ਉਰਫੀ ਜਾਵੇਦ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਕੰਟ੍ਰੋਵਰਸੀ ਕਵੀਨ ਉਰਫੀ ਜਾਵੇਦ ਆਪਣੇ ਅਜੀਬ ਫੈਸ਼ਨ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਹਾਲਾਂਕਿ ਕਈ ਵਾਰ ਉਹ ਆਪਣੇ ਫੈਸ਼ਨ ਕਾਰਨ ਟ੍ਰੋਲ ਹੋ ਜਾਂਦੀ ਹੈ ਪਰ ਇਸ ਵਾਰ ਫੈਸ਼ਨ ਉਸ ਨੂੰ ਮਹਿੰਗਾ ਪਿਆ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਹਾਲ ਹੀ 'ਚ ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ।

Reported by: PTC Punjabi Desk | Edited by: Pushp Raj  |  November 01st 2023 04:14 PM |  Updated: November 01st 2023 04:14 PM

ਉਰਫੀ ਜਾਵੇਦ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Urfi Javed receive death threats:ਮਨੋਰੰਜਨ ਜਗਤ ਦੀ ਕੰਟ੍ਰੋਵਰਸੀ ਕਵੀਨ ਉਰਫੀ ਜਾਵੇਦ ਆਪਣੇ ਅਜੀਬ ਫੈਸ਼ਨ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਹਾਲਾਂਕਿ ਕਈ ਵਾਰ ਉਹ ਆਪਣੇ ਫੈਸ਼ਨ ਕਾਰਨ ਟ੍ਰੋਲ ਹੋ ਜਾਂਦੀ ਹੈ ਪਰ ਇਸ ਵਾਰ ਫੈਸ਼ਨ ਉਸਨੂੰ ਮਹਿੰਗਾ ਪਿਆ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਹਾਲ ਹੀ 'ਚ ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ 'ਚ ਉਹ 'ਭੂਲ ਭੁਲਈਆ' ਦੇ ਛੋਟੇ ਪੰਡਿਤ ਲੁੱਕ 'ਚ ਨਜ਼ਰ ਆ ਰਹੀ ਸੀ। ਹੁਣ ਇਸ ਸਟਾਈਲ ਦੀ ਨਕਲ ਕਰਨਾ ਉਰਫੀ ਲਈ ਬਹੁਤ ਮਹਿੰਗਾ ਪੈ ਗਿਆ ਹੈ। ਇਸ ਫੈਸ਼ਨ ਕਾਰਨ ਉਸ ਦੀ ਜਾਨ ਨੂੰ ਖਤਰਾ ਹੋ ਗਿਆ ਹੈ। ਛੋਟਾ ਪੰਡਿਤ ਦੇ ਲੁੱਕ ਦੀ ਨਕਲ ਕਰਨ 'ਤੇ ਅਦਾਕਾਰਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਕੀਤਾ ਹੈ।

ਉਰਫੀ ਜਾਵੇਦ ਨੇ 29 ਅਕਤੂਬਰ ਦੀ ਸ਼ਾਮ ਨੂੰ ਇੰਸਟਾਗ੍ਰਾਮ 'ਤੇ ਆਪਣਾ ਹੈਲੋਵੀਨ ਪਾਰਟੀ ਲੁੱਕ ਸ਼ੇਅਰ ਕੀਤਾ। ਇਸ ਵੀਡੀਓ 'ਚ ਉਸ ਨੇ ਸੰਤਰੀ ਅਤੇ ਲਾਲ ਰੰਗ ਦੀ ਧੋਤੀ ਪਾਈ ਹੋਈ ਹੈ। ਚਿਹਰਾ ਲਾਲ ਰੰਗ ਨਾਲ ਰੰਗਿਆ ਹੋਇਆ ਸੀ। ਗਲੇ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਈ ਸੀ ਅਤੇ ਕੰਨ 'ਤੇ ਧੂਪ ਸਟਿੱਕ ਲਗਾਈ ਹੋਈ ਸੀ। ਇਹ ਰੂਪ ਫਿਲਮ 'ਭੂਲ ਭੁਲਾਇਆ' 'ਚ ਅਭਿਨੇਤਾ ਰਾਜਪਾਲ ਯਾਦਵ ਦਾ ਰੋਲ 'ਛੋਟਾ ਪੰਡਿਤ' ਵਰਗਾ ਹੀ ਸੀ। 

ਹੋਰ ਪੜ੍ਹੋ: ਕਰਵਾ ਚੌਥ 'ਤੇ ਛਾਨਣੀ ਨਾਲ ਹੀ ਕਿਉਂ ਵੇਖਿਆ ਜਾਂਦਾ ਹੈ ਚੰਨ? ਜਾਣੋ ਇਸ ਦੇ ਪਿੱਛੇ ਦੀ ਕਹਾਣੀ

ਲੁੱਕ ਨੂੰ ਰੀਕ੍ਰਿਏਟ ਕਰਨ ਤੋਂ ਬਾਅਦ ਅਦਾਕਾਰਾ ਨੂੰ ਮੇਲ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਇੰਨਾ ਹੀ ਨਹੀਂ ਅਦਾਕਾਰਾ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੀ ਇਲਜ਼ਾਮ ਲੱਗਾ ਹੈ। ਉਰਫੀ ਨੇ ਖੁਦ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਪਰ ਉਸ ਨੇ ਇਸ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network