
ਬਾਲੀਵੁੱਡ ਇੰਡਸਟਰੀ ‘ਚ ਵਿਆਹਾਂ ਅਤੇ ਮੰਗਣਿਆਂ ਦਾ ਦੌਰ ਚੱਲ ਰਿਹਾ ਹੈ । ਬੀਤੇ ਦਿਨ ਜਿੱਥੇ ਮਸ਼ਹੂਰ ਕੋਰੀਓਗ੍ਰਾਫਰ ਨੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਉੱਥੇ ਹੀ ਹੁਣ ਮਾਡਲ ਅਤੇ ਅਦਾਕਾਰਾ ਸੋਨਾਰਿਕਾ ਭਦੋਰੀਆ (Sonarika Bhadoria) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਮੰਗੇਤਰ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਹੈ । ਟੀਵੀ ਦੇ ਸੁਪਰਹਿੱਟ ਸ਼ੋਅ ਦੇਵੋਂ ਕੇ ਦੇਵ ਮਹਾਦੇਵ ‘ਚ ਮਾਤਾ ਪਾਰਵਤੀ ਦਾ ਕਿਰਦਾਰ ਨਿਭਾ ਕੇ ਸੁਰਖੀਆਂ ਵਟੋਰਨ ਵਾਲੀ ਅਦਾਕਾਰਾ ਨੂੰ ਇਸੇ ਸ਼ੋਅ ਦੇ ਨਾਲ ਪਛਾਣ ਮਿਲੀ ਹੈ ।

ਹੋਰ ਪੜ੍ਹੋ : ਗਾਇਕਾ ਜਸਵਿੰਦਰ ਬਰਾੜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਸੋਨਾਰਿਕਾ ਅਕਸਰ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ । ਉਸ ਨੇ ਆਪਣੇ ਮੰਗੇਤਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਉਸ ਮੁੰਡੇ ਨੂੰ ਜਨਮਦਿਨ ਦੀਆਂ ਵਧਾਈਆਂ, ਜਿਸ ਕੋਲ ਸੋਨੇ ਦੀ ਰੂਹ ਹੈ’।

ਹੋਰ ਪੜ੍ਹੋ : ਆਹ ਪ੍ਰਿਯੰਕਾ ਚੋਪੜਾ ਨੂੰ ਕੀ ਹੋ ਗਿਆ? ਪ੍ਰਸ਼ੰਸਕਾਂ ਨੂੰ ਸਤਾਉਣ ਲੱਗੀ ਅਦਾਕਾਰਾ ਦੀ ਚਿੰਤਾ
ਉਹ ਮੁੰਡਾ ਜੋ ਮੇਰੇ ਮਨ, ਮੇਰੇ ਦਿਲ, ਮੇਰੀ ਆਤਮਾ ਅਤੇ ਮੇਰੀ ਦੇਖਭਾਲ ਕਰਦਾ ਹੈ ।ਉਹ ਮੁੰਡਾ ਜੋ ਮੇਰਾ ਸਭ ਤੋਂ ਹਮੇਸ਼ਾ ਮੇਰੇ ਸਾਹਮਣੇ ਮਜ਼ਬੂਤੀ ਦੇ ਨਾਲ ਖੜਾ ਹੁੰਦਾ ਹੈ । ਜਨਮਦਿਨ ਮੁਬਾਰਕ ਮੰਗੇਤਰ’। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਪ੍ਰਸ਼ੰਸਕ ਅਦਾਕਾਰਾ ਨੂੰ ਦੋਹਰੀ ਵਧਾਈ ਦੇ ਰਹੇ ਹਨ ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਨਾਰਿਕਾ 137 ਰਿਸ਼ਤੇ ਠੁਕਰਾ ਚੁੱਕੀ ਹੈ । ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਇੱਕ ਇੰਟਰਵਿਊ ‘ਚ ਕੀਤਾ ਸੀ ਕਿ ਹੁਣ ਤੱਕ ਉਹ ਵਿਆਹ ਲਈ ਆਏ 137 ਰਿਸ਼ਤੇ ਠੁਕਰਾ ਚੁੱਕੀ ਹੈ । ਸੋਨਾਰਿਕਾ ਮੁਤਾਬਕ ਉਸ ਨੂੰ ਕਾਲਜ ਸਮੇਂ ਤੋਂ ਹੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਨ । ਟੀਵੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਉਸਨੇ ਕੰਮ ਕੀਤਾ ਹੈ । ਇਸ ਤੋਂ ਇਲਾਵਾ ਸਾਊਥ ਇੰਡਸਟਰੀ ‘ਚ ਵੀ ਉਹ ਨਜ਼ਰ ਆ ਚੁੱਕੀ ਹੈ ।
View this post on Instagram