ਕਪਿਲ ਸ਼ਰਮਾ ਨੇ ਉਨ੍ਹਾਂ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪੀ, ਦੱਸੀ ਅੰਦਰ ਦੀ ਗੱਲ

ਕਪਿਲ ਸ਼ਰਮਾ ਨੇ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਦੀਆਂ ਖ਼ਬਰਾਂ ‘ਤੇ ਚੁੱਪੀ ਤੋੜਦੇ ਹੈ। ਕਪਿਲ ਨੇ ਸ਼ੋਅ ਦੇ ਬੰਦ ਹੋਣ ਦੀਆਂ ਖ਼ਬਰਾਂ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪੂਰਾ ਮਾਮਲਾ ਦੱਸਿਆ ਹੈ। ਕਪਿਲ ਨੇ ਕਿਹਾ ਕਿ ਸ਼ੋਅ ਅਜੇ ਬੰਦ ਨਹੀਂ ਹੋ ਰਿਹਾ ਹੈ ਤੇ ਨਾਂ ਹੀ ਮੇਕਰਸ ਵੱਲੋਂ ਅਜੇ ਤੱਕ ਕੋਈ ਫੈਸਲਾ ਲਿਆ ਗਿਆ ਹੈ।

Written by  Pushp Raj   |  April 18th 2023 01:45 PM  |  Updated: April 18th 2023 01:45 PM

ਕਪਿਲ ਸ਼ਰਮਾ ਨੇ ਉਨ੍ਹਾਂ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪੀ, ਦੱਸੀ ਅੰਦਰ ਦੀ ਗੱਲ

Kapil Sharma reacts on the news of his Show go Off Air: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਬੰਦ ਹੋਣ ਦੀ ਖ਼ਬਰਾਂ  ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸ਼ੋਅ ਦੇ ਫੈਨਜ਼ ਇਸ ਖ਼ਬਰ ਨੂੰ ਸੁਣ ਕੇ ਹੈਰਾਨ ਹਨ। ਹੁਣ ਇਨ੍ਹਾਂ ਖ਼ਬਰਾਂ 'ਤੇ ਖ਼ੁਦ ਕਪਿਲ ਸ਼ਰਮਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਓ ਜਾਣਦੇ ਹਾਂ ਕਾਮੇਡੀਅਨ ਨੇ ਕੀ ਕਿਹਾ। 

 ਪਿਛਲੇ ਦਿਨੀਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਕਾਮੇਡੀ ਕਿੰਗ ਕਪਿਲ ਦੇ ਸ਼ੋਅ ਦਾ ਲੇਟੈਸਟ ਸੀਜ਼ਨ ਜਲਦ ਹੀ ਖਤਮ ਹੋ ਸਕਦਾ ਹੈ। ਰਿਪੋਰਟਾਂ ‘ਚ ਦੱਸਿਆ ਗਿਆ ਸੀ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਜੂਨ ਮਹੀਨੇ ‘ਚ ਬੰਦ ਹੋ ਜਾਵੇਗਾ। ਹਾਲਾਂਕਿ ਹੁਣ ਇਸ ਖਬਰ ‘ਤੇ ਕਪਿਲ ਸ਼ਰਮਾ ਨੇ ਖੁਦ ਆਪਣਾ ਬਿਆਨ ਦਿੱਤਾ ਹੈ।

ਕਪਿਲ ਸ਼ਰਮਾ ਨੇ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਦੀਆਂ ਖ਼ਬਰਾਂ ‘ਤੇ ਚੁੱਪੀ ਤੋੜਦੇ ਹੈ। ਕਪਿਲ ਨੇ ਸ਼ੋਅ ਦੇ ਬੰਦ ਹੋਣ ਦੀਆਂ ਖ਼ਬਰਾਂ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪੂਰਾ ਮਾਮਲਾ ਦੱਸਿਆ ਹੈ। ਕਪਿਲ ਨੇ ਕਿਹਾ ਕਿ ਸ਼ੋਅ ਅਜੇ ਬੰਦ ਨਹੀਂ ਹੋ ਰਿਹਾ ਹੈ ਤੇ ਨਾਂ ਹੀ ਮੇਕਰਸ ਵੱਲੋਂ ਅਜੇ ਤੱਕ ਕੋਈ ਫੈਸਲਾ ਲਿਆ ਗਿਆ ਹੈ।  

ਨਵਾਂ ਸੀਜ਼ਨ ਸਤੰਬਰ 2022 ਵਿੱਚ ਸ਼ੁਰੂ ਹੋਇਆ ਸੀ

 ਦੱਸ ਦੇਈਏ ਕਿ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਟੀਵੀ ਸਕ੍ਰੀਨ ‘ਤੇ ਸੁਪਰਹਿੱਟ ਰਿਹਾ ਹੈ। ਇਹ ਸ਼ੋਅ ਜ਼ਬਰਦਸਤ ਟੀਆਰਪੀ ਇਕੱਠੀ ਕਰਦਾ ਹੈ ਅਤੇ ਦਰਸ਼ਕਾਂ ਤੋਂ ਇਲਾਵਾ ਸੈਲੇਬਸ ਵੀ ਇਸ ਦੇ ਪ੍ਰਸ਼ੰਸਕ ਹਨ। ਕਪਿਲ ਦੇ ਸ਼ੋਅ ਦਾ ਚੌਥਾ ਸੀਜ਼ਨ ਸਤੰਬਰ 2022 ਵਿੱਚ ਸ਼ੁਰੂ ਹੋਇਆ ਸੀ। ਹਾਲਾਂਕਿ, ਨਵੇਂ ਸੀਜ਼ਨ ਵਿੱਚ ਕਈ ਕਾਮੇਡੀਅਨ ਅਤੇ ਸਿਤਾਰੇ ਬਦਲ ਗਏ ਸਨ। ਭਾਰਤੀ ਸਿੰਘ, ਕ੍ਰਿਸ਼ਨਾ ਅਭਿਸ਼ੇਕ ਚੰਦਨ ਪ੍ਰਭਾਕਰ ਸਣੇ ਕਈ ਸਿਤਾਰੇ ਨਵੇਂ ਸੀਜ਼ਨ ਦਾ ਹਿੱਸਾ ਨਹੀਂ ਸਨ। ਫਿਰ ਵੀ ਕਪਿਲ ਦੇ ਸ਼ੋਅ ਨੇ ਦਰਸ਼ਕਾਂ ਦਾ ਕਾਫੀ ਮਨੋਰੰਜਨ ਕੀਤਾ ਹੈ। ਦੂਜੇ ਪਾਸੇ ਸ਼ੋਅ ਦੇ ਅਚਾਨਕ ਬੰਦ ਹੋਣ ਦੀ ਖ਼ਬਰ ‘ਤੇ ਪ੍ਰਸ਼ੰਸਕਾਂ ‘ਚ ਨਿਰਾਸ਼ਾ ਹੈ। ਹੁਣ ਕਾਮੇਡੀ ਕਿੰਗ ਨੇ ਸ਼ੋਅ ਦੇ ਬੰਦ ਹੋਣ ਦੀਆਂ ਖਬਰਾਂ ‘ਤੇ ਰੋਕ ਲਗਾ ਦਿੱਤੀ ਹੈ।

ਹੋਰ ਪੜ੍ਹੋ: ਮਾਧੁਰੀ ਦਿਕਸ਼ਿਤ ਨਾਲ ਵੜਾਪਾਵ ਦਾ ਮਜ਼ਾ ਲੈਂਦੇ ਨਜ਼ਰ ਆਏ Apple ਦੇ CEO ਟਿਮ ਕੁੱਕ, ਵਾਇਰਲ ਹੋਇਆਂ ਤਸਵੀਰਾਂ 'ਤੇ ਲੋਕਾਂ ਨੇ ਦਿੱਤਾ ਮਜ਼ੇਦਾਰ ਰਿਐਕਸ਼ਨ       

ਕਪਿਲ ਨੇ ਦੱਸੀ ਅੰਦਰ ਦੀ ਗੱਲ

ਸ਼ੋਅ ਦੇ ਬੰਦ ਹੋਣ ਦੀ ਖਬਰ ‘ਤੇ ਹੰਗਾਮੇ ਤੋਂ ਬਾਅਦ ਕਪਿਲ ਸ਼ਰਮਾ ਨੇ ਦੱਸਿਆ ਕਿ ਅਜਿਹਾ ਕੁਝ ਨਹੀਂ ਹੈ। ਇਹ ਸ਼ੋਅ ਜੂਨ ‘ਚ ਰੁਕਣ ਵਾਲਾ ਨਹੀਂ ਹੈ। ਹੁਣ ਇਹ ਸ਼ੋਅ ਕੁਝ ਸਮੇਂ ਤੱਕ ਜਾਰੀ ਰਹੇਗਾ ਅਤੇ ਨਿਰਮਾਤਾ ਜੁਲਾਈ ਮਹੀਨੇ ਵਿੱਚ ਫੈਸਲਾ ਕਰਨਗੇ ਕਿ ਇਸ ਨੂੰ ਬੰਦ ਕਰਨਾ ਹੈ ਜਾਂ ਨਹੀਂ? ਇਸ ਬਾਰੇ ਗੱਲ ਕਰਦੇ ਹੋਏ ਕਾਮੇਡੀਅਨ ਨੇ ਕਿਹਾ ਹੈ ਕਿ ਅਸੀਂ ਜੁਲਾਈ ਦੇ ਮਹੀਨੇ ਵਿੱਚ ਵਰਲਡ ਟੂਰ ਲਈ ਜਾਵਾਂਗੇ। ਫਿਰ ਦੇਖਣਾ ਹੋਵੇਗਾ ਕਿ ਸ਼ੋਅ ਬੰਦ ਕਰਨਾ ਹੈ ਜਾਂ ਨਹੀਂ? ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ।

ਦੱਸਣਯੋਗ ਹੈ ਕਿ  ਕਪਿਲ ਸ਼ਰਮਾ ਜਲਦ ਹੀ ਵਰਲਡ ਟੂਰ ‘ਤੇ ਜਾਣ ਵਾਲੇ ਹਨ, ਉਹ ਆਪਣੀ ਪੂਰੀ ਟੀਮ ਦੇ ਨਾਲ ਵਰਲਡ ਟੂਰ ‘ਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹਨ। ਇਸ ਤੋਂ ਪਹਿਲਾਂ ਵੀ ਕਪਿਲ ਨੇ ਅਚਾਨਕ ਵਰਲਡ ਟੂਰ ਲਈ ਆਪਣਾ ਸ਼ੋਅ ਬੰਦ ਕਰ ਦਿੱਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network