ਪਹਿਲੀ ਵਾਰ ਜਵਾਈ ਜ਼ਹੀਰ ਇਕਬਾਲ ਦੇ ਨਾਲ ਨਜ਼ਰ ਆਏ ਸ਼ਤਰੂਘਨ ਸਿਨ੍ਹਾ, ਵੀਡੀਓ ਆਇਆ ਸਾਹਮਣੇ

ਸੋਨਾਕਸ਼ੀ ਸਿਨ੍ਹਾ ਅਤੇ ਜ਼ਹੀਰ ਇਕਬਾਲ 23 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਹਨ । ਇਸ ਤੋਂ ਪਹਿਲਾਂ ਇਸ ਜੋੜੀ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ ।ਜਿਸ ‘ਚ ਇਹ ਜੋੜੀ ਵਿਆਹ ਦੀਆਂ ਤਿਆਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਨਾਕਸ਼ੀ ਸਿਨ੍ਹਾ ਆਪਣੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਇਹ ਵਿਆਹ ਕਰਵਾਉਣ ਜਾ ਰਹੀ ਹੈ।

Reported by: PTC Punjabi Desk | Edited by: Shaminder  |  June 21st 2024 10:29 AM |  Updated: June 21st 2024 10:29 AM

ਪਹਿਲੀ ਵਾਰ ਜਵਾਈ ਜ਼ਹੀਰ ਇਕਬਾਲ ਦੇ ਨਾਲ ਨਜ਼ਰ ਆਏ ਸ਼ਤਰੂਘਨ ਸਿਨ੍ਹਾ, ਵੀਡੀਓ ਆਇਆ ਸਾਹਮਣੇ

ਸੋਨਾਕਸ਼ੀ ਸਿਨ੍ਹਾ (Sonakashi sinha) ਅਤੇ ਜ਼ਹੀਰ ਇਕਬਾਲ  (Zaheer Iqbal) 23 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਹਨ । ਇਸ ਤੋਂ ਪਹਿਲਾਂ ਇਸ ਜੋੜੀ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ ।ਜਿਸ ‘ਚ ਇਹ ਜੋੜੀ ਵਿਆਹ ਦੀਆਂ ਤਿਆਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਨਾਕਸ਼ੀ ਸਿਨ੍ਹਾ ਆਪਣੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਇਹ ਵਿਆਹ ਕਰਵਾਉਣ ਜਾ ਰਹੀ ਹੈ। ਬੀਤੇ ਦਿਨੀਂ ਵੀ ਅਦਾਕਾਰਾ ਦੇ ਪਿਤਾ ਸ਼ਤਰੂਘਨ ਸਿਨ੍ਹਾ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ‘ਅੱਜ ਕੱਲ੍ਹ ਦੇ ਬੱਚੇ ਮਾਪਿਆਂ ਨੂੰ ਪੁੱਛਦੇ ਨਹੀਂ, ਬਲਕਿ ਆਪਣੀ ਮਰਜ਼ੀ ਮਾਪਿਆਂ ਨੂੰ ਦੱਸ ਦਿੰਦੇ ਹਨ’।

ਹੋਰ ਪੜ੍ਹੋ  : ਜਸਬੀਰ ਜੱਸੀ ਕੌਮਾਂਤਰੀ ਯੋਗਾ ਡੇਅ ‘ਤੇ ਯੋਗ ਕਰਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਸੋਨਾਕਸ਼ੀ ਵਿਆਹ ਕਰਵਾ ਰਹੀ ਹੈ। ਬੀਤੇ ਦਿਨੀਂ ਅਦਾਕਾਰਾ ਦੀ ਮਾਂ ਅਤੇ ਭਰਾ ਨੇ ਵੀ ਉਸ ਨੂੰ ਅਨਫਾਲੋ ਕਰ ਦਿੱਤਾ ਸੀ ।ਪਰ ਹੁਣ ਪਹਿਲੀ ਵਾਰ ਜਨਤਕ ਤੌਰ ‘ਤੇ ਸਹੁਰਾ ਤੇ ਜਵਾਈ ਸਾਹਮਣੇ ਆਏ ਹਨ । ਜੀ ਹਾਂ ਸੋਨਾਕਸ਼ੀ ਦੇ ਹੋਣ ਵਾਲੇ ਲਾੜੇ ਦੇ ਨਾਲ ਸ਼ਤਰੂਘਨ ਸਿਨ੍ਹਾ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਜਵਾਈ ਦੇ ਨਾਲ ਤਸਵੀਰ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ ।  

ਜ਼ਹੀਰ ਇਕਬਾਲ ‘ਤੇ ਸੋਨਾਕਸ਼ੀ 23  ਜੂਨ ਨੂੰ ਕਰਵਾਉਣਗੇ ਵਿਆਹ

 ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ੨੩ ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਤੋਂ ਪਹਿਲਾਂ ਇਸ ਜੋੜੀ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ । ਦੱਸ ਦਈਏ ਕਿ ਜ਼ਹੀਰ ਇਕਬਾਲ ਦਾ ਪਰਿਵਾਰ ਜਿਊਲਰੀ ਦੇ ਪੇਸ਼ੇ ਨਾਲ ਸਬੰਧਤ ਹੈ। ਜਦੋਂਕਿ ਜ਼ਹੀਰ ਇਕਬਾਲ ਖੁਦ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network