ਪੰਚਾਇਤ ਸੀਰੀਜ਼ ਦੇ ਦਰਸ਼ਕਾਂ ਲਈ ਚੰਗੀ ਖ਼ਬਰ, ਤੀਜੇ ਸੀਜ਼ਨ ਦੀ ਸ਼ੂਟਿੰਗ ਹੋਈ ਸ਼ੁਰੂ, ਨੀਨਾ ਗੁਪਤਾ ਨੇ ਸ਼ੇਅਰ ਕੀਤੀ ਵੀਡੀਓ

ਪੰਚਾਇਤ ਵੈੱਬ ਸੀਰੀਜ਼ ਦੀ ਫੈਨਸ ਲਈ ਇੱਕ ਚੰਗੀ ਖ਼ਬਰ ਹੈ। ਇਸ ਸੀਰੀਜ਼ ਦੇ ਤੀਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਤੇ ਇਸ ਦੀ ਪੁਸ਼ਟੀ ਸੀਰੀਜ਼ 'ਚ ਮੰਜੂ ਦੇਵੀ ਦਾ ਕਿਰਦਾਰ ਨਿਭਾਉਣ ਵਾਲੀ ਨੀਨਾ ਗੁਪਤਾ ਨੇ ਵੀਡੀਓ ਸ਼ੇਅਰ ਕਰ ਕੇ ਕੀਤੀ ਹੈ। ਇਸ ਵੀਡੀਓ ਵਿੱਚ ਉਹ 40 ਡਿਗਰੀ ਤਾਪਮਾਨ ਵਿੱਚ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ...

Reported by: PTC Punjabi Desk | Edited by: Entertainment Desk  |  May 26th 2023 07:02 PM |  Updated: May 26th 2023 07:02 PM

ਪੰਚਾਇਤ ਸੀਰੀਜ਼ ਦੇ ਦਰਸ਼ਕਾਂ ਲਈ ਚੰਗੀ ਖ਼ਬਰ, ਤੀਜੇ ਸੀਜ਼ਨ ਦੀ ਸ਼ੂਟਿੰਗ ਹੋਈ ਸ਼ੁਰੂ, ਨੀਨਾ ਗੁਪਤਾ ਨੇ ਸ਼ੇਅਰ ਕੀਤੀ ਵੀਡੀਓ

Panchayat : ਪੰਚਾਇਤ ਵੈੱਬ ਸੀਰੀਜ਼ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ। ਇਸ ਵੈੱਬ ਸੀਰੀਜ਼ ਨੇ ਕਈਆਂ ਦੇ ਦਿਲ ਵਿੱਚ ਇੱਕ ਖ਼ਾਸ ਥਾਂ ਬਣਾਈ ਹੈ। ਐਮਾਜ਼ਾਨ ਪ੍ਰਾਈਮ ਦੀ ਇਹ ਵੈੱਬ ਸੀਰੀਜ਼ ਅਜਿਹੀ ਵੈੱਬ ਸੀਰੀਜ਼ ਹੈ ਜੋ ਭਾਰਤ ਦੇਸ਼ ਦੇ ਪਿੰਡਾਂ ਦੀ ਅਸਲੀਅਤ ਬਹੁਤ ਨਜ਼ਦੀਕ ਤੋਂ ਬਿਆਨ ਕਰਦੀ ਹੈ। ਇਸ ਦੇ ਦੋ ਸੀਜ਼ਨ ਆ ਚੁੱਕੇ ਹਨ ਤੇ ਇਸ ਦੀ ਕਹਾਣੀ ਕੁੱਝ ਇਸ ਤਰ੍ਹਾਂ ਹੈ ਕਿ ਇੱਕ ਪੜ੍ਹਿਆ ਲਿਖਿਆ ਸ਼ਹਿਰੀ ਮੁੰਡਾ ਐਮਬੀਏ ਦੀ ਤਿਆਰੀ ਕਰਦਾ ਕਰਦਾ ਇੱਕ ਸਰਕਾਰੀ ਨੌਕਰੀ ਦਾ ਫਾਰਮ ਭਰ ਦਿੰਦਾ ਹੈ ਤੇ ਉਸ ਦੀ ਨੌਕਰੀ ਦੂਰ ਕਿਸੇ ਪਿੰਡ ਵਿੱਚ ਪੰਚਾਇਤ ਸੈਕਟਰੀ ਵਜੋਂ ਲੱਗ ਜਾਂਦੀ ਹੈ। ਇਸੇ ਸਭ ਦੇ ਆਲ਼ੇ ਦੁਆਲੇ ਇਹ ਸਾਰੀ ਕਹਾਣੀ ਚਲਦੀ ਹੈ। ਪੰਚਾਇਤ ਇੱਕ ਅਜਿਹੀ ਵੈੱਬ ਸੀਰੀਜ਼ ਹੈ ਜਿਸ ਨੂੰ ਪਰਿਵਾਰਿਕ ਮੈਂਬਰਾਂ ਨਾਲ ਬੈਠ ਕੇ ਦੇਖਿਆ ਜਾ ਸਕਦਾ ਹੈ। 

ਦੀਪਕ ਮਿਸ਼ਰਾ ਦੁਆਰਾ ਨਿਰਦੇਸ਼ਤ ਇਹ ਸੀਰੀਜ਼ ਆਪਣੀ ਸਾਫ਼-ਸੁਥਰੀ ਕਾਮੇਡੀ ਅਤੇ ਸਾਦੇ ਕਿਰਦਾਰਾਂ ਕਾਰਨ ਲੋਕਾਂ ਨੂੰ ਇੰਨੀ ਪਸੰਦ ਆ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸੀਰੀਜ਼ ਦੇ ਦੂਜੇ ਸੀਜ਼ਨ ਦੇ ਅੰਤ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਅਭਿਸ਼ੇਕ ਤ੍ਰਿਪਾਠੀ (ਜਤਿੰਦਰ ਕੁਮਾਰ) ਜੋ ਕਿ ਪਿੰਡ ਦੇ ਪੰਚਾਇਤ ਸੈਕਟਰੀ ਦੀ ਉਸ ਦਾ ਤਬਾਦਲਾ ਕਿਸੇ ਹੋਰ ਥਾਂ ਕਰ ਦਿੱਤਾ ਜਾਂਦਾ ਹੈ। ਇਸ ਕਲਿਫਹੈਂਗਰ ਉੱਤੇ ਖ਼ਤਮ ਹੋਏ ਦੂਜੇ ਸੀਜ਼ਨ ਤੋਂ ਬਾਅਦ ਲੋਕਾਂ ਨੂੰ ਇਸ ਦੇ ਤੀਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 

ਇਸ ਵੈੱਬ ਸੀਰੀਜ਼ ਦੇ ਫੈਨਸ ਲਈ ਇੱਕ ਖ਼ੁਸ਼ਖ਼ਬਰੀ ਹੈ। ਤੁਹਾਨੂੰ ਦਸ ਦੇਈਏ ਕਿ ਨੀਨਾ ਗੁਪਤਾ ਜਿਨ੍ਹਾਂ ਨੇ ਪੰਚਾਇਤ ਵਿੱਚ ਪ੍ਰਧਾਨ ਦੀ ਪਤਨੀ ਮੰਜੂ ਦੇਵੀ ਦਾ ਕਿਰਦਾਰ ਨਿਭਾਇਆ ਹੈ, ਉਨ੍ਹਾਂ ਨੇ ਪੰਚਾਇਤ ਦੇ ਤੀਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਤੇਜ਼ ਗਰਮੀ 'ਚ ਸ਼ੂਟਿੰਗ ਦੀਆਂ ਮੁਸ਼ਕਲਾਂ ਸਾਂਝੀਆਂ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਨੀਨਾ ਸੈੱਟ 'ਤੇ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਹੋਈ ਹੈ।

ਹੋਰ ਪੜ੍ਹੋ : Viral: ਅਮਿਤਾਭ ਬੱਚਨ ਤੋਂ ਲੈ ਕੇ ਰਾਜਪਾਲ ਯਾਦਵ ਤੱਕ, ਔਰਤਾਂ ਦੇ ਅਵਤਾਰ 'ਚ ਇੰਝ ਨਜ਼ਰ ਆਉਂਦੇ ਬਾਲੀਵੁਡ ਦੇ ਇਹ ਦਿੱਗਜ਼ ਅਦਾਕਾਰ, ਵੇਖੋ ਤਸਵੀਰਾਂ

ਵੀਡੀਓ ਵਿੱਚ ਨੀਨਾ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਇੱਥੇ ਤਾਪਮਾਨ 40 ਡਿਗਰੀ ਹੈ, ਬਹੁਤ ਗਰਮੀ ਹੈ। ਲੱਗਦਾ ਹੈ ਸਭ ਕੁੱਝ ਸੜ ਗਿਆ ਹੈ। ਜੇ ਮੈਂ ਬੰਬਈ ਆਈ ਤਾਂ ਮੈਨੂੰ ਕੋਈ ਨਹੀਂ ਪਛਾਣੇਗਾ। ਪਰ ਜੋ ਮਰਜ਼ੀ ਹੋਵੇ, ਐਕਟਿੰਗ ਤਾਂ ਕਰਨੀ ਹੀ ਪੈਂਦੀ ਹੈ।" ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੀਨਾ ਨੇ ਕੈਪਸ਼ਨ 'ਚ ਲਿਖਿਆ 'ਇੱਕ ਐਕਟਰ ਦੀ ਸਨਸ਼ਾਈਨ ਸਟੋਰੀ'। ਇਸ ਵੀਡੀਓ ਉੱਤੇ ਲੋਕ ਉਨ੍ਹਾਂ ਦੀ ਕਾਫ਼ੀ ਤਰੀਫ ਕਰ ਰਹੇ ਹਨ। ਖ਼ੈਰ ਇਸ ਤੋਂ ਪੰਚਾਇਤ ਦੇ ਅਗਲੇ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਤਾਂ ਆ ਗਈ ਹੈ ਕਿ ਤੀਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਬਹੁਤ ਜਲਦੀ ਪੰਚਾਇਤ 3 ਸਾਨੂੰ ਐਮਾਜ਼ਾਨ ਪ੍ਰਾਈਮ ਉੱਤੇ ਦੇਖਣ ਨੂੰ ਮਿਲੇਗਾ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network