ਕਾਰਤਿਕ ਆਰੀਅਨ ਨੂੰ ਬੁਖਾਰ ਹੋਣ ਦੇ ਬਾਵਜੂਦ ਕਰਨੀ ਪਈ ਸ਼ੂਟਿੰਗ, ਜਾਣੋ ਕਿਉਂ ਅਦਾਕਾਰ ਨੂੰ ਬੀਮਾਰ ਹੋਣ ਦੇ ਬਾਅਦ ਵੀ ਕਰਨਾ ਪਿਆ ਕੰਮ

ਕਾਰਤਿਕ ਆਰੀਅਨ ਆਪਣੀਆਂ ਫ਼ਿਲਮਾਂ ‘ਚ ਨਿਭਾਏ ਜਾਂਦੇ ਬਿਹਤਰੀਨ ਕਿਰਦਾਰਾਂ ਦੇ ਲਈ ਜਾਣੇ ਜਾਂਦੇ ਹਨ । ਹਾਲ ਹੀ ‘ਚ ਉਹ ਆਪਣੀ ਫ਼ਿਲਮ ‘ਚੰਦੂ ਚੈਂਪੀਅਨ’ ਦੀ ਸ਼ੂਟਿੰਗ ਦੇ ਲਈ ਲੰਡਨ ‘ਚ ਹਨ । ਇਸ ਫ਼ਿਲਮ ‘ਚ ਆਪਣੇ ਕਿਰਦਾਰ ਨੂੰ ਲੈ ਕੇ ਅਦਾਕਾਰ ਖੂਬ ਮਿਹਨਤ ਵੀ ਕਰ ਰਿਹਾ ਹੈ ।

Written by  Shaminder   |  July 19th 2023 01:38 PM  |  Updated: July 19th 2023 01:38 PM

ਕਾਰਤਿਕ ਆਰੀਅਨ ਨੂੰ ਬੁਖਾਰ ਹੋਣ ਦੇ ਬਾਵਜੂਦ ਕਰਨੀ ਪਈ ਸ਼ੂਟਿੰਗ, ਜਾਣੋ ਕਿਉਂ ਅਦਾਕਾਰ ਨੂੰ ਬੀਮਾਰ ਹੋਣ ਦੇ ਬਾਅਦ ਵੀ ਕਰਨਾ ਪਿਆ ਕੰਮ

 ਕਾਰਤਿਕ ਆਰੀਅਨ (kartik aaryan) ਆਪਣੀਆਂ ਫ਼ਿਲਮਾਂ ‘ਚ ਨਿਭਾਏ ਜਾਂਦੇ ਬਿਹਤਰੀਨ ਕਿਰਦਾਰਾਂ ਦੇ ਲਈ ਜਾਣੇ ਜਾਂਦੇ ਹਨ । ਹਾਲ ਹੀ ‘ਚ ਉਹ ਆਪਣੀ ਫ਼ਿਲਮ ‘ਚੰਦੂ ਚੈਂਪੀਅਨ’ ਦੀ ਸ਼ੂਟਿੰਗ ਦੇ ਲਈ ਲੰਡਨ ‘ਚ ਹਨ । ਇਸ ਫ਼ਿਲਮ ‘ਚ ਆਪਣੇ ਕਿਰਦਾਰ ਨੂੰ ਲੈ ਕੇ ਅਦਾਕਾਰ ਖੂਬ ਮਿਹਨਤ ਵੀ ਕਰ ਰਿਹਾ ਹੈ । ਹਾਲ ਹੀ ‘ਚ ਖ਼ਬਰਾਂ ਇਹ ਵੀ ਸਾਹਮਣੇ ਆਈਆਂ ਹਨ ਕਿ ਕਾਰਤਿਕ ਨੇ ਤੇਜ਼ ਬੁਖਾਰ ਦੇ ਦੌਰਾਨ ਵੀ ਫ਼ਿਲਮ ਦੀ ਸ਼ੂਟਿੰਗ ਕੀਤੀ ਹੈ । ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕਿਉਂ ਅਦਾਕਾਰ ਨੂੰ ਅਜਿਹਾ ਕਦਮ ਚੁੱਕਣਾ ਪਿਆ ਹੈ ।

 

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵੀਡੀਓ ਕੀਤਾ ਸਾਂਝਾ, ਕਿਹਾ ‘ਪੰਜਾਬ ਮੇਰੇ ਲਈ ਕੋਈ ਕਰੋ ਦੁਆਵਾਂ’

ਬੁਖਾਰ ਦੇ ਬਾਵਜੂਦ ਕੀਤੀ ਸ਼ੂਟਿੰਗ 

ਅਦਾਕਾਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਚੰਦੂ ਚੈਂਪੀਅਨ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।ਇਸੇ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਅਦਾਕਾਰ ਨੂੰ ਸਖਤ ਬੁਖਾਰ ਹੋ ਗਿਆ । ਪਰ ਇਸ ਦੇ ਬਾਵਜੂਦ ਅਦਾਕਾਰ ਨੇ ਬਹੁਤ ਹੀ ਤਨਦੇਹੀ ਦੇ ਨਾਲ ਕੰਮ ਕੀਤਾ ਅਤੇ ਇਸ ਗੱਲ ਨੂੰ ਵੀ ਭੁੱਲ ਗਿਆ ਕਿ ਉਸ ਨੂੰ ਬੁਖਾਰ ਹੈ ਉਹ ਆਪਣੀ ਸ਼ੂਟਿੰਗ ਕਰਦਾ ਰਿਹਾ ।

ਖਬਰਾਂ ਮੁਤਾਬਕ ਲੰਡਨ ‘ਚ ਲੋਕੇਸ਼ਨ ਬੁਕਿੰਗ ਨੂੰ ਰੀ-ਸ਼ੈਡਿਊਲ ਨਹੀਂ ਕੀਤਾ ਜਾ ਸਕਿਆ ਅਤੇ ਇਸੇ ਲਈ ਉਸੇ ਸ਼ੈਡਿਊਲ ਦੇ ਦੌਰਾਨ ਅਦਾਕਾਰ ਲਈ ਸ਼ੂਟਿੰਗ ਪੂਰੀ ਕਰਨਾ ਬਹੁਤ ਜ਼ਰੂਰੀ  ਸੀ । ਦੱਸ ਦਈਏ ਕਿ ਕਾਰਤਿਕ ਆਰੀਅਨ ਇਸ ਤੋਂ ਪਹਿਲਾਂ ਕਿਆਰਾ ਅਡਵਾਨੀ ਦੇ ਨਾ ਫ਼ਿਲਮ ‘ਸੱਤਿਆ ਪ੍ਰੇਮ ਕੀ ਕਥਾ’ ‘ਚ ਕਿਆਰਾ ਅਡਵਾਨੀ ਦੇ ਨਾਲ ਨਜ਼ਰ ਆਏ ਸਨ ।

ਇਸ ਫ਼ਿਲਮ ‘ਚ ਦੋਵਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹੁਣ ਦਰਸ਼ਕ ਕਾਰਤਿਕ ਆਰੀਅਨ ਦੀ ਫ਼ਿਲਮ ‘ਚੰਦੂ ਚੈਂਪੀਅਨ’ ਨੂੰ ਲੈ ਕੇ ਉਤਸ਼ਾਹਿਤ ਹਨ ਤੇ ਬੇਸਬਰੀ ਨਾਲ ਅਦਾਕਾਰ ਦੀ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network