ਸਿੱਧੂ ਮੂਸੇਵਾਲਾ ਵਾਂਗ ਹੀ ਸਲਮਾਨ ਖ਼ਾਨ ਨੂੰ ਮਾਰਨ ਦੀ ਰਚੀ ਸੀ ਸਾਜ਼ਿਸ਼, ਪਾਕਿਸਤਾਨ ਤੋਂ ਮੰਗਵਾਏ ਗਏ ਸਨ ਹਥਿਆਰ

ਸਲਮਾਨ ਖ਼ਾਨ ਦੇ ਘਰ ‘ਤੇ ਫਾਈਰਿੰਗ ਮਾਮਲੇ ‘ਚ ਨਵਾਂ ਅਪਡੇਟ ਆਇਆ ਹੈ। ਜਿਸ ਨੂੰ ਸੁਣਦੇ ਹੀ ਤੁਹਾਡੇ ਵੀ ਹੋਸ਼ ਫਾਖਤਾ ਹੋ ਜਾਣਗੇ । ਜੀ ਹਾਂ ਪੁਲਿਸ ਨੇ ਇੱਕ ਚਾਰਜ ਸ਼ਟਿ ਦਾਖਲ ਕੀਤੀ ਹੈ। ਜਿਸ ‘ਚ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਵਾਂਗ ਹੀ ਸਲਮਾਨ ਖ਼ਾਨ ਨੂੰ ਮਾਰਨ ਦੀ ਪਲਾਨਿੰਗ ਕੀਤੀ ਗਈ ਸੀ।

Reported by: PTC Punjabi Desk | Edited by: Shaminder  |  July 02nd 2024 11:58 AM |  Updated: July 02nd 2024 11:58 AM

ਸਿੱਧੂ ਮੂਸੇਵਾਲਾ ਵਾਂਗ ਹੀ ਸਲਮਾਨ ਖ਼ਾਨ ਨੂੰ ਮਾਰਨ ਦੀ ਰਚੀ ਸੀ ਸਾਜ਼ਿਸ਼, ਪਾਕਿਸਤਾਨ ਤੋਂ ਮੰਗਵਾਏ ਗਏ ਸਨ ਹਥਿਆਰ

ਸਲਮਾਨ ਖ਼ਾਨ (Salman khan) ਦੇ ਘਰ ‘ਤੇ ਫਾਈਰਿੰਗ ਮਾਮਲੇ ‘ਚ ਨਵਾਂ ਅਪਡੇਟ ਆਇਆ ਹੈ। ਜਿਸ ਨੂੰ ਸੁਣਦੇ ਹੀ ਤੁਹਾਡੇ ਵੀ ਹੋਸ਼ ਫਾਖਤਾ ਹੋ ਜਾਣਗੇ । ਜੀ ਹਾਂ ਪੁਲਿਸ ਨੇ ਇੱਕ ਚਾਰਜ ਸ਼ਟਿ ਦਾਖਲ ਕੀਤੀ ਹੈ। ਜਿਸ ‘ਚ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ (Sidhu Moose wala)  ਵਾਂਗ ਹੀ ਸਲਮਾਨ ਖ਼ਾਨ ਨੂੰ  ਮਾਰਨ ਦੀ ਪਲਾਨਿੰਗ ਕੀਤੀ ਗਈ ਸੀ।ਇਸ ਚਾਰਜਸ਼ੀਟ ‘ਚ ਸਭ ਕੁਝ ਦਾਖਲ ਕੀਤਾ ਗਿਆ ਹੈ। ਆਰੋਪ ਪੱਤਰ ‘ਚ ਬਿਸ਼ਨੋਈ ਗਿਰੋਹ ਦੇ ਪੰਜ ਮੈਂਬਰਾਂ ਦੇ ਨਾਮ ਵੀ ਸ਼ਾਮਿਲ ਹਨ । ਜਿਸ ‘ਚ ਧਨੰਜੇਯ ਤਪ ਸਿੰਘ ਉਰਫ ਅਜੈ ਕਸ਼ਯਪ, ਗੌਤਮ ਵਿਨੋਦ ਭਾਟੀਆ, ਵਾਸਪੀ ਮਹਿਮੂਦ ਖ਼ਾਨ ਉਰਫ਼ ਚੀਨਾ, ਰਿਜ਼ਵਾਨ ਹਸਨ ਉਰਫ ਜਾਵੇਦ ਖ਼ਾਨ ਅਤੇ ਦੀਪਕ ਹਵਾ ਸਿੰਘ ਉਰਫ ਜੌਨ ਵਾਲਮੀਕੀ ਸ਼ਾਮਿਲ ਹਨ ।

ਹੋਰ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਦੀ ਬਾਲੀਵੁੱਡ ‘ਚ ਐਂਟਰੀ, ਸਿੱਧੂ ਮੂਸੇਵਾਲਾ ਦੇ ਨਾਲ ਚੱਲਦਾ ਰਿਹਾ ਹੈ ਕੋਲਡ ਵਾਰ, ਵੇਖੋ ਵਿੱਕੀ ਕੌਸ਼ਲ ਦੇ ਨਾਲ ਗਾਇਕ ਦਾ ਡਾਂਸ

ਪਨਵੇਲ ਪੁਲਿਸ ਨੇ ਇੱਕ ਅਰੋਪ ਪੱਤਰ ਦਾਇਰ ਕੀਤਾ ਹੈ । ਜਿਸ ‘ਚ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਨੇ ਬਾਲੀਵੁੱਡ ਸੁਪਰ ਸਟਾਰ ਦੀ ਹੱਤਿਆ ਦੀ ਸਾਜ਼ਿਸ਼ ਦੀ ਡਿਟੇਲਸ ਸਾਂਝੀ ਕੀਤੀ ਹੈ। ਸਾਢੇ ਤਿੰਨ ਸੌ ਪੇਜ ਦੀ ਇਸ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਇਸ ਘਟਨਾ ਨੂੰ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਾਂਗ ਹੀ ਅੰਜਾਮ ਦੇਣ ਦੇ ਬਾਰੇ ਸੋਚਿਆ ਗਿਆ ਸੀ । 

ਅਤਿ-ਆਧੁਨਿਕ ਹਥਿਆਰਾਂ ਨਾਲ ਮਾਰਨ ਦੀ ਸਾਜ਼ਿਸ਼ 

ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਥਿਤ ਤੌਰ ‘ਤੇ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਜਾਂ ਫਿਰ ਸਲਮਾਨ ਖ਼ਾਨ ਆਪਣੇ ਪਨਵੈਲ ਫਾਰਮ ਹਾਊਸ ਤੋਂ ਬਾਹਰ ਨਿਕਲ ਰਹੇ ਹੋਣਗੇ। ਜਿਸ ‘ਚ ਮੋਬਾਈਲ ਫੋਨ, ਟਾਵਰ ਲੋਕੇਸ਼ਨ ਅਤੇ ਆਡੀਓ ਅਤੇ ਵੀਡੀਓ ਕਾਲ ਦੀ ਤਕਨੀਕੀ ਜਾਂਚ ਸਣੇ ਪਾਕਿਸਤਾਨ ਤੋਂ ਅਤਿ-ਆਧੁਨਿਕ ਹਥਿਆਰਾਂ ਦਾ ਇਸਤੇਮਾਲ ਕਰਕੇ ਸਲਮਾਨ ਖ਼ਾਨ ਨੂੰ ਮਾਰਨ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network