ਵਿਆਹ ਬੰਧਨ 'ਚ ਬੱਝੀ 'ਦੇਵੋ ਕੇ ਦੇਵ' ਫੇਮ ਅਦਾਕਾਰਾ ਸੋਨਾਰਿਕਾ ਭਦੋਰੀਆ,ਵੇਖੋ ਵੀਡੀਓ

Written by  Pushp Raj   |  February 20th 2024 12:15 PM  |  Updated: February 20th 2024 12:15 PM

ਵਿਆਹ ਬੰਧਨ 'ਚ ਬੱਝੀ 'ਦੇਵੋ ਕੇ ਦੇਵ' ਫੇਮ ਅਦਾਕਾਰਾ ਸੋਨਾਰਿਕਾ ਭਦੋਰੀਆ,ਵੇਖੋ ਵੀਡੀਓ

Sonarika Bhadoria wedding: ਬਾਲੀਵੁੱਡ ਤੇ ਟੀਵੀ ਜਗਤ 'ਚ ਇਨ੍ਹੀਂ ਦਿਨੀਂ ਵਿਆਹ ਦਾ ਸੀਜਨ ਚੱਲ ਰਿਹਾ ਹੈ, ਇੱਕ ਤੋਂ ਬਾਅਦ ਇੱਕ ਬਾਲੀਵੁੱਡ ਸੈਲਬਸ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਮਸ਼ਹੂਰ ਟੀਵੀ ਸ਼ੋਅ 'ਦੇਵੋ ਕੇ ਦੇਵ ਮਹਾਦੇਵ' (Devon Ke Dev Mahadev) ਫੇਮ ਅਦਾਕਾਰਾ ਸੋਨਾਰਿਕਾ ਭਦੋਰੀਆ (Sonarika Bhadoria) ਨੇ ਬਿਜ਼ਨਸਮੈਨ ਵਿਕਾਸ ਪਾਰਾਸ਼ਰ ਨਾਲ ਵਿਆਹ ਕਰਵਾ ਲਿਆ ਹੈ। ਅਦਾਕਾਰਾ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

 

ਸੋਨਾਰਿਕਾ ਭਦੋਰੀਆ ਦੇ ਵਿਆਹ ਦੀ ਵੀਡੀਓ ਹੋਈ ਵਾਇਰਲ 

ਦੱਸ ਦਈਏ ਕਿ ਅਦਾਕਾਰਾ  ਸੋਨਾਰਿਕਾ ਭਦੋਰੀਆ ਤੇ ਵਿਕਾਸ ਪਾਰਾਸ਼ਰ ਸ਼ਾਹੀ ਸ਼ਾਦੀ ਸਵਾਈ ਮਾਧੋਪੁਰ, ਰਣਥੰਭੌਰ ਵਿੱਚ ਹੋਈ। ਨਵ ਵਿਆਹੇ ਜੋੜੇ ਦਾ ਇੱਕ-ਦੂਸਰੇ ਨੂੰ ਵਰਮਾਲਾ ਪਾਉਂਦੇ ਹੋਏ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅੱਠ ਸਾਲ ਰਿਲੇਸ਼ਨਸ਼ਿਪ ਵਿੱਚ ਰਹੇ  ਸੋਨਾਰਿਕਾ ਅਤੇ ਵਿਕਾਸ ਨੇ ਮਈ 2022 ਵਿੱਚ ਮਾਲਦੀਵ ਵਿੱਚ ਸਗਾਈ ਕੀਤੀ ਸੀ।  ਲੰਮੇਂ ਰਿਲੇਸ਼ਨਸ਼ਿਪ ਤੋਂ ਬਾਅਦ ਆਖਿਰਕਾਰ ਇਸ ਜੋੜਾ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ। ਉਨ੍ਹਾਂ ਦੇ ਵਿਆਹ ਦੀ ਵਾਇਰਲ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੋੜਾ ਇੱਕ-ਦੂਜੇ ਨੂੰ ਹਾਰ ਪਹਿਨਾਉਂਦੇ ਅਤੇ ਫਿਰ ਆਤਿਸ਼ਬਾਜ਼ੀ ਚਲਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇੱਕ ਹੋਰ ਕਲਿੱਪ ਵਿੱਚ, ਸੋਨਾਰਿਕਾ ਭਾਵੁਕ ਹੋ ਗਈ ਅਤੇ ਉਸ ਨੇ ਆਪਣੇ ਪਤੀ ਨੂੰ ਗਲੇ ਲਗਾਇਆ। 

ਸੋਨਾਰਿਕਾ ਨੇ ਸਾਂਝੀਆਂ ਕੀਤੀਆਂ ਪ੍ਰੀ ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ 

ਇਸ ਤੋਂ ਪਹਿਲਾਂ ਸੋਨਾਰਿਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪ੍ਰਸ਼ੰਸਕਾਂ ਨਾਲ ਹਲਦੀ ਸਮਾਰੋਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਇਹ ਜੋੜਾ ਆਪਣੇ ਵਿਆਹ ਦੀਆਂ ਰਸਮਾਂ ਦਾ ਆਨੰਦ ਮਾਣਦੇ ਹੋਏ ਤੇ ਰੋਮਾਂਟਿਕ ਫੋਟੋਸ਼ੂਟ ਕਰਵਾਉਂਦੇ ਹੋਏ ਨਜ਼ਰ ਆ ਰਿਹਾ ਹੈ।  ਫੈਨਜ਼ ਅਦਾਕਾਰਾ ਨੂੰ ਵਿਆਹ ਦੀ ਮੁਬਾਰਕਬਾਦ ਦੇ ਰਹੇ ਹਨ ਤੇ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਦੇ ਨਾਲ-ਨਾਲ ਟੀਵੀ ਜਗਤ ਦੇ ਕਈ ਸੈਲੀਬ੍ਰੀਟੀਜ਼ ਵੀ ਅਦਾਕਾਰਾ ਨੂੰ ਵਿਆਹ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਨਜ਼ਰ ਆਏ। 

 

ਕਿੰਝ ਸ਼ੁਰੂ ਹੋਈ ਸੋਨਾਰਿਕਾ ਤੇ ਵਿਕਾਸ ਦੀ ਲਵ ਸਟੋਰੀ 

ਦੱਸਣਯੋਗ ਹੈ ਕਿ ਅਦਾਕਾਰਾ ਦੇ ਪਤੀ ਵਿਕਾਸ ਪਰਾਸ਼ਰ ਦਾ ਹੋਮਟਾਊਨ ਫਰੀਦਾਬਾਦ, ਹਰਿਆਣਾ 'ਚ ਹੈ। ਇੱਥੇ ਹੀ ਇਸ ਜੋੜੇ ਦੀ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ। ਸੋਨਾਰਿਕਾ ਅਤੇ ਵਿਕਾਸ ਦੀ ਮੁਲਾਕਾਤ ਇੱਕ ਜਿਮ ਵਿੱਚ ਹੋਈ ਸੀ ਅਤੇ ਉਥੋਂ ਹੀ ਉਨ੍ਹਾਂ ਦਾ ਰਿਸ਼ਤਾ ਸ਼ੁਰੂ ਹੋਇਆ ਸੀ।  

ਦੱਸ ਦਈਏ ਕਿ ਅਦਾਕਾਰਾ ਮਸ਼ਹੂਰ ਟੀਵੀ ਸ਼ੋਅ 'ਦੇਵੋ ਕੇ ਦੇਵ ਮਹਾਦੇਵ' (Devon Ke Dev Mahadev) 'ਚ ਆਪਣੇ ਪਾਰਵਤੀ ਦੇ ਕਿਰਦਾਰ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੀ। ਸੋਨਾਰਿਕਾ ਅਤੇ ਅਦਾਕਾਰ ਮੋਹਿਤ ਰੈਨਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਫੈਨਜ਼ ਅੱਜ ਵੀ ਇਸ ਜੋੜੀ ਨੂੰ ਆਨ ਸਕ੍ਰੀਨ ਵੇਖਣਾ ਪਸੰਦ ਕਰਦੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network