਨੇ ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । 

ਹੋਰ ਪੜ੍ਹੋ : ਮਹਿਲਾ ਦਿਵਸ 2023 : ਜਾਣੋਂ ਕਿਵੇਂ ਜਿਸਮ-ਫਰੋਸ਼ੀ ਅਤੇ ਪਤੀ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਹਾਲਾਤਾਂ ਦਾ ਸਾਹਮਣਾ ਕਰ ਗੀਤਾ ਟੰਡਨ ਬਣੀ ਬਾਲੀਵੁੱਡ ਦੀ ਕਾਮਯਾਬ ਸਟੰਟ ਵੁਮੈਨ

ਬਾਲੀਵੁੱਡ ਕਲਾਕਾਰਾਂ ਦੀ ਹੋਲੀ 

ਹੋਲੀ ਦੇ ਤਿਉਹਾਰ ਦੇ ਮੌਕੇ ‘ਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਹੋਲੀ ਦੇ ਰੰਗਾਂ ‘ਚ ਰੰਗੇ ਨਜ਼ਰ ਆਏ ।ਅਦਾਕਾਰਾ ਕਰੀਨਾ ਕਪੂਰ, (Kareena Kapoor)ਕਾਰਤਿਕ ਆਰੀਅਨ, ਸੋਹਾ ਅਲੀ ਖ਼ਾਨ ਹੋਲੀ ਦੇ ਰੰਗਾਂ ਨਾਲ ਸਰਾਬੋਰ ਨਜ਼ਰ ਆਏ । ਕਰੀਨਾ ਕਪੂਰ ਵੀ ਆਪਣੇ ਬੱਚਿਆਂ ਤੈਮੂਰ ਅਤੇ ਜੇਹ ਅਲੀ ਖ਼ਾਨ ਦੇ ਨਾਲ ਹੋਲੀ ਮਨਾਉਂਦੀ ਹੋਈ ਨਜ਼ਰ ਆਈ ।

ਕਰੀਨਾ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਤੋਂ ਇਲਾਵਾ ਕਰੀਨਾ ਦੀ ਨਨਾਣ ਅਤੇ ਅਦਾਕਾਰਾ ਸੋਹਾ ਅਲੀ ਖ਼ਾਨ ਵੀ ਆਪਣੇ ਬੱਚਿਆਂ ਦੇ ਨਾਲ ਹੋਲੀ ਦਾ ਤਿਉਹਾਰ ਮਨਾਉਂਦੀ ਹੋਈ ਨਜ਼ਰ ਆਈ । 

ਟੀਵੀ ਕਲਾਕਾਰਾਂ ਨੇ ਵੀ ਮਨਾਈ ਹੋਲੀ 

ਅਦਾਕਾਰ ਕਰਨਵੀਰ ਵੋਹਰਾ ਵੀ ਹੋਲੀ ਮਨਾਉਂਦੇ ਨਜ਼ਰ ਆਏ । ਹੋਲੀ ਦੇ ਤਿਉਹਾਰ ‘ਤੇ ਉਹ ਆਪਣੀ ਪਤਨੀ ਦੇ ਨਾਲ ਹੋਲੀ ਦਾ ਜਸ਼ਨ ਮਨਾਉਂਦੇ ਹੋਏ ਦਿਖਾਈ ਦਿੱਤੇ । ਹੋਲੀ ਦਾ ਤਿਉਹਾਰ ਤੁਹਾਡੇ ਸਭ ਦੇ ਜੀਵਨ ‘ਚ ਵੀ ਖੁਸ਼ੀਆਂ ਅਤੇ ਖੇੜੇ ਲੈ ਕੇ ਆਏ । ਇਹੀ ਸਾਡੀ ਕਾਮਨਾ ਹੈ । ਹੋਲੀ ਦੇ ਇਹ ਰੰਗ ਤੁਹਾਡੀ ਜ਼ਿੰਦਗੀ ਨੂੰ ਵੀ ਖੂਬਸੂਰਤ ਰੰਗਾਂ ਦੇ ਨਾਲ ਸਰਾਬੋਰ ਕਰ ਦੇਣ ਅਤੇ ਸਭ ਰਲ ਮਿਲ ਕੇ ਇੰਝ ਹੀ ਤਿਉਹਾਰ ਮਨਾਉਂਦੇ ਰਹਿਣ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network