'ਜਵਾਨ' ਫੇਮ ਅਦਾਕਾਰਾ ਪ੍ਰਿਆਮਣੀ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

Written by  Pushp Raj   |  February 27th 2024 02:06 PM  |  Updated: February 27th 2024 02:06 PM

'ਜਵਾਨ' ਫੇਮ ਅਦਾਕਾਰਾ ਪ੍ਰਿਆਮਣੀ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

PriyaMani buy New car :  ਸਾਊਥ ਦੀ ਮਸ਼ਹੂਰ ਅਭਿਨੇਤਰਰੀ ਪ੍ਰਿਆਮਣੀ (PriyaMani) ਨੇ ਸਾਊਥ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ 'ਚ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ। ਪ੍ਰਿਆਮਣੀ ਨੇ ਸ਼ਾਹਰੁਖ ਖਾਨ (ShahRukh Khan) ਨਾਲ 'ਦਿ ਫੈਮਿਲੀ ਮੈਨ' ਅਤੇ 'ਜਵਾਨ' ਵਰਗੀਆਂ ਫਿਲਮਾਂ 'ਚ ਕੰਮ ਆ ਚੁੱਕੀ ਹੈ।

ਉਸ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਪ੍ਰਿਆਮਣੀ ਦੇ ਪ੍ਰਸ਼ੰਸਕ ਉਸ ਨੂੰ 'ਦਿ ਫੈਮਿਲੀ ਮੈਨ ਸੀਜ਼ਨ 3' 'ਚ ਮਨੋਜ ਬਾਜਪਾਈ ਨਾਲ ਇੱਕ ਵਾਰ ਫਿਰ ਸਕ੍ਰੀਨ 'ਤੇ ਦੇਖਣ ਲਈ ਕਾਫੀ ਉਤਸ਼ਾਹਿਤ ਹਨ।

 

ਪ੍ਰਿਯਾਮਣੀ ਨੇ ਖਰੀਦੀ ਨਵੀਂ ਲਗਜ਼ਰੀ ਕਾਰ 

ਪ੍ਰਿਆਮਣੀ ਦੀ ਫਿਲਮ 'ਆਰਟੀਕਲ 370' ਵੀ 23 ਫਰਵਰੀ ਨੂੰ ਰਿਲੀਜ਼ ਹੋਈ ਸੀ। ਦੱਸ ਦੇਈਏ ਕਿ ਅਦਾਕਾਰੀ ਦੇ ਨਾਲ-ਨਾਲ ਇਸ ਅਦਾਕਾਰਾ ਨੂੰ ਲਗਜ਼ਰੀ ਕਾਰਾਂ ਦਾ ਵੀ ਬਹੁਤ ਸ਼ੌਕ ਹੈ। ਹਾਲ ਹੀ ਵਿੱਚ ਪ੍ਰਿਯਾਮਣੀ ਆਪਣੇ ਲਈ ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੈਂਜ਼ ਦੀ ਨਵੀਨਤਮ GLC SUV ਲੈ ਕੇ ਆਈ ਹੈ।

ਉਸ ਨੇ ਪੋਲਰ ਵਾਈਟ ਰੰਗ ਦੀ ਮਰਸੀਡੀਜ਼-ਬੈਂਜ਼ GLC ਖਰੀਦੀ ਹੈ। ਭਾਰਤ 'ਚ ਇਸ ਗੱਡੀ ਦੀ ਕੀਮਤ 74.20 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਪ੍ਰਿਆਮਣੀ ਨੇ ਆਪਣੀ ਨਵੀਂ ਕਾਰ ਮਰਸੀਡੀਜ਼-ਬੈਂਜ਼ ਆਟੋਹੈਂਗਰ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਖਰੀਦੀ ਹੈ।

ਦੱਸ ਦੇਈਏ ਕਿ ਇਹ ਮੁੰਬਈ ਵਿੱਚ ਮਰਸੀਡੀਜ਼-ਬੈਂਜ਼ ਦੀ ਇੱਕ ਪ੍ਰਮੁੱਖ ਡਿਸਟ੍ਰੀਬਿਊਟਰ ਹੈ। ਡੀਲਰਸ਼ਿਪ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪ੍ਰਿਆਮਣੀ ਦੀ GLC SUV ਦੀ ਡਿਲੀਵਰੀ ਲੈਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

 

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀਆਂ ਧੀ ਮਾਲਤੀ ਦੀਆਂ ਥ੍ਰੋਅਬੈਕ ਤਸਵੀਰਾਂ, ਧੀ 'ਤੇ ਪਿਆਰ ਲੁਟਾਉਂਦੀ ਆਈ ਨਜ਼ਰਦੱਸਣਯੋਗ ਹੈ ਕਿ GLC 300 4MATIC ਪੈਟਰੋਲ ਅਤੇ 220d 4MATIC ਡੀਜ਼ਲ ਦੋ ਵੇਰੀਐਂਟ 'ਚ ਉਪਲਬਧ ਹਨ। ਮੁੰਬਈ 'ਚ ਪੈਟਰੋਲ ਵੇਰੀਐਂਟ ਦੀ ਆਨ-ਰੋਡ ਕੀਮਤ ਕਰੀਬ 87.40 ਲੱਖ ਰੁਪਏ ਹੈ। ਜਦਕਿ ਡੀਜ਼ਲ ਦੇ ਮਾਮਲੇ 'ਚ ਤੁਹਾਨੂੰ 90.11 ਲੱਖ ਰੁਪਏ ਆਨ-ਰੋਡ ਕੀਮਤ ਦੇ ਤੌਰ 'ਤੇ ਖਰਚ ਕਰਨੇ ਪੈਣਗੇ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਪ੍ਰਿਆਮਨੀ ਨੇ ਕਿਸ ਮਾਡਲ ਨੂੰ ਚੁਣਿਆ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network