Rajpal Yadav Birthday : ਰਾਜਪਾਲ ਯਾਦਵ ਕੋਲ ਨਹੀਂ ਹੁੰਦੇ ਸੀ ਆਟੋ ਤੱਕ ਦੇ ਪੈਸੇ, ਇਸ ਫਿਲਮ ਨੇ ਬਦਲੀ ਅਦਾਕਾਰ ਦੀ ਜ਼ਿੰਦਗੀ
Rajpal Yadav Birthday : ਰਾਜਪਾਲ ਯਾਦਵ ਕੋਲ ਨਹੀਂ ਹੁੰਦੇ ਸੀ ਆਟੋ ਤੱਕ ਦੇ ਪੈਸੇ, ਇਸ ਫਿਲਮ ਨੇ ਬਦਲੀ ਅਦਾਕਾਰ ਦੀ ਜ਼ਿੰਦਗੀ
Happy Birthday Rajpal Yadav :ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਪਾਲ ਯਾਦਵ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਰਾਜਪਾਲ ਨੇ ਆਪਣੀ ਸ਼ਾਨਦਾਰ ਕਾਮੇਡੀ ਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ 'ਚ ਖਾਸ ਥਾਂ ਬਣਾਈ ਹੈ। ਰਾਜਪਾਲ ਯਾਦਵ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।
ਰਾਜਪਾਲ ਯਾਦਵ ਦਾ ਜਨਮ
ਰਾਜਪਾਲ ਯਾਦਵ (Rajpal Yadav) ਦਾ ਜਨਮ 16 ਮਾਰਚ 1971 ਨੂੰ ਲਖਨਊ, ਉੱਤਰ ਪ੍ਰਦੇਸ਼ ਨੇੜੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਸ਼ਾਹਜਹਾਂਪੁਰ ਤੋਂ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਇੱਕ ਥੀਏਟਰ ਗਰੁੱਪ ਵਿੱਚ ਸ਼ਾਮਲ ਹੋ ਗਏ, ਜਿੱਥੋਂ ਉਨ੍ਹਾਂ ਨੇ ਅਦਾਕਾਰੀ ਦੇ ਗੁਣ ਸਿੱਖੇ।
ਇਸ ਤੋਂ ਬਾਅਦ ਉਹ ਥੀਏਟਰ ਦੀ ਸਿਖਲਾਈ ਲੈਣ ਲਈ ਸਾਲ 1992 ਵਿੱਚ ਲਖਨਊ ਆ ਗਏ। ਇੱਥੇ ਉਨ੍ਹਾਂ ਨੇ ਭਾਰਤੀ ਨਾਟਕ ਅਕੈਡਮੀ ਵਿੱਚ ਦਾਖਲਾ ਲਿਆ। ਰਾਜਪਾਲ ਨੇ ਇੱਥੇ ਦੋ ਸਾਲ ਸਿਖਲਾਈ ਲਈ ਅਤੇ ਇਸ ਤੋਂ ਬਾਅਦ ਉਹ 1994 ਤੋਂ 1997 ਤੱਕ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ (NSD) ਵਿੱਚ ਰਹੇ। 12ਵੀਂ ਕਰਨ ਤੋਂ ਬਾਅਦ, ਉਨ੍ਹਾਂ ਨੇ ਆਰਡੀਨੈਂਸ ਕਲੌਥ ਫੈਕਟਰੀ ਵਿੱਚ ਟੇਲਰਿੰਗ ਵਿੱਚ ਅਪ੍ਰੈਂਟਿਸਸ਼ਿਪ ਕੀਤੀ, ਪਰ ਅਦਾਕਾਰ ਬਨਣ ਦੀ ਇੱਛਾ ਕਾਰਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।
ਰਾਜਪਾਲ ਯਾਦਵ ਦਾ ਫਿਲਮੀ ਸਫਰ
ਰਾਜਪਾਲ ਯਾਦਵ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 1999 'ਚ ਆਈ ਫਿਲਮ 'ਦਿਲ ਕਯਾ ਕਰੇ' ਨਾਲ ਕੀਤੀ ਸੀ। ਸ਼ੁਰੂਆਤੀ ਦੌਰ 'ਚ ਉਨ੍ਹਾਂ ਨੂੰ ਫਿਲਮਾਂ 'ਚ ਛੋਟੀਆਂ-ਛੋਟੀਆਂ ਭੂਮਿਕਾਵਾਂ ਮਿਲੀਆਂ ਪਰ ਖਲਨਾਇਕ ਦੇ ਕਿਰਦਾਰ ਤੋਂ ਇੰਡਸਟਰੀ 'ਚ ਉਨ੍ਹਾਂ ਨੂੰ ਅਸਲੀ ਪਛਾਣ ਮਿਲੀ।
ਇਸ ਫਿਲਮ ਨੇ ਬਦਲੀ ਰਾਜਪਾਲ ਯਾਦਵ ਦੀ ਜ਼ਿੰਦਗੀ
ਸਾਲ 2000 'ਚ ਰਿਲੀਜ਼ ਹੋਈ ਰਾਮ ਗੋਪਾਲ ਵਰਮਾ ਦੀ ਫਿਲਮ 'ਜੰਗਲ' 'ਚ ਉਨ੍ਹਾਂ ਨੇ 'ਸਿੱਪਾ' ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨਾਲ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ, ਜਿਸ ਤੋਂ ਬਾਅਦ ਅਦਾਕਾਰ ਨੂੰ ਫਿਲਮਫੇਅਰ 'ਚ ਬੈਸਟ ਨੈਗੇਟਿਵ ਰੋਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਫਿਲਮ ਤੋਂ ਬਾਅਦ ਰਾਜਪਾਲ ਦੇ ਕਰੀਅਰ ਨੇ ਨਵੀਂ ਉਡਾਣ ਭਰੀ। ਅਭਿਨੇਤਾ 'ਕੰਪਨੀ', 'ਕਮ ਕਿਸੇ ਸੇ ਕਮ ਨਹੀਂ', 'ਹੰਗਾਮਾ', 'ਮੁਝਸੇ ਸ਼ਾਦੀ ਕਰੋਗੀ', 'ਮੈਂ ਮੇਰੀ ਪਤਨੀ ਔਰ ਵੋ', 'ਅਪਨਾ ਸਪਨਾ ਮਨੀ ਮਨੀ', 'ਫਿਰ ਹੇਰਾ ਫੇਰੀ', 'ਚੁਪ ਚੁਪਕੇ' ਅਤੇ ' ਭੂਲ ਭੁਲਈਆ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਨਜ਼ਰ ਆਈ। ਇਨ੍ਹਾਂ ਫਿਲਮਾਂ 'ਚ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਆਪਣੀ ਸ਼ਾਨਦਾਰ ਅਦਾਕਾਰੀ ਦੇ ਕਾਰਨ ਉਨ੍ਹਾਂ ਨੇ ਫਿਲਮਫੇਅਰ ਸਣੇ ਕਈ ਵੱਡੇ ਐਵਾਰਡ ਜਿੱਤੇ ਪਰ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ ਬਾਲੀਵੁੱਡ 'ਚ ਆਪਣੀ ਪਛਾਣ ਬਨਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ।
ਰਾਜਪਾਲ ਯਾਦਵ ਦਾ ਫਿਲਮੀ ਦੁਨੀਆ ਲਈ ਸੰਘਰਸ਼
ਇੱਕ ਇੰਟਰਵਿਊ ਦੌਰਾਨ ਰਾਜਪਾਲ ਯਾਦਵ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਉਨ੍ਹਾਂ ਕੋਲ ਬੱਸ ਅਤੇ ਆਟੋ ਰਿਕਸ਼ਾ ਦਾ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਸਨ, ਪਰ ਉਨ੍ਹਾਂ ਨੇ ਔਖੇ ਸਮੇਂ 'ਚ ਇੰਡਸਟਰੀ 'ਚ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ। ਉਨ੍ਹਾਂ ਨੇ ਦੱਸਿਆ ਸੀ ਕਿ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਦੂਜਿਆਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ। ਜੇਕਰ ਲੋਕ ਮੇਰੀ ਮਦਦ ਨਾ ਕਰਦੇ ਤਾਂ ਮੈਂ ਅੱਜ ਕਿਵੇਂ ਐਕਟਰ ਬਣਦਾ ? ਮੇਰੇ ਦੋਸਤ ਮੇਰੇ ਔਖੇ ਸਮੇਂ ਵਿੱਚ ਮੇਰੇ ਨਾਲ ਖੜ੍ਹੇ ਰਹੇ। ਮੈਨੂੰ ਆਪਣੇ ਆਪ ਵਿੱਚ ਵਿਸ਼ਵਾਸ ਸੀ ਅਤੇ ਮੈਨੂੰ ਪਤਾ ਸੀ ਕਿ ਮੈਨੂੰ ਸਭ ਦੇ ਸਮਰਥਨ ਦੀ ਲੋੜ ਹੈ ਜੋ ਮੈਂ ਪ੍ਰਾਪਤ ਕਰ ਸਕਦਾ ਹਾਂ।
ਰਾਜਪਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਹਿਲਾ ਵਿਆਹ ਲਖੀਮਪੁਰ ਦੀ ਰਹਿਣ ਵਾਲੀ ਕਰੁਣਾ ਯਾਦਵ ਨਾਲ ਹੋਇਆ ਸੀ ਪਰ ਬੀਮਾਰੀ ਕਾਰਨ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਅਦਾਕਾਰ ਨੇ ਕੈਨੇਡਾ ਦੀ ਰਹਿਣ ਵਾਲੀ ਰਾਧਾ ਯਾਦਵ ਨਾਲ ਦੂਜਾ ਵਿਆਹ ਕੀਤਾ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਪਹਿਲੀ ਵਾਰ ਕੈਨੇਡਾ ਵਿੱਚ ਮਿਲੇ ਸਨ। ਇਕੱ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਸਾਲ 2003 'ਚ ਵਿਆਹ ਕਰ ਲਿਆ। ਫੈਨਜ਼ ਅਦਾਕਾਰਾ ਨੂੰ ਉਨ੍ਹਾਂ ਦੇ ਜਨਮਦਿਨ ਉੱਤੇ ਵਧਾਈਆਂ ਦੇ ਰਹੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
