ਫ਼ਿਲਮ ਡਾਇਰੈਕਟਰ ਸਾਜਿਦ ਖ਼ਾਨ ਨੇ ਆਪਣੇ ਦਿਹਾਂਤ ਦੀਆਂ ਅਫਵਾਹਾਂ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਮੈਂ ਹਾਲੇ ਜਿਉਂਦਾ ਹਾਂ’

Written by  Shaminder   |  December 28th 2023 02:26 PM  |  Updated: December 28th 2023 02:26 PM

ਫ਼ਿਲਮ ਡਾਇਰੈਕਟਰ ਸਾਜਿਦ ਖ਼ਾਨ ਨੇ ਆਪਣੇ ਦਿਹਾਂਤ ਦੀਆਂ ਅਫਵਾਹਾਂ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਮੈਂ ਹਾਲੇ ਜਿਉਂਦਾ ਹਾਂ’

ਫ਼ਿਲਮ ਅਦਾਕਾਰ ਸਾਜਿਦ ਖ਼ਾਨ ਦਾ ਦਿਹਾਂਤ ਹੋ ਗਿਆ । ਪਰ ਕੁਝ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਫ਼ਿਲਮ ਡਾਇਰੈਕਟਰ ਸਾਜਿਦ ਖ਼ਾਨ ਦਾ ਦਿਹਾਂਤ ਹੋ ਗਿਆ ਹੈ । ਜਿਸ ਤੋਂ ਬਾਅਦ ਕਈ ਲੋਕ ਤਾਂ ਉਨ੍ਹਾਂ ਦੇ ਘਰ ਵੀ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਕਈਆਂ ਨੇ ਤਾਂ ਫੋਨ ਕਰ ਕਰ ਕੇ ਇਸ ਬਾਰੇ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਸੀ । ਜਿਸ ਨੂੰ ਲੈ ਕੇ ਸਾਜਿਦ ਖ਼ਾਨ ਕਾਫੀ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਖੁਦ ਇੱਕ ਵੀਡੀਓ ਸਾਂਝਾ ਕਰਦੇ ਹੋਏ ਖੁਲਾਸਾ ਕੀਤਾ ਕਿ ‘ਉਹ ਹਾਲੇ ਜਿਉਂਦੇ ਹਨ ।

 Sajjid Khan.jpg

ਹੋਰ ਪੜ੍ਹੋ : ਸੋਨਮ ਬਾਜਵਾ ਨੇ ਆਪਣੇ ਕਿਊਟ ਕਤੂਰੇ ਦੇ ਨਾਲ ਸਾਂਝਾ ਕੀਤਾ ਵੀਡੀਓ, ਕੁਝ ਦਿਨ ਪਹਿਲਾਂ ਫ਼ਿਲਮ ਦੇ ਸ਼ੂਟ ਦੌਰਾਨ ਮਿਲਿਆ ਸੀ ਕਤੂਰਾ

ਕੁਝ ਮੀਡੀਆ ਪਰਸਨ ਵੱਲੋਂ ਉਨ੍ਹਾਂ ਦੀ ਮੌਤ ਦੀ ਗੱਲ ਆਖੀ ਜਾ ਰਹੀ ਹੈ । ਪਰ ਜਿਨ੍ਹਾਂ ਦਾ ਦਿਹਾਂਤ ਹੋਇਆ ਹੈ ਉਸ ਸਾਜਿਦ ਖ਼ਾਨ ਦਾ ਜਨਮ ੧੯੫੦ ‘ਚ ਹੋਇਆ ਸੀ । ਮੈਂ ਹਾਲੇ ਜਿਉਂਦਾ ਹਾਂ । ਸਾਜਿਦ ਖ਼ਾਨ ਨੇ ਜਿਸ ਵੀਡੀਓ ਨੂੰ ਸਾਂਝਾ ਕੀਤਾ ਹੈ, ਉਸ ਵੀਡੀਓ ‘ਚ ਉਹ ਸਫੇਦ ਰੰਗ ਦੀ ਚਾਦਰ ‘ਚ ਲਿਪਟੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਸਾਜਿਦ ਖ਼ਾਨ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ੧੯੫੭ ‘ਚ ‘ਮਦਰ ਇੰਡੀਆ’ ਫ਼ਿਲਮ ‘ਚ ਜੋ ਬੱਚਾ ਸੁਨੀਲ ਦੱਤ ਬਣਿਆ ਸੀ ।

Sajjid Khan 2.jpg

ਉਸ ਦਾ ਨਾਮ ਸਾਜਿਦ ਖ਼ਾਨ ਸੀ ਅਤੇ ਉਸੇ ਦਾ ਦਿਹਾਂਤ ਹੋਇਆ ਹੈ। ਦੱਸ ਦਈਏ ਕਿ ਮਦਰ ਇੰਡੀਆ ਫ਼ਿਲਮ ਦੇ ਅਦਾਕਾਰ ਸਾਜਿਦ ਖ਼ਾਨ ਦਾ ਦਿਹਾਂਤ ਹੋਇਆ ਹੈ । ਜੋ ਕਿ ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਨਾਲ ਜੂਝ ਰਹੇ ਸਨ । ਉਨ੍ਹਾਂ ਨੇ ‘ਮਾਇਆ’ ਅਤੇ ‘ਦਾ ਸਿੰਗਿੰਗ ਫਿਲੀਪੀਨਾ’ ਵਰਗੀਆਂ ਅੰਤਰ-ਰਾਸ਼ਟਰੀ ਪ੍ਰੋਜੈਕਟ ਦੇ ਨਾਲ ਵੀ ਪ੍ਰਸਿੱਧੀ ਹਾਸਲ ਕੀਤੀ ਸੀ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network