ਹਨੀ ਸਿੰਘ ਨੇ ਲਾਈਵ ਸ਼ੋਅ ਦੌਰਾਨ 'ਪਾਪਾ ਦਾ ਕਮਬੈਕ' 'ਤੇ ਬਾਦਸ਼ਾਹ ਨੂੰ ਦਿੱਤਾ ਮੂੰਹ ਤੋੜ ਜਵਾਬ, ਦੋਹਾਂ ਗਾਇਕਾਂ ਵਿਚਾਲੇ ਜ਼ੁਬਾਨੀ ਜੰਗ ਜਾਰੀ

Reported by: PTC Punjabi Desk | Edited by: Pushp Raj  |  March 27th 2024 03:53 PM |  Updated: March 27th 2024 03:53 PM

ਹਨੀ ਸਿੰਘ ਨੇ ਲਾਈਵ ਸ਼ੋਅ ਦੌਰਾਨ 'ਪਾਪਾ ਦਾ ਕਮਬੈਕ' 'ਤੇ ਬਾਦਸ਼ਾਹ ਨੂੰ ਦਿੱਤਾ ਮੂੰਹ ਤੋੜ ਜਵਾਬ, ਦੋਹਾਂ ਗਾਇਕਾਂ ਵਿਚਾਲੇ ਜ਼ੁਬਾਨੀ ਜੰਗ ਜਾਰੀ

Honey Singh and Badshah controversy  : ਯੋ -ਯੋ ਹਨੀ ਸਿੰਘ ਤੇ ਰੈਪਰ ਬਾਦਸ਼ਾਹ (Honey Singh and Badshah controversy) ਮੁੜ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਆ ਗਏ ਹਨ। ਉਨ੍ਹਾਂ ਵਿਚਾਲੇ ਮੁੜ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਦਰਅਸਲ ਹਾਲ ਹੀ ‘ਚ ਹਨੀ ਸਿੰਘ ਹੋਲੀ ਪਾਰਟੀ ਦਾ ਹਿੱਸਾ ਬਣੇ, ਜਿੱਥੇ ਉਨ੍ਹਾਂ ਨੇ ਬਾਦਸ਼ਾਹ ਦੀ ‘ਪਾਪਾ ਦਾ ਕਮਬੈਕ’ ਕਮੈਂਟ ਦਾ ਕਰਾਰਾ ਜਵਾਬ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਹਨੀ ਸਿੰਘ ਨੇ ਲਾਈਵ ਸ਼ੋਅ ਦੌਰਾਨ 'ਪਾਪਾ ਦਾ ਕਮਬੈਕ' 'ਤੇ  ਬਾਦਸ਼ਾਹ ਨੂੰ ਦਿੱਤਾ ਮੂੰਹ ਤੋੜ ਜਵਾਬ

ਦੱਸ ਦੇਈਏ ਕਿ ਰੈਪਰ ਬਾਦਸ਼ਾਹ (Badshah) ਨੇ ਕੁਝ ਦਿਨ ਪਹਿਲਾਂ ਇੱਕ ਸ਼ੋਅ ਦੌਰਾਨ ਹਨੀ ਸਿੰਘ (Yo Yo Honey singh) ਨੂੰ ਆੜੇ ਹੱਥੀ ਲੈਂਦਿਆਂ ਉਸ  ਅਤੇ ਉਨ੍ਹਾਂ ‘ਤੇ ਟਿੱਪਣੀ ਕੀਤੀ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਬਾਦਸ਼ਾਹ ‘ਤੇ ਚੁਟਕੀ ਲਈ। ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘‘ਹਰ ਕੋਈ ਕਹਿੰਦਾ ਹੈ, ਜਵਾਬ ਦਿਓ, ਜਵਾਬ ਦਿਓ… ਮੈਂ ਕੀ ਜਵਾਬ ਦੇਵਾਂ… ਤੁਸੀਂ ਲੋਕ ਪਹਿਲਾਂ ਹੀ ਉਸ ਦੀਆਂ ਸਾਰੀਆਂ ਟਿੱਪਣੀਆਂ ਦਾ ਬਹੁਤ ਵਧੀਆ ਜਵਾਬ ਦੇ ਚੁੱਕੇ ਹੋ। ਮੈਨੂੰ ਆਪਣਾ ਮੂੰਹ ਖੋਲ੍ਹਣ ਦੀ ਲੋੜ ਹੈ।

 

ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਸ਼ੋਅ ਦੌਰਾਨ ਹਨੀ ਸਿੰਘ ‘ਤੇ ਕਮੈਂਟ ਕਰਦੇ ਹੋਏ ਬਾਦਸ਼ਾਹ ਨੇ ਕਿਹਾ ਸੀ,“ਮੈਨੂੰ ਇੱਕ ਪੈੱਨ ਅਤੇ ਕਾਗਜ਼ ਦੇ ਦਿਓ। ਮੈਂ ਤੁਹਾਡੇ ਲਈ ਇੱਕ ਤੋਹਫ਼ਾ ਲਿਆਇਆ ਹਾਂ। ਮੈਂ ਕੁਝ ਗੀਤ ਲਿਖ ਕੇ ਤੁਹਾਨੂੰ ਦੇਵਾਂਗਾ। ਪਾਪਾ ਦੀ ਵਾਪਸੀ ਤੁਹਾਡੇ ਨਾਲ ਹੋਵੇਗੀ, ’’ ਅਤੇ ਇਹ ਗੱਲ ਲੋਕਾਂ ਨਾਲ ਸਾਂਝੀ ਕੀਤੀ ਗਈ ਸੀ, ਜਿਸ ਨੂੰ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਹੁਣ ਹਨੀ ਸਿੰਘ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਦੋਹਾਂ ਨੇ ਮਿਲ ਕੇ ਬਣਾਇਆ ਸੀ ਬੈਂਡ

ਯੋ-ਯੋ ਹਨੀ ਸਿੰਘ ਤੇ ਬਾਦਸ਼ਾਹ ਨੇ ਮਿਲ ਕੇ ਮਾਫੀਆ ਮੁੰਡੀਰ ਨਾਂ ਦਾ ਬੈਂਡ ਬਣਾਇਆ ਸੀ, ਜੋ ਕਾਫੀ ਮਸ਼ਹੂਰ ਹੋਇਆ ਸੀ। ਇਸ ਬੈਂਡ ਨੇ 'ਖੋਲ ਬੋਤਲ', 'ਬੇਗਾਨੀ ਨਾਰ ਬੁਰੀ' ਤੇ 'ਦਿੱਲੀ ਕੇ ਦੀਵਾਨੇ' ਵਰਗੇ ਕਈ ਸੁਪਰ ਹਿੱਟ ਗੀਤ ਦਿੱਤੇ ਸਨ। 

ਕਿੰਝ ਆਈ ਦੋਸਤੀ 'ਚ ਦਰਾਰ

ਜ਼ਿਕਰਯੋਗ ਹੈ ਕਿ ਸਾਲ 2012 ਵਿੱਚ ਹਨੀ ਸਿੰਘ ਤੇ ਬਾਦਸ਼ਾਹ ਇਹ ਬੈਂਡ ਟੁੱਟ ਗਿਆ। ਜਿਸ ਤੋਂ ਬਾਅਦ ਦੋਹਾਂ ਦੀ ਦੋਸਤੀ 'ਚ ਦਰਾਰ ਆ ਗਈ। ਹਾਲ ਹੀ ਵਿੱਚ ਇੱਕ ਪੋਡਕਾਸਟ ਵਿੱਚ ਇਸ ਬਾਰੇ ਗੱਲ ਕਰਦੇ ਹੋਏ, ਬਾਦਸ਼ਾਹ ਨੇ ਕਈ ਰਾਜ਼ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਹਨੀ ਸਿੰਘ ਸਵੈ-ਕੇਂਦਰਿਤ (Self Centered) ਹੈ। ਜੋ ਸਿਰਫ਼ ਆਪਣੀਆਂ ਹੀ ਗੱਲਾਂ ਵੱਲ ਧਿਆਨ ਦਿੰਦੇ ਸਨ। ਇਸੇ ਕਰਕੇ ਸਾਡਾ ਬੈਂਡ ਟੁੱਟ ਗਿਆ। ਜਦੋਂ ਕਿ ਤੁਸੀਂ ਇੱਕਠੇ ਕੰਮ ਕਰਦੇ ਹੋ ਤਾਂ ਤੁਹਾਨੂੰ ਹਰ ਕਿਸੇ ਦੀ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। 

ਹੋਰ ਪੜ੍ਹੋ : World Theater day 2024 : ਦੁਨੀਆ ਭਰ ਦੇ ਕਲਾਕਾਰਾਂ ਨੂੰ ਸਮਰਪਿਤ ਹੈ ਵਿਸ਼ਵ ਰੰਗਮੰਚ ਦਿਵਸ, ਜਾਣੋ ਇਸ ਦਾ ਇਤਿਹਾਸਬਾਦਸ਼ਾਹ ਨੇ ਦੱਸਿਆ ਨੇ ਦੱਸਿਆ ਕਿ ਮੇਰੇ ਅਤੇ ਹਨੀ ਵਿਚਾਲੇ ਮਾਮੂਲੀ ਅਣਬਣ ਹੋ ਗਈ। ਕਿਉਂਕਿ ਉਸ ਸਮੇਂ ਉਹ ਕੰਮ ਵੀ ਕਰਦਾ ਸੀ ਤੇ ਡਰਦਾ ਵੀ ਸੀ। ਉਸ ਦੌਰਾਨ ਹਨੀ ਮੇਰੀ ਰਾਡਾਰ ਤੋਂ ਬਾਹਰ ਸੀ। ਜਦੋਂ ਮੈਂ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਮੇਰਾ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਸਾਡੇ ਵਿਚਾਲੇ ਦਰਾਰ ਪੈ ਗਈ ਅਤੇ ਅਸੀਂ ਦੁਬਾਰਾ ਕਦੇ ਇਕੱਠੇ ਨਹੀਂ ਹੋ ਸਕੇ, ਹਾਂ ਜੇਕਰ ਅਸੀਂ ਇਕੱਠੇ ਹੁੰਦੇ ਤਾਂ ਸ਼ਾਇਦ ਹੁਣ ਹਾਲਾਤ ਬਹੁਤ ਵੱਖਰੇ ਹੁੰਦੇ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network