ਬਰਫਬਾਰੀ ਅਤੇ ਬਰਸਾਤ ਦੌਰਾਨ ਜੈਕਲੀਨ ਫਰਨਾਡੇਜ਼ ਨੇ ਕੇਦਾਰਨਾਥ ਧਾਮ ਦੇ ਕੀਤੇ ਦਰਸ਼ਨ, ਵੇਖੋ ਵੀਡੀਓ

ਜੈਕਲੀਨ ਫਰਨਾਡੇਜ਼ ਭਾਰੀ ਬਰਫਬਾਰੀ ਅਤੇ ਬਰਸਾਤ ਦੇ ਦੌਰਾਨ ਕੇਦਾਰਨਾਥ ਧਾਮ ਪਹੁੰਚੀ । ਇਸ ਮੌਕੇ ‘ਤੇ ਅਦਾਕਾਰਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਵਾਇਰਲ ਹੋ ਰਹੇ ਹਨ । ਜਿਸ ‘ਚ ਅਦਾਕਾਰਾ ਮੰਦਰ ‘ਚ ਮੱਥਾ ਟੇਕਦੀ ਹੋਈ ਅਤੇ ਭਗਵਾਨ ਦਾ ਆਸ਼ੀਰਵਾਦ ਲੈਂਦੀ ਹੋਈ ਨਜ਼ਰ ਆ ਰਹੀ ਹੈ ।

Written by  Shaminder   |  October 18th 2023 11:27 AM  |  Updated: October 18th 2023 11:29 AM

ਬਰਫਬਾਰੀ ਅਤੇ ਬਰਸਾਤ ਦੌਰਾਨ ਜੈਕਲੀਨ ਫਰਨਾਡੇਜ਼ ਨੇ ਕੇਦਾਰਨਾਥ ਧਾਮ ਦੇ ਕੀਤੇ ਦਰਸ਼ਨ, ਵੇਖੋ ਵੀਡੀਓ

ਜੈਕਲੀਨ ਫਰਨਾਡੇਜ਼ (Jacqueliene Fernandez) ਭਾਰੀ ਬਰਫਬਾਰੀ ਅਤੇ ਬਰਸਾਤ ਦੇ ਦੌਰਾਨ ਕੇਦਾਰਨਾਥ ਧਾਮ ਪਹੁੰਚੀ । ਇਸ ਮੌਕੇ ‘ਤੇ ਅਦਾਕਾਰਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਵਾਇਰਲ ਹੋ ਰਹੇ ਹਨ । ਜਿਸ ‘ਚ ਅਦਾਕਾਰਾ ਮੰਦਰ ‘ਚ ਮੱਥਾ ਟੇਕਦੀ ਹੋਈ ਅਤੇ ਭਗਵਾਨ ਦਾ ਆਸ਼ੀਰਵਾਦ ਲੈਂਦੀ ਹੋਈ ਨਜ਼ਰ ਆ ਰਹੀ ਹੈ । ਅਦਾਕਾਰਾ ਨੇ ਮੰਦਰ ‘ਚ ਮੱਥਾ ਟੇਕਿਆ ਅਤੇ ਪੂਜਾ ਅਰਚਨਾ ਕਰਕੇ ਕੇਦਾਰ ਨਾਥ ਬਾਬਾ ਦਾ ਆਸ਼ੀਰਵਾਦ ਲਿਆ ।

ਹੋਰ ਪੜ੍ਹੋ : ਹਰਮਨ ਮਾਨ ਨੇ ਹਰਭਜਨ ਮਾਨ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਸ ਨੂੰ ਆ ਰਹੀਆਂ ਪਸੰਦ

ਮੰਦਰ ਸਮਿਤੀ ਨੇ ਉਨ੍ਹਾਂ ਨੂੰ ਕੇਦਾਰਨਾਥ ਧਾਮ ਦਾ ਪ੍ਰਸ਼ਾਦ ਅਤੇ ਰੂਦ੍ਰਾਕਸ਼ ਦੀ ਮਾਲਾ ਵੀ ਭੇਂਟ ਕੀਤੀ । ਇਸ ਮੌਕੇ ਅਦਾਕਾਰਾ  ਨੂੰ ਵੇਖਣ ਦੇ ਲਈ ਉਨ੍ਹਾਂ ਦੇ ਫੈਨਸ ਵੀ ਬਹੁਤ ਹੀ ਐਕਸਾਈਟਡ ਨਜ਼ਰ ਆਏ । ਅਦਾਕਾਰਾ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਅਦਾਕਾਰਾ ਉਨ੍ਹਾਂ ਦੇ ਨਾਲ ਸੈਲਫੀ ਕਰਵਾਉਂਦੀ ਨਜ਼ਰ ਆਈ । 

 

ਬਰਫਬਾਰੀ ਦੇ ਦੌਰਾਨ ਵੀ ਸ਼ਰਧਾਲੂ ਉਤਸ਼ਾਹਿਤ 

ਭਾਰੀ ਬਰਫਬਾਰੀ ਦੇ ਬਾਵਜੂਦ ਵੀ ਸ਼ਰਧਾਲੂਆਂ ‘ਚ ਉਤਸ਼ਾਹ ਵੇਖਣ ਨੂੰ ਮਿਲਿਆ । ਭਗਵਾਨ ਕੇਦਾਰਨਾਥ ‘ਚ ਤਾਪਮਾਨ ਮਾਈਨਸ ਅਤੇ ਜ਼ਿਆਦਾਤਰ ਤਾਪਮਾਨ ਮਾਈਨਸ ਚਾਰ ਡਿਗਰੀ ਰਿਹਾ । ਇਸੇ ਦੌਰਾਨ ਅਦਾਕਾਰਾ ਦਰਸ਼ਨ ਕਰਨ ਦੇ ਲਈ ਪੁੱਜੀ ਸੀ ।ਅਦਾਕਾਰਾ ਜੈਕਲੀਨ ਫਰਨਾਡੇਜ਼ ਜਲਦ ਹੀ ਸੋਨੂੰ ਸੂਦ ਦੇ ਨਾਲ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੀ ਹੈ। 

 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network