ਐਲਵਿਸ਼ ਯਾਦਵ ਵੱਲੋਂ ਸਾਗਰ ਠਾਕੁਰ ਦੀ ਕੁੱਟਮਾਰ, ਐਲਵਿਸ਼ ਦੇ ਖਿਲਾਫ ਮਾਮਲਾ ਦਰਜ
ਐਲਵਿਸ਼ ਯਾਦਵ (Elvish Yadav) ਕਿਸੇ ਨਾ ਕਿਸੇ ਕਾਰਨ ਵਿਵਾਦਾਂ ‘ਚ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਸਾਗਰ ਠਾਕੁਰ (Sagar Thakur) ਨਾਂਅ ਦੇ ਸ਼ਖਸ ਦੀ ਕੁੱਟਮਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐਲਵਿਸ਼ ਯਾਦਵ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਹਰਿਆਣਾ ਦੇ ਗੁਰੂਗ੍ਰਾਮ ਵਿਖੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦਾ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । ਜਿਸ ‘ਚ ਐਲਵਿਸ਼ ਯਾਦਵ ਇੱੱਕ ਸ਼ਖਸ ਨੁੰ ਬੁਰੀ ਤਰ੍ਹਾਂ ਮਾਰਦੇ ਹੋਏ ਨਜ਼ਰ ਆਏ ਸਨ ।ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਐਲਵਿਸ਼ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਕਰਨ ਵਾਲੇ ਦਾ ਦਾਅਵਾ ਹੈ ਕਿ ਐਲਵਿਸ਼ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਦੋਵੇਂ ਇੱਕ ਦੂਜੇ ਨੂੰ ਸਾਲ 2021 ਤੋਂ ਜਾਣਦੇ ਹਨ ।ਉਸ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ‘ਐਲਵਿਸ਼ ਫੈਨ ਪੇਜ’ ‘ਤੇ ਨਫਰਤ ਅਤੇ ਦੁਸ਼ਪ੍ਰਚਾਰ ਕਰ ਰਹੇ ਹਨ ।
ਜਿਸ ਤੋਂ ਮੈਂ ਬਹੁਤ ਪ੍ਰੇਸ਼ਾਨ ਹਾਂ’। ਸਾਗਰ ਠਾਕੁਰ ਨੇ ਦੱਸਿਆ ਕਿ ਐਲਵਿਸ਼ ਨੇ ਸ਼ੁੱਕਰਵਾਰ ਨੂੰ ਉਸ ਦੇ ਨਾਲ ਮਿਲਣ ਦੇ ਕਈ ਕਿਹਾ ਸੀ । ਜਿਸ ਤੋਂ ਬਾਅਦ ਉਸ ਨੇ ਆਮ ਗੱਲਬਾਤ ਸਮਝ ਕੇ ਮਿਲਣ ਦੇ ਲਈ ਹਾਂ ਕਹਿ ਦਿੱਤੀ ਸੀ ।ਉਸ ਦਾ ਦਾਅਵਾ ਹੈ ਕਿ ਜਦੋਂ ਐਲਵਿਸ਼ ਸਟੋਰ ‘ਤੇ ਆਇਆ ਤਾਂ ਐਲਵਿਸ਼ ਤੇ ਉਸ ਦੇ ਨਾਲ ਆਏ ਗੁੰਡਿਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ।ਮੇਰੇ ਨਾਲ ਗੰਦੀ ਭਾਸ਼ਾ ਦਾ ਇਸਤੇਮਾਲ ਕੀਤਾ ਅਤੇ ਮੇਰੀ ਰੀੜ ਦੀ ਹੱਡੀ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਤਾਂ ਕਿ ਸਰੀਰਕ ਤੌਰ ‘ਤੇ ਅਸਮਰਥ ਹੋ ਜਾਵਾਂ ।ਉਸ ਦਾ ਕਹਿਣਾ ਹੈ ਕਿ ਐਲਵਿਸ਼ ਨੇ ਜਾਣ ਤੋਂ ਪਹਿਲਾਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ।
Repost & say #ArrestElvishYadav#Gurgaon police should register a case against #ElvishYadav & his associates under IPC section 307 (attempt to murder).Elvish attempted to murder an innocent teenager!CC @gurgaonpolice @police_haryana @DGPHaryana @cmohry @mlkhattar pic.twitter.com/i45OuITxas
— Ashwini Shrivastava (@AshwiniSahaya) March 8, 2024
-