ਵਿੱਕੀ ਕੌਸ਼ਲ ਬਣੇ ਡਾਂਸ ਟੀਚਰ, ਐਮੀ ਵਿਰਕ ਨੂੰ ਗੀਤ 'ਤੌਬਾ-ਤੌਬਾ' ਦੇ ਡਾਂਸ ਸਟੈਪਸ ਸਿਖਾਉਂਦੇ ਆਏ ਨਜ਼ਰ
Vicky Kaushal and Ammy Virk Viral Video : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਤੇ ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੀ ਫਿਲਮ 'ਬੈਡ ਨਿਊਜ਼' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਹਾਲ ਹੀ 'ਚ ਐਮੀ ਵਿਰਕ ਤੇ ਵਿੱਕੀ ਕੌਸ਼ਲ ਇੱਕਠੇ ਮਸਤੀ ਕਰਦੇ ਨਜ਼ਰ ਆਏ ਤੇ ਇਸ ਦੌਰਾਨ ਵਿੱਕੀ ਕੌਸ਼ਲ ਐਮੀ ਦੇ ਡਾਂਸ ਟੀਚਰ ਬਣੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਦੋਵੇਂ ਕਾਫੀ ਚੰਗੇ ਕਲਾਕਾਰ ਹਨ। ਅਦਾਕਾਰੀ ਦੇ ਨਾਲ -ਨਾਲ ਦੋਵੇਂ ਸੋਸ਼ਲ ਮੀਡੀਆ ਉੱਤੇ ਵੀ ਖੂਬ ਐਕਟਿਵ ਰਹਿੰਦੇ ਹਨ। ਦੋਵੇਂ ਕਲਾਕਾਰ ਆਪਣੇ ਫੈਨਜ਼ ਨਾਲ ਰੁਬਰੂ ਹੋਣ ਦਾ ਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਅਪਡੇਟ ਸ਼ੇਅਰ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।
ਹਾਲ ਹੀ ਵਿੱਚ ਐਮੀ ਵਿਰਕ ਨੇ ਵਿੱਕੀ ਕੌਸ਼ਲ ਨੂੰ ਟੈਗ ਕਰਦਿਆਂ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦੋਵੇਂ ਐਕਟਰ ਆਪਸ ਵਿੱਚ ਖੂਬ ਮਸਤੀ ਕਰਦੇ ਤੇ ਹੱਸਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਐਮੀ ਵਿਰਕ ਨੇ ਕੈਪਸ਼ਨ ਵਿੱਚ ਲਿਖਿਆ, 'ਬੰਦੇ ਸਿਆਣੇ ਅਤੇ ਕੰਮ ਦੇ ਦੀਵਾਨੇ ਹੋਏ ❤️@vickykaushal09 ❤️' ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਵਿੱਕੀ ਕੌਸ਼ਲ ਐਮੀ ਵਿਰਕ ਦੇ ਡਾਂਸ ਟੀਚਰ ਬਣੇ ਹੋਏ ਨਜ਼ਰ ਆ ਰਹੇ ਹਨ। ਉਹ ਐਮੀ ਨੂੰ ਡਾਂਸ ਦੇ ਸਟੈਪ ਸਿਖਾ ਰਹੇ ਹਨ।
ਹੋਰ ਪੜ੍ਹੋ : Nigerian 'ਤੇ ਛਾਇਆ ਦਿਲਜੀਤ ਦੋਸਾਂਝ ਦਾ ਜਾਦੂ, ਸਜ ਗਿਆ ਸਿੰਘ, ਹੱਥ ਜੋੜ ਕੇ ਬੁਲਾਈ ਫਤਹਿ, ਵੇਖ ਕੇ ਬਾਗੋਬਾਗ ਹੋਏ ਗਾਇਕ
ਇਨ੍ਹੀਂ ਦਿਨੀਂ ਵਿੱਕੀ ਕੌਸ਼ਲ, ਐਮੀ ਵਿਰਕ ਤੇ ਤ੍ਰਿਪਤੀ ਡਿਮਰੀ ਸਟਾਰਰ ਫਿਲਮ 'ਬੈਡ ਨਿਊਜ਼' ਸਿਨੇਮਾਘਰਾਂ ਲੱਗੀ ਹੋਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਨੂੰ ਆਨ ਸਕ੍ਰੀਨ ਤੇ ਆਫ ਸਕ੍ਰੀਨ ਵਿੱਕੀ ਕੌਸ਼ਲ ਤੇ ਐਮੀ ਵਿਰਕ ਦੀ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ।
- PTC PUNJABI