ਵਿਰਾਟ ਕੋਹਲੀ ਨੇ ਸੈਂਚੁਰੀ ਬਨਾਉਣ ਮਗਰੋਂ ਪਤਨੀ ਅਨੁਸ਼ਕਾ ਸ਼ਰਮਾ ਨੂੰ ਕੀਤੀ ਵੀਡੀਓ ਕਾਲ, ਵੇਖੋ ਅਨੁਸ਼ਕਾ ਦਾ ਰਿਐਕਸ਼ਨ

ਵਿਰਾਟ ਕੋਹਲੀ ਦੀ ਪਤਨੀ ਤੇ ਐਕਟਰਸ ਅਨੁਸ਼ਕਾ ਸ਼ਰਮਾ ਅਕਸਰ ਮੈਚ ਦੇਖਣ ਲਈ ਸਟੇਡੀਅਮ 'ਚ ਮੌਜੂਦ ਰਹਿੰਦੀ ਹੈ ਪਰ ਇਸ ਵਾਰ ਅਜਿਹਾ ਨਹੀਂ ਸੀ, ਇਸ ਲਈ ਕੋਹਲੀ ਨੇ ਸੈਂਕੜਾ ਜੜਣ ਮਗਰੋਂ ਉਸ ਨੂੰ ਵੀਡੀਓ ਕਾਲ ਕੀਤੀ।

Written by  Pushp Raj   |  May 19th 2023 07:32 PM  |  Updated: May 19th 2023 07:34 PM

ਵਿਰਾਟ ਕੋਹਲੀ ਨੇ ਸੈਂਚੁਰੀ ਬਨਾਉਣ ਮਗਰੋਂ ਪਤਨੀ ਅਨੁਸ਼ਕਾ ਸ਼ਰਮਾ ਨੂੰ ਕੀਤੀ ਵੀਡੀਓ ਕਾਲ, ਵੇਖੋ ਅਨੁਸ਼ਕਾ ਦਾ ਰਿਐਕਸ਼ਨ

Virat Kohli Video calls Wife Anushka Sharma: ਹੈਦਰਾਬਾਦ ਦੇ ਗਰਾਊਂਡ ਵਿੱਚ ਕਿੰਗ ਕੋਹਲੀ ਨੇ ਤਾਬੜਤੋੜ ਪਾਰੀ ਖੇਡਦੀਆਂ ਦੌੜਾਂ ਦੀ ਬਾਰਸ਼ ਕੀਤੀ। ਕੋਹਲੀ ਦੀ ਦਮਦਾਰੀ ਪਾਰੀ ਨੂੰ ਵੇਖ ਕੇ ਉਸ ਦੇ ਅਤੇ ਕ੍ਰਿਕਟ ਪ੍ਰੇਮੀਆਂ ਦੇ ਹੌਂਸਲੇ ਬੁਲੰਦੀਆਂ ‘ਤੇ ਪਹੁੰਚ ਗਏ।

ਦੱਸ ਦਈਏ ਕਿ ਸਨ ਰਾਈਜ਼ਰਜ਼ ਹੈਦਰਾਬਾਦ ਖਿਲਾਫ ਟੀਚੇ ਦਾ ਪਿੱਛਾ ਕਰਦੇ ਹੋਏ ਕਿੰਗ ਕੋਹਲੀ ਨੇ 63 ਗੇਂਦਾਂ ‘ਚ 12 ਚੌਕੇ ਅਤੇ 4 ਛੱਕੇ ਲਗਾ ਕੇ 100 ਦੌੜਾਂ ਬਣਾਈਆਂ। ਚਾਰ ਸਾਲ ਬਾਅਦ ਆਈਪੀਐਲ ਵਿੱਚ ਸੈਂਕੜਾ ਜੜਨ ਤੋਂ ਬਾਅਦ ਕਿੰਗ ਕੋਹਲੀ ਬੇਹੱਦ ਖੁਸ਼ ਨਜ਼ਰ ਆਏ।

ਸੈਂਕੜਾ ਲਗਾਉਣ ਅਤੇ ਮੈਚ ਨੂੰ ਵੱਡੇ ਫਰਕ ਨਾਲ ਜਿੱਤਣ ਦੀ ਖੁਸ਼ੀ ਉਸ ਦੇ ਚਿਹਰੇ ‘ਤੇ ਸਾਫ ਝਲਕ ਰਹੀ ਸੀ। ਮੈਚ ਦੇਖਣ ਲਈ ਅਨੁਸ਼ਕਾ ਅਕਸਰ ਸਟੇਡੀਅਮ ‘ਚ ਮੌਜੂਦ ਰਹਿੰਦੀ ਹੈ ਪਰ ਇਸ ਵਾਰ ਉਹ ਉੱਥੇ ਨਹੀਂ ਸੀ, ਇਸ ਲਈ ਕੋਹਲੀ ਨੇ ਵੀਡੀਓ ਕਾਲ ਕਰਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ।

ਇਸ ਦੇ ਨਾਲ ਹੀ ਅਨੁਸ਼ਕਾ ਨੇ ਵੀ ਆਪਣੇ ਪਤੀ ਦੇ ਸੈਂਕੜੇ ‘ਤੇ ਖੁਸ਼ੀ ਜਤਾਈ। ਉਸ ਨੇ ਕੋਹਲੀ ਦੀਆਂ ਤਸਵੀਰਾਂ ਦੇ ਨਾਲ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ – ਉਹ ਇੱਕ ਬੰਬ ਹੈ। ਕੀ ਪਾਰੀ ਹੈ। ਅਨੁਸ਼ਕਾ ਨੇ ਇਸ ਦੇ ਨਾਲ ਦਿਲ ਦਾ ਇਮੋਜੀ ਲਗਾਇਆ।

ਹੋਰ ਪੜ੍ਹੋ: ਦੁਖਦ ਖ਼ਬਰ ! ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ  ਤੇ ਮਸ਼ਹੂਰ ਜੋਤਸ਼ੀ ਪੀ ਖੁਰਾਨਾ ਦਾ ਹੋਇਆ ਦਿਹਾਂਤ

ਕੋਹਲੀ ਭੁਵਨੇਸ਼ਵਰ ਕੁਮਾਰ ਦੀ ਗੇਂਦ ‘ਤੇ ਵੱਡਾ ਸ਼ਾਟ ਲਗਾਉਣ ਦੀ ਕੋਸ਼ਿਸ਼ ਕਰਦੇ ਬਾਉਂਡਰੀ ਲਾਈਨ ਕੋਲ ਕੈਚ ਆਊਟ ਹੋਏ। ਵਿਰਾਟ ਦੀ ਇਸ ਸ਼ਾਨਦਾਰ ਪਾਰੀ ਨੂੰ ਦੇਖ ਕੇ ਹੈਦਰਾਬਾਦ ਦਾ ਸਟੇਡੀਅਮ ਆਰਸੀਬੀ ਅਤੇ ਕੋਹਲੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਸੈਂਕੜਾ ਲਗਾਉਣ ਤੋਂ ਬਾਅਦ ਕੋਹਲੀ ਵੀ ਕੁਝ ਭਾਵੁਕ ਨਜ਼ਰ ਆਏ। ਇਸ ਦੇ ਨਾਲ ਹੀ ਜਦੋਂ ਉਹ ਸ਼ਾਨਦਾਰ ਪਾਰੀ ਖੇਡ ਕੇ ਮੈਦਾਨ ਤੋਂ ਪਰਤ ਰਿਹਾ ਸੀ ਤਾਂ ਸਨ ਰਾਈਜ਼ਰਜ਼ ਦੇ ਖਿਡਾਰੀ ਉਨ੍ਹਾਂ ਨੂੰ ਵਧਾਈ ਦਿੰਦੇ ਨਜ਼ਰ ਆਏ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network