ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬਿੱਗ ਬੌਸ 17 ਦੇ ਰਨਅਰਅੱਪ ਅਭਿਸ਼ੇਕ ਕੁਮਾਰ , ਵੇਖੋ ਤਸਵੀਰ

Written by  Pushp Raj   |  February 26th 2024 02:35 PM  |  Updated: February 26th 2024 02:35 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬਿੱਗ ਬੌਸ 17 ਦੇ ਰਨਅਰਅੱਪ ਅਭਿਸ਼ੇਕ ਕੁਮਾਰ , ਵੇਖੋ ਤਸਵੀਰ

Bigg Boss 17 Runner up Abhishek Kumar :  ਬਿਗ ਬੌਸ 17  (Bigg Boss 17) ਦੇ ਰਨਰਅੱਪ ਰਹੇ ਅਭਿਸ਼ੇਕ ਕੁਮਾਰ (Abhishek Kumar) ਹਾਲ ਹੀ 'ਚ ਅੰਮ੍ਰਿਤਸਰ ਵਿਖੇ ਪਹੁੰਚੇ। ਉਹ ਇੱਥੇ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਭਿਸ਼ੇਕ ਕੁਮਾਰ

ਹਾਲ ਹੀ ਵਿੱਚ ਅਭਿਸ਼ੇਕ ਕੁਮਾਰ ਆਪਣੇ ਪਰਿਵਾਰ ਦੇ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਅਦਾਕਾਰ ਨੇ ਇੱਥੇ ਆਪਣੇ ਪਰਿਵਾਰ ਨਾਲ ਮਸ਼ਹੂਰ ਤੀਰਥ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar )  ਗੁਰੂ ਘਰ ਪਹੁੰਚ ਕੇ ਦਰਸ਼ਨ ਕੀਤੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। Bigg Boss 17 Runners Up Abhishek Kumar ਅਭਿਸ਼ੇਕ ਨੇ ਦੱਸਿਆ ਕਿ ਉਹ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ ਹਨ। ਇਥੇ ਆ ਕੇ ਉਨ੍ਹਾਂ ਨੂੰ ਬਹੁਤ ਹੀ ਚੰਗਾ ਲੱਗਾ ਅਤੇ ਉਨ੍ਹਾਂ ਦੇ ਮਨ ਨੂੰ ਕਾਫੀ ਸਕੂਨ ਮਿਲਿਆ। ਅਭਿਸ਼ੇਕ ਨੇ ਕਿਹਾ ਕਿ ਅੱਗੇ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲੇਗਾ ਤਾਂ ਉਹ ਗੁਰੂ ਘਰ ਆਉਂਦੇ ਰਹਿਣਗੇ। 

 ਅਭਿਸ਼ੇਕ ਕੁਮਾਰ ਦੀ ਨਿੱਜੀ ਜ਼ਿੰਦਗੀ

ਅਭਿਸ਼ੇਕ ਕੁਮਾਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਵੇ ਤਾਂ ਅਭਿਸ਼ੇਕ ਨੂੰ ਅੱਜ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਅਭਿਸ਼ੇਕ ਦਾ ਜਨਮ 26 ਅਗਸਤ 1995 ਨੂੰ ਪੰਜਾਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਹੋਇਆ ਸੀ। ਅਭਿਸ਼ੇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2018 ਵਿਚ ਇੱਕ ਮਿਊਜ਼ਿਕ ਵੀਡੀਓ 'ਯੇ ਪਿਆਰ ਨਹੀਂ ਤੋ ਕਯਾ ਹੈ' ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰ ਨੇ ਸਾਲ 2021 'ਚ ਛੋਟੇ ਪਰਦੇ ਦੇ ਸੀਰੀਅਲ ਉਡਾਰੀਆ ਨਾਲ ਡੈਬਿਊ ਕੀਤਾ। ਉਡਾਰੀਆਂ ਵਿਚ ਅਮਰੀਕ ਸਿੰਘ ਵਿਰਕ ਦੀ ਭੂਮਿਕਾ ਲਈ ਉਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ।

 ਬਿੱਗ ਬੌਸ ਤੇ ਕਈ ਹੋਰ ਟੀਵੀ ਸ਼ੋਅਜ਼ 'ਚ ਕਰ ਚੁੱਕੇ ਨੇ ਕੰਮ 

ਅਭਿਸ਼ੇਕ ਕੁਮਾਰ  ਨੂੰ ਫਿਰ ਤੋਂ ਡਰਾਮਾ 'ਬੇਕਾਬੂ' ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਉਸ ਨੇ ਆਦਿਤਿਆ ਰਾਏਚੰਦ ਦਾ ਕਿਰਦਾਰ ਨਿਭਾਇਆ ਸੀ। ਅਭਿਸ਼ੇਕ ਨੇ ਅਕਤੂਬਰ 2023 'ਚ 'ਬਿੱਗ ਬੌਸ 17' ਦੇ ਘਰ 'ਚ ਪ੍ਰਤੀਯੋਗੀ ਦੇ ਤੌਰ 'ਤੇ ਐਂਟਰੀ ਕੀਤੀ, ਜਿਸ ਨਾਲ ਉਹ ਕਾਫੀ ਸੁਰਖੀਆਂ 'ਚ ਰਹੇ। ਮੀਡੀਆ ਰਿਪੋਰਟਾਂ ਮੁਤਾਬਕ ਬਿੱਗ ਬੌਸ 17 ਦੇ ਮੁਕਾਬਲੇਬਾਜ਼ ਦਾ ਅਸਲੀ ਨਾਂ ਅਭਿਸ਼ੇਕ ਪਾਂਡੇ ਸੀ ਪਰ ਜਦੋਂ ਉਸ ਦੇ ਸਹਿ ਕਲਾਕਾਰਾਂ ਨੇ ਉਸ ਦੀ ਤੁਲਨਾ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨਾਲ ਕੀਤੀ ਤਾਂ ਉਸ ਨੇ ਆਪਣਾ ਨਾਂ ਬਦਲ ਕੇ ਅਭਿਸ਼ੇਕ ਕੁਮਾਰ ਰੱਖ ਲਿਆ।

ਹੋਰ ਪੜ੍ਹੋ: ਮਸ਼ਹੂਰ ਫਿਲਮ ਨਿਰਮਾਤਾ ਕੁਮਾਰ ਸ਼ਾਹਨੀ ਦਾ ਹੋਇਆ ਦਿਹਾਂਤ, 83 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਫਿੱਟਨੈਸ ਫ੍ਰੀਕ ਨੇ ਅਭਿਸ਼ੇਕ 

ਕਿਹਾ ਜਾਂਦਾ ਹੈ ਕਿ ਅਭਿਸ਼ੇਕ ਬਾਲੀਵੁੱਡ ਇੰਡਸਟਰੀ ਦੇ 'ਖਿਲਾੜੀ' ਵਾਂਗ ਆਪਣੇ ਸਰੀਰ ਨੂੰ ਫਿੱਟ ਰੱਖਦੇ ਹਨ। ਉਹ ਆਪਣੇ ਸਰੀਰ ਨੂੰ ਬਰਕਰਾਰ ਰੱਖਣ ਲਈ ਰੋਜ਼ਾਨਾ ਜਿਮ ਜਾਣਾ ਪਸੰਦ ਕਰਦਾ ਹੈ। ਅਭਿਸ਼ੇਕ ਕੁਮਾਰ ਆਪਣੀ 'ਉਡਾਰੀਆ' ਦੀ ਕੋ-ਸਟਾਰ ਈਸ਼ਾ ਮਾਲਵੀਆ ਨੂੰ ਡੇਟ ਕਰ ਰਹੇ ਸਨ ਪਰ 'ਬਿੱਗ ਬੌਸ 17' 'ਚ ਆਉਣ ਤੋਂ ਬਾਅਦ ਦੋਵੇਂ ਵੱਖ ਹੋ ਗਏ।ਦਰਅਸਲ, ਸ਼ੋਅ ਦੇ ਸ਼ੁਰੂਆਤੀ ਦਿਨਾਂ 'ਚ ਅਭਿਸ਼ੇਕ ਅਤੇ ਈਸ਼ਾ ਦੇ ਰਿਸ਼ਤੇ ਨੂੰ ਕਾਫ਼ੀ ਮਸ਼ਹੂਰ ਕੀਤਾ ਗਿਆ ਸੀ ਪਰ ਸਮਰਥ ਜੁਰੇਲ ਦੀ ਐਂਟਰੀ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਤੋਂ ਦੂਰੀ ਬਣਾ ਲਈ। ਖਬਰਾਂ ਮੁਤਾਬਕ ਸਮਰਥ ਨੇ ਦਾਅਵਾ ਕੀਤਾ ਕਿ ਅਭਿਸ਼ੇਕ ਈਸ਼ਾ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network