ਸਾਹ ਲੈਣ 'ਚ ਤਕਲੀਫ ਕਾਰਨ ਹਸਪਤਾਲ 'ਚ ਭਰਤੀ ਹੋਈ ਡੌਲੀ ਸੋਹੀ, Cervical Cancer ਨਾਲ ਜੁਝ ਰਹੀ ਅਦਾਕਾਰਾ

Written by  Pushp Raj   |  February 22nd 2024 03:18 PM  |  Updated: February 22nd 2024 03:18 PM

ਸਾਹ ਲੈਣ 'ਚ ਤਕਲੀਫ ਕਾਰਨ ਹਸਪਤਾਲ 'ਚ ਭਰਤੀ ਹੋਈ ਡੌਲੀ ਸੋਹੀ, Cervical Cancer ਨਾਲ ਜੁਝ ਰਹੀ ਅਦਾਕਾਰਾ

Dolly Sohi hospitalized : ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਡੌਲੀ ਸੋਹੀ (Dolly Sohi) ਨੂੰ ਲੈ ਕੇ ਹਾਲ ਹੀ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਨੂੰ ਸਾਹ ਲੈਣ 'ਚ ਦਿੱਕਤ ਹੋਣ ਦੇ ਚੱਲਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੀਤੇ ਸਾਲ ਅਦਾਕਾਰਾ ਦੇ ਸਰਵੀਕਲ ਕੈਂਸਰ ਨਾਲ ਪੀੜਤ ਹੋਣ ਬਾਰੇ ਵੀ ਜਾਣਕਾਰੀ ਮਿਲੀ ਸੀ। ਜਾਣਕਾਰੀ ਮੁਤਾਬਕ ਮਸ਼ਹੂਰ ਟੀਵੀ ਅਦਾਕਾਰਾ ਡੌਲੀ ਸੋਹੀ ਸਰਵਾਈਕਲ ਕੈਂਸਰ (Cervical Cancer) ਨਾਲ ਲੜਾਈ ਲੜ ਰਹੀ ਹੈ। ਇਸ ਦੌਰਾਨ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋਈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਅਦਾਕਾਰਾ ਨੇ ਫੈਨਜ਼ ਉਸ ਦੇ ਜਲਦ ਸਿਹਤਯਾਬ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ। 

 

 

 ਡੌਲੀ ਸੋਹੀ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ 

ਦੱਸ ਦਈਏ ਕਿ ਬੀਤੇ ਸਾਲ ਨੰਵਬਰ ਦੇ ਵਿੱਚ ਅਦਾਕਾਰਾ ਨੂੰ ਸਰਵੀਕਲ ਕੈਂਸਰ ਨਾਲ ਪੀੜਤ ਹੋਣ ਬਾਰੇ ਜਾਣਕਾਰੀ ਮਿਲੀ ਸੀ। ਹਾਲ ਹੀ ਵਿੱਚ ਅਦਾਕਾਰਾ ਦੀ ਇੱਕ ਇੰਸਟਾਗ੍ਰਾਮ ਪੋਸਟ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। 

ਇਸ ਪੋਸਟ ਵਿੱਚ ਡੌਲੀ ਸੋਹੀ ਨੇ ਲਿਖਿਆ, “ਪ੍ਰਾਰਥਨਾ, ਦੁਨੀਆ ਦਾ ਸਭ ਤੋਂ ਵੱਡਾ ਵਾਇਰਲੈੱਸ ਕੁਨੈਕਸ਼ਨ... ਤੇ ਇੱਕ ਚਮਤਕਾਰ ਵਾਂਗ ਕੰਮ ਕਰਦੀ ਹੈ। ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਹੈ।” ਪੋਸਟ ਦੇ ਕੈਪਸ਼ਨ 'ਚ ਪ੍ਰਸ਼ੰਸਕ ਅਤੇ ਇੰਡਸਟਰੀ ਨਾਲ ਜੁੜੇ ਲੋਕ ਉਸ ਨੂੰ ਹੌਂਸਲਾ ਦੇ ਰਹੇ ਹਨ ਅਤੇ ਉਸ ਲਈ ਆਪਣਾ ਪਿਆਰ ਦਿਖਾ ਰਹੇ ਹਨ। ਇੱਕ ਨੇ ਲਿਖਿਆ, “ਅਸੀਂ ਪ੍ਰਾਰਥਨਾ ਕਰ ਰਹੇ ਹਾਂ।” ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਤਾਕਤ ਮਿਲੇ।”

 ਸਰਵੀਕਲ ਕੈਂਸਰ ਨਾਲ ਪੀੜਤ ਹੈ ਡੌਲੀ ਸੋਹੀ

ਡੌਲੀ ਸੋਹੀ ਦੀ ਟੀਮ ਨੇ ਆਈਏਐਨਐਸ ਨੂੰ ਦਿੱਤੇ ਬਿਆਨ ਵਿੱਚ ਅਦਾਕਾਰਾ ਦੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਕਿਹਾ, “ਡੌਲੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਜਿਸ ਤੋਂ ਬਾਅਦ ਅੱਜ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੁਣ ਉਹ ਪਹਿਲੇ ਨਾਲੋਂ ਠੀਕ ਹੋ ਰਹੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਘਰ ਪਰਤ ਆਵੇਗੀ। ਉਸ ਦੀ ਮਾਂ ਉਸ ਦੇ ਨਾਲ ਹੈ।”

ਹੋਰ ਪੜ੍ਹੋ: ਕੀ ਸਿੰਮੀ ਚਾਹਲ ਹੈ ਪ੍ਰੈਗਨੈਂਟ ? ਜਾਣੋ ਅਦਾਕਾਰਾ ਦੀ ਬੇਬੀ ਬੰਪ ਨਾਲ ਵਾਇਰਲ ਹੋ ਰਹੀ ਤਸਵੀਰਾਂ ਦੀ ਸੱਚਾਈ

ਡੌਲੀ ਸੋਹੀ ਦਾ ਵਰਕ ਫਰੰਟ

ਪਿਛਲੇ ਮਹੀਨੇ ਡੌਲੀ ਸੋਹੀ ਨੇ ਖੁਲਾਸਾ ਕੀਤਾ ਸੀ ਕਿ ਸਰਵਾਈਕਲ ਕੈਂਸਰ ਕਾਰਨ ਉਹ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਉਸ ਨੇ ਮਸ਼ਹੂਰ ਟੀਵੀ ਸ਼ੋਅ 'ਝਨਕ' ਦੀ ਸ਼ੂਟਿੰਗ ਤੋਂ ਬ੍ਰੇਕ ਲੈ ਲਿਆ ਹੈ। ਡੌਲੀ ਨੇ 'ਭਾਭੀ', 'ਦੇਵੋਂ ਕੇ ਦੇਵ ਮਹਾਦੇਵ' 'ਕਲਸ਼', 'ਮੇਰੀ ਆਸ਼ਿਕੀ ਤੁਮ ਸੇ ਹੀ' ਅਤੇ 'ਖੂਬ ਲੜੀ ਮਰਦਾਨੀ... ਝਾਂਸੀ ਕੀ ਰਾਣੀ' ਵਰਗੇ ਕਈ ਹੋਰ ਸ਼ੋਅਜ਼ ਵਿੱਚ ਆਪਣੇ ਕੰਮ ਲਈ ਪਛਾਣ ਹਾਸਲ ਕੀਤੀ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network