Israel -Palestine ਦੀ ਜੰਗ ਵੇਖ ਕੰਬੇ ਲੋਕ, ਨੁਸਰਤ ਭਰੂਚਾ ਤੋਂ ਬਾਅਦ ਇਸ ਟੀਵੀ ਅਦਾਕਾਰਾ ਦੀ ਇੰਝ ਬਚੀ ਜਾਨ, ਬੋਲੀ- 'ਮੈਂ ਅਜੇ ਵੀ ਕੰਬ ਰਹੀ ਹਾਂ'

ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਪੁਰਾਣੀ ਹੈ ਪਰ ਇਸ ਵਾਰ ਮਾਮਲਾ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਬੀਤੇ ਸ਼ਨੀਵਾਰ ਨੂੰ ਸ਼ੁਰੂ ਹੋਈ ਜੰਗ ਹਾਲੇ ਵੀ ਜਾਰੀ ਹੈ। ਜਿਵੇਂ ਕਿ ਸਾਰੇ ਜਾਣਦੇ ਹਨ ਕਿ'ਡ੍ਰੀਮ ਗਰਲ' ਫੇਮ ਨੁਸਰਤ ਭਰੂਚਾ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਵਿਚਕਾਰ ਇਜ਼ਰਾਈਲ 'ਚ ਫਸ ਗਈ ਸੀ।

Written by  Pushp Raj   |  October 09th 2023 06:42 PM  |  Updated: October 09th 2023 06:42 PM

Israel -Palestine ਦੀ ਜੰਗ ਵੇਖ ਕੰਬੇ ਲੋਕ, ਨੁਸਰਤ ਭਰੂਚਾ ਤੋਂ ਬਾਅਦ ਇਸ ਟੀਵੀ ਅਦਾਕਾਰਾ ਦੀ ਇੰਝ ਬਚੀ ਜਾਨ, ਬੋਲੀ- 'ਮੈਂ ਅਜੇ ਵੀ ਕੰਬ ਰਹੀ ਹਾਂ'

Munmun Dutta on Israel-Hamas war: ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਪੁਰਾਣੀ ਹੈ ਪਰ ਇਸ ਵਾਰ ਮਾਮਲਾ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਬੀਤੇ ਸ਼ਨੀਵਾਰ ਨੂੰ ਸ਼ੁਰੂ ਹੋਈ ਜੰਗ ਹਾਲੇ ਵੀ ਜਾਰੀ ਹੈ। ਜਿਵੇਂ ਕਿ ਸਾਰੇ ਜਾਣਦੇ ਹਨ ਕਿ'ਡ੍ਰੀਮ ਗਰਲ' ਫੇਮ ਨੁਸਰਤ ਭਰੂਚਾ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਵਿਚਕਾਰ ਇਜ਼ਰਾਈਲ 'ਚ ਫਸ ਗਈ ਸੀ। ਅਦਾਕਾਰਾ ਨਾਲ ਉਸ ਦੀ ਟੀਮ ਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ ਪਰ ਬੀਤੇ ਦਿਨੀਂ ਨੁਸਰਤ ਸੁਰੱਖਿਅਤ ਭਾਰਤ ਪਰਤ ਆਈ।

ਮੁਨਮਨ ਦੱਤਾ ਵੀ ਜਾ ਰਹੀ ਸੀ ਇਜ਼ਰਾਈਲ ਦੱਸ ਦਈਏ ਕਿ ਨੁਸਰਤ ਵਾਂਗ ਟੀ. ਵੀ. ਅਦਾਕਾਰਾ ਮੁਨਮਨ ਦੱਤਾ ਵੀ ਇਜ਼ਰਾਈਲ ਜਾ ਰਹੀ ਸੀ। ਟੀ. ਵੀ. ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਬਬੀਤਾ ਜੀ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਲਿਖਿਆ ਹੈ ਕਿ ਜੰਗ 'ਚ ਫਸਣ ਤੋਂ ਬਚ ਗਈ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਇਜ਼ਰਾਈਲ ਵੀ ਜਾਣ ਵਾਲੀ ਸੀ ਪਰ ਕਿਸੇ ਕਾਰਨ ਉਸ ਨੂੰ ਆਪਣੀ ਯਾਤਰਾ ਮੁਲਤਵੀ ਕਰਨੀ ਪਈ। ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਲੜਾਈ ਨੂੰ ਦੇਖ ਕੇ ਮੈਂ ਕਾਫ਼ੀ ਘਬਰਾਈ ਹੋਈ ਹਾਂ। ਮੈਂ ਇਹ ਸੋਚ ਕੇ ਕੰਬ ਜਾਂਦੀ ਹਾਂ ਕਿ ਮੈਂ ਇਸ ਸਮੇਂ ਇਜ਼ਰਾਈਲ 'ਚ ਹੁੰਦੀ ਤਾਂ ਮੇਰਾ ਕੀ ਬਣਦਾ। ਮੇਰੀਆਂ ਟਿਕਟਾਂ ਦੀ ਪੁਸ਼ਟੀ ਹੋ ​​ਗਈ ਸੀ ਪਰ ਮੈਂ ਇਸ ਨੂੰ ਅਗਲੇ ਹਫ਼ਤੇ ਲਈ ਮੁਲਤਵੀ ਕਰ ਦਿੱਤਾ।

 

ਹੋਰ ਪੜ੍ਹੋ: ਇਜ਼ਰਾਈਲ ਜੰਗ ਵਿਚਾਲੇ ਫਸੀ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਪਰਤੀ ਭਾਰਤ, ਅਦਾਕਾਰਾ ਦੇ ਚਿਹਰੇ 'ਤੇ ਨਜ਼ਰ ਆਇਆ ਡਰ

ਕਈ ਲੋਕਾਂ ਦੀ ਹੋਈ ਮੌਤ ਦੱਸਣਯੋਗ ਹੈ ਕਿ ਹਮਾਸ ਦੇ ਹਮਲੇ 'ਚ 600 ਇਜ਼ਰਾਈਲੀ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2000 ਤੋਂ ਵੱਧ ਜ਼ਖ਼ਮੀ ਹਨ। ਇਸ ਤੋਂ ਇਲਾਵਾ 100 ਲੋਕਾਂ ਨੂੰ ਅਗਵਾ ਕੀਤਾ ਗਿਆ ਹੈ। ਦੂਜੇ ਪਾਸੇ ਇਜ਼ਰਾਇਲੀ ਫੌਜ ਦੇ ਹਮਲੇ 'ਚ ਫਲਸਤੀਨ ਦੇ 370 ਲੋਕ ਮਾਰੇ ਗਏ ਹਨ ਅਤੇ 2200 ਤੋਂ ਵੱਧ ਜ਼ਖਮੀ ਹੋ ਗਏ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network