ਵਿਆਹ ਤੋਂ ਬਾਅਦ ਮਾਂ ਕਾਮਾਖਿਆ ਦੇਵੀ ਦੇ ਦਰਸ਼ਨਾਂ ਲਈ ਪਹੁੰਚੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਵੇਖੋ ਤਸਵੀਰਾਂ
Rakul Preet and Jackie Bhagnani Visits Maa Kamakhya Devi Temple : ਬਾਲੀਵੁੱਡ ਅਦਾਕਾਰਾ ਅਤੇ ਮਾਡਲ ਰਕੁਲ ਪ੍ਰੀਤ ਸਿੰਘ ਅਤੇ ਨਿਰਮਾਤਾ ਜੈਕੀ ਭਗਨਾਨੀ ਅੱਜ ਆਪਣੇ ਵਿਆਹ (Rakulpreet wedding) ਤੋਂ ਬਾਅਦ ਮੱਥਾ ਟੇਕਣ ਮਾਂ ਕਾਮਾਖਿਆ ਦੇਵੀ ਦੇ ਦਰਸ਼ਨ ਕਰਨ ਗੁਵਹਾਟੀ ਵਿਖੇ ਪਹੁੰਚੇ। ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਬਾਲੀਵੱਡ ਦਾ ਇਹ ਮਸ਼ਹੂਰ ਜੋੜਾ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ਵਿੱਚ ਬੱਝਿਆ ਹੈ। ਵਿਆਹ ਤੋਂ ਬਾਅਦ ਇਹ ਜੋੜਾ ਆਪਣੇ ਪਰਿਵਾਰ ਨਾਲ ਧਾਰਮਿਕ ਯਾਤਰਾ ਉੱਤੇ ਨਿਕਲਿਆ ਹੋਇਆ ਹੈ।
ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਉਸ ਦੇ ਪਤੀ ਜੈਕੀ ਭਗਨਾਨੀ ਮਾਂ ਕਾਮਾਖਿਆ ਦੇਵੀ ਦਰਸ਼ਨ ਕਰਨ ਲਈ ਗੁਵਹਾਟੀ ਵਿਖੇ ਪਹੁੰਚਿਆ। ਇਸ ਜੋੜੇ ਨੇ ਇੱਥੇ ਮਾਤਾ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ।
ਰਕੁਲ ਪ੍ਰੀਤ ਨੇ ਇਹ ਤਸਵੀਰਾਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਇਸ ਜੋੜੇ ਨੂੰ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਵੇਖ ਸਕਦੇ ਹੋ। ਦੋਹਾਂ ਦੇ ਹੱਥ ਵਿੱਚ ਫੁੱਲਾਂ ਦੀ ਮਾਲਾ ਅਤੇ ਮੱਥੇ ਉੱਤੇ ਤਿਲਕ ਲੱਗਾ ਹੋਇਆ ਹੈ। ਇਸ ਦੌਰਾਨ ਜੋੜੇ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਨਜ਼ਰ ਆ ਰਿਹਾ ਹੈ।
ਇਸ ਤੋਂ ਪਹਿਲਾਂ ਇਹ ਨਵ ਵਿਆਹੀ ਜੋੜੀ ਅੱਜ ਆਪਣੇ ਪਰਿਵਾਰ ਸਣੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇੱਥੇ ਰਕੁਲ ਅਤੇ ਜੈਕੀ ਆਪਣੇ ਪਰਿਵਾਰ ਸਮੇਤ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar) ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਜੋੜੇ ਨੇ ਇੱਥੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਵੀ ਮਾਣਿਆ।
ਹਾਲ ਹੀ 'ਚ 21 ਫਰਵਰੀ ਨੂੰ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ ਦਾ ਵਿਆਹ ਗੋਆ 'ਚ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਦੋਵਾਂ ਦੇ ਵਿਆਹ ਦਾ ਜਸ਼ਨ ਤਿੰਨ ਦਿਨ ਤੱਕ ਚੱਲਿਆ, ਜਿਸ 'ਚ ਪ੍ਰੀ-ਵੈਡਿੰਗ ਤੋਂ ਲੈ ਕੇ ਵਿਆਹ ਤੱਕ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
ਹੋਰ ਪੜ੍ਹੋ: ਸੁਨੀਲ ਗਰੋਵਰ ਤੇ ਕਪਿਲ ਸ਼ਰਮਾ ਦੀ ਪੌਪ ਗਾਇਕਾ ਰਿਹਾਨਾ ਨਾਲ ਤਸਵੀਰ ਹੋਈ ਵਾਇਰਲ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨਇਸ ਵਿੱਚ ਭੂਮੀ ਪੇਡਨੇਕਰ, ਟਾਈਗਰ ਸ਼ਰਾਫ, ਅਕਸ਼ੇ ਕੁਮਾਰ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਸ਼ਿਲਪਾ ਸ਼ੈੱਟੀ, ਰਾਜ ਕੁੰਦਰਾ, ਅਨੰਨਿਆ ਪਾਂਡੇ ਅਤੇ ਆਦਿਤਿਆ ਰਾਏ ਕਪੂਰ ਸਮੇਤ ਕਈ ਫਿਲਮੀ ਸਿਤਾਰਿਆਂ ਨੇ ਵਿਆਹ ਸਮਾਰੋਹ 'ਚ ਸ਼ਿਰਕਤ ਕੀਤੀ ਸੀ। ਇਨ੍ਹੀਂ ਦਿਨੀਂ ਕਪਲ ਆਪਣੇ ਪਰਿਵਾਰ ਨਾਲ ਕੁਆਲਟੀ ਟਾਈਮ ਬਤੀਤ ਕਰ ਰਿਹਾ ਹੈ।
-