ਇਸ਼ਕਬਾਜ਼ ਫੇਮ ਅਦਾਕਾਰਾ ਨੇਹਾ ਲਕਸ਼ਮੀ ਅਈਅਰ ਨੇ ਰੁਦਰੇਸ਼ ਜੋਸ਼ੀ ਨਾਲ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

Written by  Pushp Raj   |  February 27th 2024 07:44 PM  |  Updated: February 27th 2024 07:44 PM

ਇਸ਼ਕਬਾਜ਼ ਫੇਮ ਅਦਾਕਾਰਾ ਨੇਹਾ ਲਕਸ਼ਮੀ ਅਈਅਰ ਨੇ ਰੁਦਰੇਸ਼ ਜੋਸ਼ੀ ਨਾਲ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

Neha Lakshmi Iyer and Rudresh Joshi wedding: ਇਨ੍ਹੀਂ ਦਿਨੀਂ ਬਾਲੀਵੁੱਡ 'ਚ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਇਸ ਵਿਚਾਲੇ ਮਸ਼ਹੂਰ ਟੀਵੀ ਇਸ਼ਕਬਾਜ਼ ਫੇਮ ਅਦਾਕਾਰਾ ਨੇਹਾ ਲਕਸ਼ਮੀ ਅਈਅਰ (Neha Lakshmi Iyer) ਨੇ ਆਪਣੇ ਬੁਆਏਫ੍ਰੈਂਡ ਰੁਦਰੇਸ਼ ਜੋਸ਼ੀ (Rudresh Joshi ) ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਜੋੜੇ ਨੇ ਪਹਿਲਾਂ ਮਾਰਾਠੀ ਤੇ ਫਿਰ ਸਾਊਥ ਇੰਡੀਅਨ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਇਸ ਦੌਰਾਨ ਇਹ ਜੋੜਾ ਬੇਹੱਦ ਹੀ ਖੁਸ਼ ਅਤੇ ਇੱਕ ਦੂਜੇ ਵਿੱਚ ਖੋਇਆ ਹੋਇਆ ਨਜ਼ਰ ਆਇਆ। 

ਹਾਲ ਹੀ 'ਚ ਅਦਾਕਾਰਾ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਸੋਮਵਾਰ 26 ਫਰਵਰੀ ਨੂੰ ਨੇਹਾ ਲਕਸ਼ਮੀ ਅਤੇ ਰੁਦਰੇਸ਼  ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਸਨ।

 

ਨੇਹਾ ਲਕਸ਼ਮੀ ਦਾ ਸਾਊਥ ਇੰਡੀਅਨ ਬ੍ਰਾਈਡਲ ਲੁੱਕ 

ਨੇਹਾ ਲਕਸ਼ਮੀ ਅਈਅਰ ਅਤੇ ਰੁਦਰੇਸ਼ ਜੋਸ਼ੀ ਦਾ ਵਿਆਹ ਦੋ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਪਹਿਲਾਂ ਮਰਾਠੀ ਵਿਆਹ ਅਤੇ ਫਿਰ ਦੂਜੀ ਵਾਰ ਉਨ੍ਹਾਂ ਨੇ ਸਾਊਥ ਇੰਡੀਅਨ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ। ਉਨ੍ਹਾਂ ਦੇ ਦੱਖਣੀ ਭਾਰਤੀ ਵਿਆਹ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਸਾਊਥ ਇੰਡੀਅਨ ਰੀਤੀ-ਰਿਵਾਜਾਂ ਅਨੁਸਾਰ ਹੋਏ ਵਿਆਹ ਵਿੱਚ ਨੇਹਾ ਨੇ ਨੀਲੇ ਰੰਗ ਦੀ ਬਨਾਰਸੀ ਸ਼ੇਡ ਦੀ ਸਾੜੀ ਵਿੱਚ ਨਜ਼ਰ ਆਈ ਸੀ। ਨੇਹਾ ਨੇ ਆਪਣੇ ਹੱਥਾਂ 'ਚ ਲਾਲ ਚੂੜੀਆਂ, ਕਮਰ 'ਤੇ ਪੱਟੀ, ਮੱਥੇ 'ਤੇ ਪੱਟੀ ਅਤੇ ਨੱਕ ਦੀ ਵੱਡੀ ਨੱਥ ਨਾਲ ਆਪਣਾ ਲੁੱਕ ਪੂਰਾ ਕੀਤਾ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਥੇ ਹੀ ਰੁਦਰੇਸ਼ ਜੋਸ਼ੀ ਮੈਰੂਨ ਰੰਗ ਦੇ ਕੁਰਤੇ ਅਤੇ ਸਫੇਦ ਧੋਤੀ 'ਚ ਨਜ਼ਰ ਆਏ।

ਅਦਾਕਾਰਾ ਦਾ ਮਰਾਠੀ ਲੁੱਕ

ਸਾਊਥ ਇੰਡੀਅਨ ਵਿਆਹ ਤੋਂ ਬਾਅਦ ਨੇਹਾ ਲਕਸ਼ਮੀ ਅਈਅਰ ਨੇ ਮਰਾਠੀ ਪਰੰਪਰਾ ਨਾਲ ਵਿਆਹ ਕਰਵਾਇਆ। ਇਸ ਦੌਰਾਨ ਅਭਿਨੇਤਰੀ ਨੌਵਰੀ ਸਾੜੀ ਵਿੱਚ ਨਜ਼ਰ ਆਈ। ਅਭਿਨੇਤਰੀ ਨੌਵਰੀ ਸਾੜ੍ਹੀ ਦੇ ਨਾਲ ਹੈਵੀ ਬਲਾਊਜ਼ ਪਹਿਨ ਕੇ ਬਹੁਤ ਵਧੀਆ ਲੱਗ ਰਹੀ ਸੀ। ਉਸ ਨੇ ਆਪਣੇ ਵਾਲਾਂ ਦਾ ਜੂੜਾ ਕੀਤਾ ਹੋਇਆ ਹੈ, ਜਿਸ ਨੂੰ ਚਿੱਟੇ ਮੋਗਰਾ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ। ਨੇਹਾ ਲਕਸ਼ਮੀ ਅਈਅਰ ਨੇ ਗਲੋਸੀ ਮੇਕਅਪ ਅਤੇ ਭਾਰੀ ਗਹਿਣਿਆਂ ਨਾਲ ਆਪਣਾ ਦੂਜਾ ਲੁੱਕ ਪੂਰਾ ਕੀਤਾ।

 

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਤੇ ਗੀਤਕਾਰ ਬੰਟੀ ਬੈਂਸ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਨੇਹਾ  ਲਕਸ਼ਮੀ ਦੇ ਵਿਆਹ 'ਚ ਨਜ਼ਰ ਆਇਆ ਇਸ਼ਕਬਾਜ਼ ਗੈਂਗ

ਇਸ਼ਕਬਾਜ਼ ਦੀ ਪੂਰੀ ਮਹਿਲਾ ਕਾਸਟ ਜੋ ਜਲਦੀ ਹੀ ਦੁਲਹਨ ਬਣਨ ਵਾਲੀ ਹੈ - ਸੁਰਭੀ ਚੰਦਨਾ, ਸ਼ਰੇਨੂ ਪਾਰਿਖ ਅਤੇ ਮਾਨਸੀ ਸਮੇਤ ਹੋਰਾਂ ਨੂੰ ਨੇਹਲਕਸ਼ਮੀ ਅਤੇ ਰੁਦਰੇਸ਼  ਦੇ ਵਿਆਹ ਵਿੱਚ ਦੇਖਿਆ ਗਿਆ ਸੀ। ਅਭਿਨੇਤਾ ਨੂੰ ਵਿਆਹ ਦੇ ਸਾਰੇ ਤਿਉਹਾਰਾਂ ਵਿੱਚ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕਈ ਪੋਸਟਾਂ ਅਤੇ ਫਨੀ ਰੀਲਾਂ ਵੀ ਸ਼ੇਅਰ ਕੀਤੀਆਂ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network