ਸੋਨਾਕਸ਼ੀ ਸਿਨ੍ਹਾ ਨੇ ਭੇਜਿਆ ਅਦਾਕਾਰਾ ਨੂੰ ਵੈਡਿੰਗ ਇਨਵੀਟੇਸ਼ਨ, ਪੂਨਮ ਢਿੱਲੋਂ ਨੇ ਸੁਖੀ ਜੀਵਨ ਦੀ ਦਿੱਤੀ ਅਸੀਸ

ਸੋਨਾਕਸ਼ੀ ਸਿਨ੍ਹਾ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ।ਦੋਵੇਂ 23 ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਤੋਂ ਪਹਿਲਾਂ ਜੋੜੀ ਆਪਣੇ ਦੋਸਤਾਂ ਮਿੱਤਰਾਂ ਨੂੰ ਸੱਦਾ ਕਾਰਡ ਭੇਜ ਰਹੀ ਹੈ ।ਸੋਨਾਕਸ਼ੀ ਨੇ ਅਦਾਕਾਰਾ ਪੂਨਮ ਢਿੱਲੋਂ ਨੂੰ ਆਪਣੇ ਵਿਆਹ ਦਾ ਕਾਰਡ ਭੇਜਿਆ ਹੈ।

Reported by: PTC Punjabi Desk | Edited by: Shaminder  |  June 14th 2024 03:43 PM |  Updated: June 14th 2024 03:43 PM

ਸੋਨਾਕਸ਼ੀ ਸਿਨ੍ਹਾ ਨੇ ਭੇਜਿਆ ਅਦਾਕਾਰਾ ਨੂੰ ਵੈਡਿੰਗ ਇਨਵੀਟੇਸ਼ਨ, ਪੂਨਮ ਢਿੱਲੋਂ ਨੇ ਸੁਖੀ ਜੀਵਨ ਦੀ ਦਿੱਤੀ ਅਸੀਸ

ਸੋਨਾਕਸ਼ੀ ਸਿਨ੍ਹਾ (Sonakashi Sinha)  ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ।ਦੋਵੇਂ 23 ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਤੋਂ ਪਹਿਲਾਂ ਜੋੜੀ ਆਪਣੇ ਦੋਸਤਾਂ ਮਿੱਤਰਾਂ ਨੂੰ ਸੱਦਾ ਕਾਰਡ ਭੇਜ ਰਹੀ ਹੈ ।ਸੋਨਾਕਸ਼ੀ ਨੇ ਅਦਾਕਾਰਾ ਪੂਨਮ ਢਿੱਲੋਂ ਨੂੰ ਆਪਣੇ ਵਿਆਹ ਦਾ ਕਾਰਡ ਭੇਜਿਆ ਹੈ। ਜਿਸ ਤੋਂ ਬਾਅਦ ਪੂਨਮ ਢਿੱਲੋਂ ਦਾ ਵੀ ਇਸ ਮਾਮਲੇ ‘ਚ ਪ੍ਰਤੀਕਰਮ ਸਾਹਮਣੇ ਆਇਆ ਹੈ। ਅਦਾਕਾਰਾ ਪੂਨਮ ਢਿੱਲੋਂ ਨੇ ਦੱਸਿਆ ਹੈ ਕਿ ਸੋਨਾਕਸ਼ੀ ਨੇ ਉਨ੍ਹਾਂ ਨੂੰ ਬਹੁਤ ਹੀ ਪਿਆਰਾ ਵੀਡੀਓ ਭੇਜਿਆ ਹੈ। ਪੂਨਮ ਢਿੱਲੋਂ ਨੇ ਸੋਨਾਕਸ਼ੀ ਨੂੰ ਸ਼ੁਭਕਾਮਨਾਵਾਂ ਵੀ ਭੇਜੀਆਂ ਹਨ ।

ਹੋਰ ਪੜ੍ਹੋ : ਮਸ਼ਹੂਰ ਗਾਇਕ ਮਾਈਕਲ ਜੈਕਸਨ ਦੇ ਨਾਲ ਪਰਛਾਵੇਂ ਵਾਂਗ ਰਹਿੰਦਾ ਸੀ ਇਹ ਸਰਦਾਰ, ਜਾਣੋ ਕੀ ਸੀ ਗਾਇਕ ਨਾਲ ਸਬੰਧ

ਮੀਡੀਆ ਰਿਪੋਰਟਸ ਮੁਤਾਬਕ ਪੂਨਮ ਢਿੱਲੋਂ ਨੇ ਕਿਹਾ ਹੈ ਕਿ ‘ਮੈਂ ਉਸ ਨੂੰ ਉਦੋਂ ਤੋਂ ਜਾਣਦੀ ਹਾਂ, ਜਦੋਂ ਉਹ ਬਹੁਤ ਛੋਟੀ ਬੱਚੀ ਸੀ। ਮੈਂ ਉਸ ਦਾ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਵੇਖਿਆ ਹੈ। ਰੱੱਬ ਕਰੇ ਉਹ ਬਹੁਤ ਖੁਸ਼ ਰਹੇ ਅਤੇ ਮੈਂ ਉਸ ਦੇ ਲਈ ਖੁਸ਼ੀ ਦੀ ਕਾਮਨਾ ਕਰਦੀ ਹਾਂ’। 

ਬੀਤੇ ਦਿਨ ਪਿਤਾ ਨੇ ਦਿੱਤਾ ਸੀ ਰਿਐਕਸ਼ਨ 

ਬੀਤੇ ਦਿਨ ਸੋਨਕਾਸ਼ੀ ਸਿਨ੍ਹਾ ਦੇ ਪਿਤਾ ਨੇ ਵੀ ਇੱਕ ਬਿਆਨ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ‘ਅੱਜ ਕੱਲ੍ਹ ਦੇ ਬੱਚੇ ਮਾਪਿਆਂ ਦੀ ਨਹੀਂ ਸੁਣਦੇ,ਆਪਣਾ ਫੈਸਲਾ ਸੁਣਾ ਦਿੰਦੇ ਹਨ । ਜਿਸ ਤੋਂ ਬਾਅਦ ਇਹ ਗੱਲ ਤਾਂ ਸਪੱਸ਼ਟ ਹੋ ਗਈ ਸੀ ਕਿ ਇਹ ਵਿਆਹ ਸੋਨਾਕਸ਼ੀ ਆਪਣੀ ਮਰਜ਼ੀ ਦੇ ਨਾਲ ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਕਰਵਾ ਰਹੀ ਹੈ। ਜ਼ਹੀਰ ਇਕਬਾਲ ਦੇ ਪਿਤਾ ਪੁਰਖੀ ਕੰਮ ਜਵੈਲਰੀ ਦੇ ਨਾਲ ਜੁੜਿਆ ਹੋਇਆ ਹੈ। ਜਦੋਂਕਿ ਜ਼ਹੀਰ ਇਕਬਾਲ ਖੁਦ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਹਨ ।ਪਿਛਲੇ ਲੰਮੇ ਸਮੇਂ ਤੋਂ ਸੋਨਾਕਸ਼ੀ ਜ਼ਹੀਰ ਦੇ ਨਾਲ ਰਿਲੇਸ਼ਨਸ਼ਿਪ ‘ਚ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network