ਵਿਆਹ ਤੋਂ ਬਾਅਦ ਨਵੇਂ ਘਰ ‘ਚ ਸ਼ਿਫਟ ਹੋਈ ਗੋਵਿੰਦਾ ਦੀ ਭਾਣਜੀ ਆਰਤੀ ਸਿੰਘ, ਵੀਡੀਓ ਸਾਂਝਾ ਕਰਕੇ ਦਿਖਾਈ ਘਰ ਦੀ ਝਲਕ
ਗੋਵਿੰਦਾ ਦੀ ਭਾਣਜੀ (Govinda Niece) ਆਰਤੀ ਸਿੰਘ (Aarti singh) ਵਿਆਹ ਤੋਂ ਬਾਅਦ ਨਵੇਂ ਘਰ ‘ਚ ਸ਼ਿਫਟ ਹੋ ਗਈ ਹੈ। ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਆਰਤੀ ਸਿੰਘ ਦਾ ਨਵਾਂ ਘਰ ਫੁੱਲਾਂ ਦੇ ਨਾਲ ਸੱਜਿਆ ਹੋਇਆ ਹੈ। ਆਰਤੀ ਸਿੰਘ ਆਪਣੇ ਪੂਜਾ ਘਰ ‘ਚ ਮੌਜੂਦ ਹੈ ਅਤੇ ਜਿੱਥੇ ਉਹ ਧੂਫ ਬੱਤੀ ਕਰਦੀ ਹੋਈ ਨਜ਼ਰ ਆ ਰਹੀ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਆਪਣੇ ਗੁਰੁ ਦੀ ਇੱਕ ਤਸਵੀਰ ਰੱਖੀ ਹੋਈ ਹੈ ।
ਹੋਰ ਪੜ੍ਹੋ : ਕੁੱਲ੍ਹੜ ਪੀਜ਼ਾ ਜੋੜੀ ਦੀ ਕਾਰ ‘ਤੇ ਹੋਇਆ ਹਮਲਾ, ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਵਾਰਦਾਤ
39 ਸਾਲ ਦੀ ਉਮਰ ‘ਚ ਕਰਵਾਇਆ ਵਿਆਹ
ਆਰਤੀ ਸਿੰਘ ਨੇ ਮੰਦਰ ‘ਚ ਫੇਰੇ ਲਏ ਸਨ ਅਤੇ ੩੯ ਸਾਲ ਦੀ ਉਮਰ ‘ਚ ਵਿਆਹ ਕਰਵਾਇਆ ਸੀ। ਅਦਾਕਾਰਾ ਨੇ ਮੁੰਬਈ ‘ਚ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ‘ਚ ਦੀਪਕ ਚੌਹਾਨ ਦੇ ਨਾਲ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਇਹ ਜੋੜਾ ਹਨੀਮੂਨ ਦੇ ਲਈ ਪੈਰਿਸ ਗਿਆ ਸੀ।
- PTC PUNJABI