ਜੈਕਲੀਨ ਫਰਨਾਂਡੀਜ਼ ਦੇ ਆਲੀਸ਼ਾਨ ਬੰਗਲੇ ਦੀ 17ਵੀਂ ਮੰਜ਼ਿਲ 'ਚ ਲੱਗੀ ਭਿਆਨਕ ਅੱਗ, ਵੀਡੀਓ ਹੋਈ ਵਾਇਰਲ

Written by  Pushp Raj   |  March 07th 2024 05:47 PM  |  Updated: March 07th 2024 05:47 PM

ਜੈਕਲੀਨ ਫਰਨਾਂਡੀਜ਼ ਦੇ ਆਲੀਸ਼ਾਨ ਬੰਗਲੇ ਦੀ 17ਵੀਂ ਮੰਜ਼ਿਲ 'ਚ ਲੱਗੀ ਭਿਆਨਕ ਅੱਗ, ਵੀਡੀਓ ਹੋਈ ਵਾਇਰਲ

Jacqueline Fernandez Building catch fire : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫਰਨਾਂਡੀਜ਼ (Jacqueline Fernandez) ਇਨ੍ਹੀਂ ਦਿਨੀਂ ਮਨੀ ਲਾਂਡਰਿੰਗ (Money Laundring Case) ਦੇ ਮਾਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਮਹਾਠੱਗ ਸੁਕੇਸ਼ ਚੰਦਰ ਨਾਲ ਜਾਰੀ ਵਿਵਾਦਾਂ ਵਿਚਾਲੇ ਹਾਲ ਹੀ 'ਚ ਅਦਾਕਾਰਾ ਦੀ ਨਿੱਜੀ ਫਲੈਟ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਮੁੰਬਈ ਦੇ ਨਰਗਿਸ ਦੱਤ ਰੋਡ 'ਤੇ ਸਥਿਤ 17 ਮੰਜ਼ਿਲਾ ਇਮਾਰਤ ਦਾ ਹੈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਮਾਰਤ ਦੀ 13ਵੀਂ ਮੰਜ਼ਿਲ 'ਤੇ ਭਿਆਨਕ ਅੱਗ ਲੱਗ ਗਈ ਹੈ ਅਤੇ ਫਾਇਰ ਬ੍ਰਿਗੇਡ ਦੀ ਟੀਮ ਉਥੇ ਪਹੁੰਚ ਗਈ ਹੈ।

 

ਜੈਕਲੀਨ ਫਰਨਾਂਡੀਜ਼ ਦੇ ਫਲੈਟ 'ਚ ਲੱਗੀ ਅੱਗ 

ਖਬਰਾਂ ਮੁਤਾਬਕ ਇਸ 17 ਮੰਜ਼ਿਲਾ ਇਮਾਰਤ 'ਚ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦਾ ਵੀ ਘਰ ਹੈ। ਉਸ ਨੇ ਇਹ ਆਲੀਸ਼ਾਨ 5BHK ਘਰ ਪਿਛਲੇ ਸਾਲ ਹੀ ਖਰੀਦਿਆ ਸੀ। ਇਹ ਵੀਡੀਓ ਬਾਂਦਰਾ ਵੈਸਟ ਦੇ ਪਾਲੀ ਹਿੱਲ ਇਲਾਕੇ 'ਚ ਸਥਿਤ ਨਵਰੋਜ਼ ਹਿੱਲ ਸੁਸਾਇਟੀ ਦੀ ਹੈ। ਮੀਡੀਓਆ ਰਿਪੋਰਟਸ ਦੇ ਮੁਤਾਬਕ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਉਣ 'ਚ ਸਫਲਤਾ ਹਾਸਲ ਕੀਤੀ ਹੈ ਅਤੇ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਸਥਾਨਕ ਸੂਤਰਾਂ ਦਾ ਕਹਿਣਾ ਹੈ ਕਿ ਅੱਗ ਕਥਿਤ ਤੌਰ 'ਤੇ 13ਵੀਂ ਮੰਜ਼ਿਲ 'ਤੇ 5BHK ਦੀ ਰਸੋਈ 'ਚ ਲੱਗੀ। ਨਗਰ ਨਿਗਮ ਦੇ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਅੱਗ ਰਾਤ ਕਰੀਬ 8 ਵਜੇ ਲੱਗੀ।

ਘਟਨਾ ਦੇ ਸਮੇਂ ਘਰ 'ਚ ਨਹੀਂ ਸੀ ਅਦਾਕਾਰਾ 

ਖਬਰਾਂ ਮੁਤਾਬਕ ਜਿਸ ਸਮੇਂ ਅੱਗ ਲੱਗਣ ਦੀ ਇਹ ਘਟਨਾ ਵਾਪਰੀ ਉਸ ਸਮੇਂ ਜੈਕਲੀਨ ਆਪਣੇ ਘਰ 'ਤੇ ਨਹੀਂ ਸੀ। ਫਿਲਹਾਲ ਉਹ ਕਿਸੇ ਕੰਮ ਲਈ ਦੁਬਈ ਗਈ ਹੋਈ ਹੈ। ਘਟਨਾ ਬਾਰੇ ਪੁਲਿਸ ਵੱਲੋਂ ਅਦਾਕਾਰਾ ਨੂੰ ਸੂਚਨਾ ਦੇ ਦਿੱਤੀ ਗਈ ਹੈ। ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੰਸਟਾ ਸਟੋਰੀ ਸਾਂਝੀ ਕਰਦਿਆਂ ਆਪਣੇ ਗੁਆਂਢੀ, ਮਦਦ ਲਈ ਪਹੁੰਚੀ ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮ ਅਤੇ ਮੀਡੀਆ ਕਰਮੀਆਂ ਸਣੇ ਫੈਨਜ਼ ਦਾ ਧੰਨਵਾਦ ਕੀਤਾ ਹੈ। ਅਦਾਕਾਰਾ ਨੇ ਕਿਹਾ ਕਿ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਭ ਨੇ ਮੇਰੇ ਬਾਰੇ ਸੋਚਿਆ ਤੇ ਮੇਰੇ ਪ੍ਰਤੀ ਆਪਣੇ ਪਿਆਰ ਤੇ ਫਿਕਰ ਨੂੰ ਦਰਸਾਇਆ। ਮੈਂ ਆਪਣੇ ਫੈਨਜ਼ ਨੂੰ ਵੀ ਉਨ੍ਹਾਂ ਵੱਲੋਂ ਮੇਰੇ ਲਈ ਕੀਤੀਆਂ ਗਈਆਂ ਦੁਆਵਾਂ ਲਈ ਧੰਨਵਾਦ ਕਰਦੀ ਹਾਂ। 

ਹੋਰ ਪੜ੍ਹੋ: ਨੱਚਦੇ-ਨੱਚਦੇ ਅਚਾਨਕ ਰੋਂਣ ਲੱਗ ਪਈ ਰੂਪੀ ਗਿੱਲ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਦੱਸ ਦੇਈਏ ਕਿ ਜੈਕਲੀਨ ਫਰਨਾਂਡੀਜ਼ ਜਲਦ ਹੀ ਅਕਸ਼ੇ, ਰਵੀਨਾ ਟੰਡਨ, ਦਿਸ਼ਾ ਪਟਾਨੀ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਸੰਜੇ ਦੱਤ, ਤੁਸ਼ਾਰ ਕਪੂਰ, ਰਾਜਪਾਲ ਯਾਦਵ, ਪਰੇਸ਼ ਰਾਵਲ, ਸੁਨੀਲ ਸ਼ੈੱਟੀ ਅਤੇ ਲਾਰਾ ਦੱਤਾ ਕੁਮਾਰ ਨਾਲ 'ਵੈਲਕਮ ਟੂ ਦ ਜੰਗਲ' 'ਚ ਨਜ਼ਰ ਆਵੇਗੀ। . ਇਹ ਫਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ ਅਤੇ ਇਸ ਦਾ ਨਿਰਦੇਸ਼ਨ ਅਹਿਮਦ ਖਾਨ ਕਰ ਰਹੇ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network