ਰਾਵਣ ਦਹਿਣ ਕਰਦੇ ਹੋਏ ਅਦਾਕਾਰਾ ਕੰਗਨਾ ਰਣੌਤ ਤੋਂ ਹੋਈ ਵੱਡੀ ਗਲਤੀ, ਸੋਸ਼ਲ ਮੀਡੀਆ ‘ਤੇ ਹੋ ਰਹੀ ਟਰੋਲ

ਬੀਤੇ ਦਿਨ ਦੁਸਹਿਰੇ ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਬਾਲੀਵੁੱਡ ਅਦਾਕਾਰਾਂ ਨੇ ਵੀ ਇਸ ਤਿਉਹਾਰ ਦੀਆਂ ਖੁਸ਼ੀਆਂ ਸਭ ਦੇ ਨਾਲ ਸਾਂਝੀਆਂ ਕੀਤੀਆਂ । ਅਦਾਕਾਰਾ ਕੰਗਨਾ ਰਣੌਤ ਨੇ ਵੀ ਰਾਮ ਲੀਲਾ ਦੇ ਦੌਰਾਨ ਰਾਵਣ ਦਾ ਵਧ ਕੀਤਾ । ਇਸ ਦੌਰਾਨ ਉਹ ਰਾਵਣ ਦਹਿਣ ਕਰਨ ਵਾਲੀ ਪਹਿਲੀ ਅਦਾਕਾਰਾ ਬਣ ਗਈ ਹੈ ।

Reported by: PTC Punjabi Desk | Edited by: Shaminder  |  October 25th 2023 01:58 PM |  Updated: October 25th 2023 01:58 PM

ਰਾਵਣ ਦਹਿਣ ਕਰਦੇ ਹੋਏ ਅਦਾਕਾਰਾ ਕੰਗਨਾ ਰਣੌਤ ਤੋਂ ਹੋਈ ਵੱਡੀ ਗਲਤੀ, ਸੋਸ਼ਲ ਮੀਡੀਆ ‘ਤੇ ਹੋ ਰਹੀ ਟਰੋਲ

 ਬੀਤੇ ਦਿਨ ਦੁਸਹਿਰੇ ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਬਾਲੀਵੁੱਡ ਅਦਾਕਾਰਾਂ ਨੇ ਵੀ ਇਸ ਤਿਉਹਾਰ ਦੀਆਂ ਖੁਸ਼ੀਆਂ ਸਭ ਦੇ ਨਾਲ ਸਾਂਝੀਆਂ ਕੀਤੀਆਂ । ਅਦਾਕਾਰਾ ਕੰਗਨਾ ਰਣੌਤ(Kangana Ranaut ) ਨੇ ਵੀ ਰਾਮ ਲੀਲਾ ਦੇ ਦੌਰਾਨ ਰਾਵਣ ਦਾ ਵਧ ਕੀਤਾ । ਇਸ ਦੌਰਾਨ ਉਹ ਰਾਵਣ ਦਹਿਣ ਕਰਨ ਵਾਲੀ ਪਹਿਲੀ ਅਦਾਕਾਰਾ ਬਣ ਗਈ ਹੈ । ਪਰ ਰਾਵਣ ਦਹਿਨ ਦੇ ਦੌਰਾਨ ਅਦਾਕਾਰਾ ਨੇ ਕੁਝ ਅਜਿਹੀ ਗਲਤੀ ਕਰ ਦਿੱਤੀ ਕਿ ੳਸਿ ਨੂੰ ਸੋਸ਼ਲ ਮੀਡੀਆ ‘ਤੇ ਟਰੋਲ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ :  ਜਸਬੀਰ ਜੱਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਕੰਗਨਾ ਰਣੌਤ ਨੂੰ ਦਿੱਲੀ ‘ਚ ਆਯੋਜਿਤ ਕੀਤੀ ਗਈ ਰਾਮਲੀਲਾ ਦੇ ਦੌਰਾਨ ਰਾਵਣ ਦਹਿਣ ਦੇ ਲਈ ਸੱਦਾ ਭੇਜਿਆ ਗਿਆ ਸੀ । ਰਾਵਣ ਦਾ ਵਧ ਕਰਦੇ ਹੋਏ ਅਦਾਕਾਰਾ ਕਈ ਵਾਰ ਆਪਣੇ ਨਿਸ਼ਾਨੇ ਤੋਂ ਖੁੰਝ ਗਈ ਸੀ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਤੀਰ ਕਮਾਨ ਲੈ ਕੇ ਨਿਸ਼ਾਨਾ ਵਿੰਨਣ ਦੀ ਕੋਸ਼ਿਸ਼ ਕਰਦੀ ਹੈ ।

ਪਰ ਦੋਵੇਂ ਵਾਰ ਨਿਸ਼ਾਨਾ ਖੁੰਝ ਜਾਂਦਾ ਹੈ ਅਤੇ ਆਖਿਰਕਾਰ ਰਾਮ ਲੀਲਾ ਕਮੇਟੀ ਦਾ ਇੱਕ ਵਿਅਕਤੀ ਆਉਂਦਾ ਹੈ ਅਤੇ ਅਦਾਕਾਰਾ ਦੀ ਮਦਦ ਕਰਦਾ ਹੈ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਅਦਾਕਾਰਾ ਪਹਿਲੀ ਮਹਿਲਾ ਹੈ ਜਿਸ ਨੇ ਰਾਵਣ ਦਾ ਵਧ ਕੀਤਾ ਹੈ । 

ਕੰਗਨਾ ਰਣੌਤ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਕੰਗਨਾ ਰਣੌਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਤਨੁ ਵੈਡਸ ਮਨੂ, ਪੰਗਾ, ਕੁਈਨ, ਕ੍ਰਿਸ਼ ੩ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । 

 

 

- PTC PUNJABI


Popular Posts