ਸੰਨੀ ਦਿਓਲ ਦੇ ਪੁੱਤਰ ਦੇ ਵਿਆਹ ਨੂੰ ਲੈ ਕੇ ਜਸ਼ਨ ਹੋਇਆ ਸ਼ੁਰੂ, ਸੰਨੀ ਦਿਓਲ ਨੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਕਰਣ ਦਿਓਲ ਦੇ ਵਿਆਹ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ । ਜਲਦ ਹੀ ਕਰਣ ਦਿਓਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਪਰ ਇਸ ਤੋਂ ਪਹਿਲਾਂ ਦਿਓਲ ਪਰਿਵਾਰ ਦੇ ਘਰ ਰੌਣਕਾਂ ਲੱਗ ਗਈਆਂ ਹਨ ਅਤੇ ਕਈ ਮਹਿਮਾਨ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ ।
ਸੰਨੀ ਦਿਓਲ ਦੇ ਪੁੱਤਰ ਦੇ ਵਿਆਹ ਨੂੰ ਲੈ ਕੇ ਜਸ਼ਨ ਹੋਇਆ ਸ਼ੁਰੂ, ਸੰਨੀ ਦਿਓਲ ਨੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਕਰਣ ਦਿਓਲ (Karan Deol) ਦੇ ਵਿਆਹ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ । ਜਲਦ ਹੀ ਕਰਣ ਦਿਓਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਪਰ ਇਸ ਤੋਂ ਪਹਿਲਾਂ ਦਿਓਲ ਪਰਿਵਾਰ ਦੇ ਘਰ ਰੌਣਕਾਂ ਲੱਗ ਗਈਆਂ ਹਨ ਅਤੇ ਕਈ ਮਹਿਮਾਨ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
-(1080-×-1080px)-(1280-×-720px)_3eeff3afa4bad271403f3c1a9fcfb55b_1280X720.webp)
ਹੋਰ ਪੜ੍ਹੋ : ਰਾਣਾ ਰਣਬੀਰ ਨੇ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ ‘ਨਜ਼ਰ ਨਾ ਲੱਗ ਜਾਏ ਕਾਲੀ’
ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਵੀ ਸਾਂਝਾ ਕੀਤਾ ਹੈ ।ਜਿਸ ‘ਚ ਪੂਰਾ ਦਿਓਲ ਪਰਿਵਾਰ ਇੱਕਠਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਘਰ ‘ਚ ਖੁਸ਼ਨੁਮਾ ਮਾਹੌਲ ਬਣਿਆ ਹੋਇਆ ਹੈ ਅਤੇ ਸਾਰੇ ਰਿਸ਼ਤੇਦਾਰ ਅਤੇ ਮਿੱਤਰ ਪਾਰਟੀ ਜੁਆਇਨ ਕਰਨ ਦੇ ਲਈ ਕਰਣ ਦਿਓਲ ਦੇ ਘਰ ਆ ਰਹੇ ਹਨ ।
-(1080-×-1080px)-(1280-×-720px)-(1)_9a31c35f17204c66bb2feeef2832e754_1280X720.webp)
ਸੰਨੀ ਦਿਓਲ (Sunny Deol) ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਜਸ਼ਨ ਸ਼ੁਰੂ ਹੋ ਚੁੱਕਿਆ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੇਗ #ਕਰਣਦਿਸ਼ਾ ਵੀ ਲਿਖਿਆ । ਜਿਸ ਤੋਂ ਸਪੱਸ਼ਟ ਹੈ ਕਿ ਸੰਨੀ ਦਿਓਲ ਦੇ ਬੇਟੇ ਦੇ ਵਿਆਹ ਦਾ ਜਸ਼ਨ ਸ਼ੁਰੂ ਹੋ ਚੁੱਕਿਆ ਹੈ ।
ਸੰਨੀ ਦਿਓਲ,ਬੌਬੀ ਦਿਓਲ ਅਤੇ ਅਭੈ ਦਿਓਲ ਇੱਕਠੇ ਨਜ਼ਰ ਆਏ
ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਸੰਨੀ ਅਤੇ ਬੌਬੀ ਦਿਓਲ ਦੇ ਨਾਲ-ਨਾਲ ਅਭੈ ਦਿਓਲ ਵੀ ਵਿਖਾਈ ਦੇ ਰਹੇ ਹਨ ਅਤੇ ਤਿੰਨੇ ਭਰਾ ਇੱਕਠੇ ਪਪਰਾਜ਼ੀ ਨੂੰ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ ।
_c80a544b6021757b287d248f775ebd41_1280X720.webp)
ਤਿੰਨੋਂ ਭਰਾ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਵੀਡੀਓ ‘ਤੇ ਫੈਨਸ ਵੀ ਪ੍ਰਤੀਕਰਮ ਦੇ ਰਹੇ ਹਨ । ਖਬਰਾਂ ਮੁਤਾਬਕ ਪਰਿਵਾਰ ਦੇ ਵੱਲੋਂ ਇੱਕ ਪਾਰਟੀ ਰੱਖੀ ਗਈ ਹੈ । ਜਿਸ ‘ਚ ਦਿਓਲ ਪਰਿਵਾਰ ਦੇ ਨਜ਼ਦੀਕੀ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਸ਼ਾਮਿਲ ਹੋ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
