ਜੱਸੀ ਗਿੱਲ ਨੇ ਸਲਮਾਨ ਖ਼ਾਨ ਦੇ ਨਾਲ ਇੰਝ ਕੀਤੀ ਮਸਤੀ, ਵੇਖੋ ਤਸਵੀਰਾਂ

ਜੱਸੀ ਗਿੱਲ ਨੂੰ ਕਾਲਜ ਟਾਈਮ ਤੋਂ ਹੀ ਗਾਉਣ ਦਾ ਸ਼ੌਂਕ ਸੀ । ਉਨ੍ਹਾਂ ਦੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੀ ਮਾਂ ਨੇ ਵੀ ਕਰੜਾ ਸੰਘਰਸ਼ ਕੀਤਾ ਅਤੇ ਅਕਸਰ ਉਨ੍ਹਾਂ ਦੀ ਮਾਂ ਡੇਅਰੀ ‘ਚ ਦੁੱਧ ਪਾ ਕੇ ਉਸ ਤੋਂ ਮਿਲਣ ਵਾਲੇ ਪੈਸਿਆਂ ਦੇ ਨਾਲ ਜੱਸੀ ਗਿੱਲ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ ।

Written by  Shaminder   |  April 27th 2023 11:19 AM  |  Updated: April 27th 2023 11:19 AM

ਜੱਸੀ ਗਿੱਲ ਨੇ ਸਲਮਾਨ ਖ਼ਾਨ ਦੇ ਨਾਲ ਇੰਝ ਕੀਤੀ ਮਸਤੀ, ਵੇਖੋ ਤਸਵੀਰਾਂ

ਜੱਸੀ ਗਿੱਲ (Jassie Gill) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਫ਼ਿਲਮ ‘ਚ ਜੱਸੀ ਗਿੱਲ ਸਲਮਾਨ ਖ਼ਾਨ (Salman Khan) ਸਣੇ ਕਈ ਵੱਡੇ ਸਿਤਾਰਿਆਂ ਦੇ ਨਾਲ ਨਜ਼ਰ ਆਏ ਹਨ ।ਇਸ ਤੋਂ ਇਲਾਵਾ ਫ਼ਿਲਮ ‘ਚ ਸ਼ਹਿਨਾਜ਼ ਗਿੱਲ ਨੇ ਵੀ ਇਸੇ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰ  ਕੀਤਾ ਹੈ । ਹੁਣ ਅਦਾਕਾਰ ਨੇ ਆਪਣੀਆਂ ਕੁਝ ਤਸਵੀਰਾਂ ਸਲਮਾਨ ਖ਼ਾਨ ਦੇ ਨਾਲ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ :  ਕੌਰ ਬੀ ਨੂੰ ਹਿਜ਼ਾਬ ਲੁੱਕ ‘ਚ ਤਸਵੀਰ ਸਾਂਝੀ ਕਰਨੀ ਪਈ ਭਾਰੀ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਇਨ੍ਹਾਂ ਤਸਵੀਰਾਂ ‘ਚ ਉਹ ਸਲਮਾਨ ਖ਼ਾਨ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਸਲਮਾਨ ਖ਼ਾਨ ਤੋਂ ਇਲਾਵਾ ਇਸ ਤਸਵੀਰ ‘ਚ ਇੱਕ ਹੋਰ ਸ਼ਖਸ ਨਜ਼ਰ ਆ ਰਿਹਾ ਹੈ । 

ਜੱਸੀ ਗਿੱਲ ਨੇ ਬਾਲੀਵੁੱਡ ਤੱਕ ਪਹੁੰਚਣ ਲਈ ਕੀਤਾ ਕਰੜਾ ਸੰਘਰਸ਼ 

ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਸ਼ੁਰੂਆਤ ਪੰਜਾਬੀ ਇੰਡਸਟਰੀ ਤੋਂ ਬਤੌਰ ਗਾਇਕ ਕੀਤੀ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕੀਤੀ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਸੋਨਾਕਸ਼ੀ ਸਿਨ੍ਹਾਂ ਦੇ ਨਾਲ ‘ਹੈਪੀ ਫਿਰ ਸੇ ਭਾਗ ਜਾਏਗੀ’ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕੰਗਨਾ ਰਣੌਤ ਦੇ ਨਾਲ ਫ਼ਿਲਮ ‘ਪੰਗਾ’ ‘ਚ ਕੰਮ ਕੀਤਾ ਸੀ । ਜਿਸ ਤੋਂ ਬਾਅਦ ਹੁਣ ਸਲਮਾਨ ਖ਼ਾਨ ਵਰਗੇ ਵੱਡੇ ਸਿਤਾਰੇ ਦੇ ਨਾਲ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ।

ਜੱਸੀ ਗਿੱਲ ਨੂੰ ਕਾਲਜ ਸਮੇਂ ਤੋਂ ਹੀ ਸੀ ਗਾਇਕੀ ਦਾ ਸੌਂਕ 

ਜੱਸੀ ਗਿੱਲ ਨੂੰ ਕਾਲਜ ਟਾਈਮ ਤੋਂ ਹੀ ਗਾਉਣ ਦਾ ਸ਼ੌਂਕ ਸੀ । ਉਨ੍ਹਾਂ ਦੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੀ ਮਾਂ ਨੇ ਵੀ ਕਰੜਾ ਸੰਘਰਸ਼ ਕੀਤਾ ਅਤੇ ਅਕਸਰ ਉਨ੍ਹਾਂ ਦੀ ਮਾਂ ਡੇਅਰੀ ‘ਚ ਦੁੱਧ ਪਾ ਕੇ ਉਸ ਤੋਂ ਮਿਲਣ ਵਾਲੇ ਪੈਸਿਆਂ ਦੇ ਨਾਲ ਜੱਸੀ ਗਿੱਲ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ ।   

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network