ਨੱਚਦੇ-ਨੱਚਦੇ ਅਚਾਨਕ ਰੋਂਣ ਲੱਗ ਪਈ ਰੂਪੀ ਗਿੱਲ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Reported by: PTC Punjabi Desk | Edited by: Pushp Raj  |  March 07th 2024 04:21 PM |  Updated: March 07th 2024 04:21 PM

ਨੱਚਦੇ-ਨੱਚਦੇ ਅਚਾਨਕ ਰੋਂਣ ਲੱਗ ਪਈ ਰੂਪੀ ਗਿੱਲ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Gippy Grewal, Sargun Mehta and Roopi Gill viral video: ਮਸ਼ਹੂਰ ਪੰਜਾਬੀ ਅਦਾਕਾਰਾ ਰੂਪੀ ਗਿੱਲ (Roopi Gill )ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਜੱਟ ਨੂੰ ਚੂੜੈਲ ਟੱਕਰੀ' (Film Jatt Nuu Chudail Takri)  ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਅਦਾਕਾਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਉਹ ਨੱਚਦੇ-ਨੱਚਦੇ ਅਚਾਨਕ ਰੋਂਣ ਲੱਗ ਪੈਂਦੀ ਹੈ ਪਰ ਅਜਿਹਾ ਕਿਉਂ ਹੋਇਆ, ਜਾਨਣ ਲਈ ਪੜ੍ਹੋ ਪੂਰੀ ਖ਼ਬਰ। ਦੱਸ ਦਈਏ ਕਿ ਗਿੱਪੀ ਗਰੇਵਾਲ (Gippy Grewal)  , ਸਰਗੁਨ ਮਹਿਤਾ (Sargun Mehta) ਤੇ ਰੂਪੀ ਗਿੱਲ ਇਹ ਤਿੰਨੋਂ ਕਲਾਕਾਰ  ਫਿਲਮ 'ਜੱਟ ਨੂੰ ਚੂੜੈਲ ਟੱਕਰੀ' ਵਿੱਚ ਇੱਕਠੇ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਜਲਦ ਹੀ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ।  ਫਿਲਮ 'ਜੱਟ ਨੂੰ ਚੂੜੈਲ ਟੱਕਰੀ' 15 ਮਾਰਚ ਨੂੰ ਸਿਨੇਮਾਘਰਾਂ ‘ਚ ਨਜ਼ਰ ਆਵੇਗੀ। 

 

ਨੱਚਦੇ-ਨੱਚਦੇ ਅਚਾਨਕ ਰੋਂਣ ਲੱਗ ਪਈ ਰੂਪੀ ਗਿੱਲ

ਇਸ ਫਿਲਮ ‘ਚ ਗਿੱਪੀ-ਸਰਗੁਣ ਨਾਲ ਪੰਜਾਬੀ ਮਾਡਲ ਤੇ ਅਦਾਕਾਰਾ ਰੂਪੀ ਗਿੱਲ ਵੀ ਐਕਟਿੰਗ ਕਰਦੀ ਨਜ਼ਰ ਆਵੇਗੀ। ਫਿਲਮ ਨੂੰ ਲੈ ਕੇ ਫੈਨਜ਼ ਕਾਫ਼ੀ ਉਤਸ਼ਾਹਿਤ ਹਨ ਅਤੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।ਇਸ ਵਿਚਾਲੇ ਗਿੱਪੀ ਗਰੇਵਾਲ, ਰੂਪੀ ਗਿੱਲ ਤੇ ਸਰਗੁਨ ਮਹਿਤਾ ਦੀ ਇੱਕ ਪ੍ਰੈਂਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਗਿੱਪੀ ਤੇ ਸਰਗੁਨ ਨੇ ਰੂਪੀ ਗਿੱਲ ਨਾਲ ਮਜ਼ਾਕ ਕੀਤਾ ਹੈ। ਦਰਅਸਲ ਵੀਡੀਓ ‘ਚ ਤਿੰਨੇ ਮੁੱਖ ਕਲਾਕਾਰਾਂ ‘ਜੱਟ ਨੂੰ ਚੁੜੈਲ ਟੱਕਰੀ’ ਦੇ ਗੀਤ ‘ਚ ਡਾਂਸ ਕਰਦੇ ਨਜ਼ਰ ਰਹੇ ਹਨ। ਅਚਾਨਕ ਹੀ ਪਿੱਛੋਂ ਕੁੱਝ ਲੋਕ ਭੂਤ ਬਣ ਕੇ ਰੂਪੀ ਨੂੰ ਡਰਾਉਂਦੇ ਹਨ ਅਤੇ ਅਤੇ ਅਦਾਕਾਰਾ ਨੱਚਦੇ-ਨੱਚਦੇ ਅਚਾਨਕ ਬੁਰੀ ਤਰ੍ਹਾਂ ਸਹਿਮ ਜਾਂਦੀ ਹੈ। ਜਿਸ ਤੋਂ ਬਾਅਦ ਸਰਗੁਨ ਹੱਸਦੇ ਹੋਏ ਅਦਕਾਰਾ ਦਾ ਹੱਥ ਫੜ ਕੇ ਵਾਰ-ਵਾਰ ਉਨ੍ਹਾਂ ਨੂੰ ਕਹਿ ਰਹੀ ਹਨ ਕਿ ਰੂਪੀ ਰੋਂਣਾ ਨਹੀਂ…, ਪਰ ਡਰ ਜਾਣ ਦੇ ਕਾਰਨ ਰੂਪੀ ਗਿੱਲ ਰੋਂਣ ਲੱਗ ਪੈਂਦੀ ਹੈ। 

ਪ੍ਰੈਂਕ ਵੀਡੀਓ 'ਤੇ ਫੈਨਜ਼ ਦੀ ਪ੍ਰਤੀਕਿਰਿਆ

ਦਰਸ਼ਕਾਂ ਨੂੰ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਵੱਲੋਂ ਕੀਤੇ ਗਏ ਪ੍ਰੈਂਕ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਸ਼ਾਇਦ ਰੂਪੀ ਮੈਡਮ ਡਰ ਗਏ ! ਕਿਰਪਾ ਕਰਕੇ ਅਜਿਹੇ ਮਜ਼ਾਕ ਤੇ ਪ੍ਰੈਂਕ ਨਾਂ ਕਰਿਆ ਕਰੋ। ਇੱਕ ਹੋਰ ਨੇ ਲਿਖਿਆ, ਲਵੋ ਜੀ ਇਹ ਤਾਂ ਡਰ ਗਈ, ਇਹ ਫਿਲਮ 'ਚ ਆਪਣੇ ਪਤੀ ਨੂੰ ਚੂੜੈਲ ਤੋਂ ਕਿਵੇਂ ਬਚਾਵੇਗੀ। 

 

ਹੋਰ ਪੜ੍ਹੋ: ਵਿਆਹ ਤੋਂ ਬਾਅਦ ਮਾਂ ਕਾਮਾਖਿਆ ਦੇਵੀ ਦੇ ਦਰਸ਼ਨਾਂ ਲਈ ਪਹੁੰਚੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਵੇਖੋ ਤਸਵੀਰਾਂਦੱਸਣਯੋਗ  ਹੈ ਕਿ ‘ਜੱਟ ਨੂੰ ਚੁੜੈਲ ਟੱਕਰੀ’ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਹੁਣ ਫੈਨਜ਼ 15 ਮਾਰਚ ਯਾਨੀ ਕਿ ਫਿਲਮ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਦੱਸ ਦਈਏ ਕਿ ਫਿਲਮ ‘ਚ ਗਿੱਪੀ ਗਰੇਵਾਲ, ਸਰਗੁਣ ਮਹਿਤਾ, ਰੂਪੀ ਗਿੱਲ ਤੇ ਨਿਰਮਲ ਰਿਸ਼ੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network