ਬ੍ਰੈਸਟ ਕੈਂਸਰ ਪੀੜਤ ਹਿਨਾ ਖਾਨ ਦੀ ਤਾਕਤ ਬਣੇ ਬੁਆਏਫ੍ਰੈਂਡ ਰੌਕੀ ਜੈਸਵਾਲ, ਅਦਾਕਾਰਾ ਨੇ ਤਸਵੀਰ ਕੀਤੀ ਸ਼ੇਅਰ
Hina Khan with Rocky Jaiswal : ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਇਸ ਮੁਸ਼ਕਲ ਸਮੇਂ 'ਚ ਹਿਨਾ ਦਰਦ 'ਚ ਹੈ ਪਰ ਇਸ ਵਿਚਾਲੇ ਉਸ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਉਸ ਨਾਲ ਹਰ ਸਮੇਂ ਮੌਜੂਦ ਹਨ। ਹਾਲ ਹੀ 'ਚ ਹਿਨਾ ਖਾਨ ਨੇ ਰੌਕੀ ਨਾਲ ਆਪਣੀ ਨਵੀਂ ਤਸਵੀਰ ਸਾਂਝੀ ਕਰ ਉਸ ਨੂੰ ਖਾਸ ਅੰਦਾਜ਼ 'ਚ ਧੰਨਵਾਦ ਕਿਹਾ ਹੈ।
ਦੱਸ ਦਈਏ ਕਿ ਹਿਨਾ ਖਾਨ ਮੌਜੂਦਾ ਸਮੇਂ ਵਿੱਚ ਕੈਂਸਰ ਦਾ ਇਲਾਜ ਕਰਵਾ ਕਰ ਰਹੀ ਹੈ। ਹਿਨਾ ਖਾਨ ਆਪਣੇ ਕੈਂਸਰ ਦੇ ਇਲਾਜ ਨੂੰ ਵੀਡੀਓ ਤੇ ਤਸਵੀਰਾਂ ਰਾਹੀਂ ਸ਼ੇਅਰ ਕਰ ਰਹੀ ਹੈ। ਇਸ ਨੂੰ ਉਸ ਨੇ ਆਪਣੀ ਕੈਂਸਰ ਜਰਨੀ ਦਾ ਨਾਮ ਦਿੱਤਾ ਹੈ।
ਹਾਲ ਹੀ ਵਿੱਚ ਹਿਨਾ ਨੇ ਆਪਣੇ ਬੁਆਏਫ੍ਰੈਂਡ ਰੌਕੀ ਜੈਸਵਾਲ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇੰਸਟਾਗ੍ਰਾਮ ਸਟੋਰੀ ਉੱਤੇ ਉਸ ਨੇ ਰੌਕੀ ਨਾਲ ਤਸਵੀਰ ਸਾਂਝੀ ਕਰਦਿਆਂ ਖਾਸ ਕੈਪਸ਼ਨ ਲਿਖ ਕੇ ਬੁਆਏਫ੍ਰੈਂਡ ਦਾ ਧੰਨਵਾਦ ਕੀਤਾ। ਹਿਨਾ ਨੇ ਆਪਣੇ ਔਖੇ ਸਮੇਂ ਰੌਕੀ ਵੱਲੋਂ ਸਾਥ ਦਿੱਤੇ ਜਾਣ ਲਈ ਲਿਖਿਆ, "Rocky You are the best. May Allah bless you humesha. My strength."
ਮਸ਼ਹੂਰ ਟੀਵੀ ਐਕਟਰ ਕਰਨ ਕੁੰਦਰਾ ਨੇ ਵੀ ਹਿਨਾ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੂੰ ਚੰਗਾ ਲੱਗਾ ਕਿ ਰੌਕੀ ਹਿਨਾ ਦਾ ਪੂਰੇ ਤਰੀਕੇ ਨਾਲ ਸਾਥ ਦੇ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਹਿਨਾ ਖਾਨ ਨੂੰ ਸਟ੍ਰਾਂਗ ਵੂਮੈਨ ਕਹਿ ਕੇ ਉਸ ਦੀ ਹੌਸਲਾ ਅਫਜਾਈ ਕੀਤੀ ਤੇ ਕਿਹਾ ਕਿ ਉਹ ਜਲਦ ਹੀ ਇਹ ਜੰਗ ਜਿੱਤ ਜਾਵੇਗੀ
ਹੋਰ ਪੜ੍ਹੋ : ਵਿੱਕੀ ਕੌਸ਼ਲ ਬਣੇ ਡਾਂਸ ਟੀਚਰ, ਐਮੀ ਵਿਰਕ ਨੂੰ ਗੀਤ 'ਤੌਬਾ-ਤੌਬਾ' ਦੇ ਡਾਂਸ ਸਟੈਪਸ ਸਿਖਾਉਂਦੇ ਆਏ ਨਜ਼ਰ
ਫੈਨਜ਼ ਵੀ ਹਿਨਾ ਦੇ ਬੁਆਏਫ੍ਰੈਂਡ ਰੌਕੀ ਦੀ ਤਾਰੀਫ ਕਰ ਰਹੇ ਹਨ, ਬੀਤੇ ਦਿਨੀਂ ਇੱਕ ਇੰਟਰਵਿਊ ਦੌਰਾਨ ਰੌਕੀ ਨੇ ਕਿਹਾ ਸੀ ਕਿ ਉਹ ਲੰਮੇਂ ਸਮੇਂ ਤੋਂ ਹਿਨਾ ਦੇ ਨਾਲ ਹਨ ਤੇ ਹਮੇਸ਼ਾ ਉਸ ਦੇ ਨਾਲ ਹੀ ਰਹਿਣਗੇ, ਭਾਵੇਂ ਉਹ ਵਿਆਹ ਕਰਵਾਉਣ ਜਾਂ ਨਹੀਂ। ਉਨ੍ਹਾਂ ਨੇ ਹਿਨਾ ਨੂੰ ਇੱਕ ਬਹਾਦਰ ਕੁੜੀ ਦੱਸਿਆ।
- PTC PUNJABI