ਮਸ਼ਹੂਰ ਪੰਜਾਬੀ ਗਾਇਕ ਦੀ ਬਾਲੀਵੁੱਡ ‘ਚ ਐਂਟਰੀ, ਸਿੱਧੂ ਮੂਸੇਵਾਲਾ ਦੇ ਨਾਲ ਚੱਲਦਾ ਰਿਹਾ ਹੈ ਕੋਲਡ ਵਾਰ, ਵੇਖੋ ਵਿੱਕੀ ਕੌਸ਼ਲ ਦੇ ਨਾਲ ਗਾਇਕ ਦਾ ਡਾਂਸ

ਮਸ਼ਹੂਰ ਪੰਜਾਬੀ ਗਾਇਕ ਦੀ ਬਾਲੀਵੁੱਡ ‘ਚ ਐਂਟਰੀ ਹੋ ਚੁੱਕੀ ਹੈ। ਹੁਣ ਇਹ ਗਾਇਕ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਗੀਤ ਗਾਉਂਦਾ ਹੋਇਆ ਨਜ਼ਰ ਆਏਗਾ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਕਰਣ ਔਜਲਾ ਦੀ । ਜਿਸ ਨੇ ਐਮੀ ਵਿਰਕ,ਵਿੱਕੀ ਕੌਸ਼ਲ ਤੇ ਤ੍ਰਿਪਤੀ ਡਿਮਰੀ ਸਟਾਰਰ ਫ਼ਿਲਮ ‘ਬੈਡ ਨਿਊਜ਼’ ‘ਚ ਗੀਤ ਗਾਇਆ ਹੈ ।

Reported by: PTC Punjabi Desk | Edited by: Shaminder  |  July 02nd 2024 11:19 AM |  Updated: July 02nd 2024 11:19 AM

ਮਸ਼ਹੂਰ ਪੰਜਾਬੀ ਗਾਇਕ ਦੀ ਬਾਲੀਵੁੱਡ ‘ਚ ਐਂਟਰੀ, ਸਿੱਧੂ ਮੂਸੇਵਾਲਾ ਦੇ ਨਾਲ ਚੱਲਦਾ ਰਿਹਾ ਹੈ ਕੋਲਡ ਵਾਰ, ਵੇਖੋ ਵਿੱਕੀ ਕੌਸ਼ਲ ਦੇ ਨਾਲ ਗਾਇਕ ਦਾ ਡਾਂਸ

ਮਸ਼ਹੂਰ ਪੰਜਾਬੀ ਗਾਇਕ ਦੀ ਬਾਲੀਵੁੱਡ ‘ਚ ਐਂਟਰੀ ਹੋ ਚੁੱਕੀ ਹੈ। ਹੁਣ ਇਹ ਗਾਇਕ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਗੀਤ ਗਾਉਂਦਾ ਹੋਇਆ ਨਜ਼ਰ ਆਏਗਾ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਕਰਣ ਔਜਲਾ (Karan Aujla) ਦੀ । ਜਿਸ ਨੇ ਐਮੀ ਵਿਰਕ,ਵਿੱਕੀ ਕੌਸ਼ਲ  (Vicky Kaushal) ਤੇ ਤ੍ਰਿਪਤੀ ਡਿਮਰੀ ਸਟਾਰਰ ਫ਼ਿਲਮ ‘ਬੈਡ ਨਿਊਜ਼’ ‘ਚ ਗੀਤ ਗਾਇਆ ਹੈ । ਜੋ ਕਿ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ‘ਤੌਬਾ ਤੌਬਾ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ।ਜਿਸ ਨੂੰ ਦਰਸ਼ਕਾਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਹੋਰ ਪੜ੍ਹੋ  : ਹਿਨਾ ਖ਼ਾਨ ਨੇ ਪਹਿਲੀ ਕੀਮੋਥੈਰੇਪੀ ਦੀ ਤਸਵੀਰ ਹਸਪਤਾਲ ਤੋਂ ਕੀਤੀ ਸਾਂਝੀ, ਫੈਨਸ ਕਰ ਰਹੇ ਸਿਹਤਯਾਬੀ ਲਈ ਦੁਆ

ਇਸ ਦੇ ਨਾਲ ਹੀ ਇਸ ਗੀਤ ‘ਤੇ ਵਿੱਕੀ ਕੌਸ਼ਲ ਤੇ ਕਰਣ ਔਜਲਾ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਜਿਸ ਦਾ ਇੱਕ ਵੀਡੀਓ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਗਾਇਕ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । 

ਵਿੱਕੀ ਕੌਸ਼ਲ ਤੇ ਐਮੀ ਵਿਰਕ ਇੱਕਠੇ ਆਉਣਗੇ ਨਜ਼ਰ 

ਗਾਇਕ ਐਮੀ ਵਿਰਕ ਤੇ ਵਿੱਕੀ ਕੌਸ਼ਲ ਪਹਿਲੀ ਵਾਰ ਸਕਰੀਨ ਸਾਂਝਾ ਕਰਦੇ ਹੋਏ ਆਉਣਗੇ । ਇਸ ਫ਼ਿਲਮ ਦੋਵਾਂ ਅਦਾਕਾਰਾਂ ਦੇ ਨਾਲ ਤ੍ਰਿਪਤੀ ਡਿਮਰੀ ਵੀ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ । 

ਸਿੱਧੂ ਮੂਸੇਵਾਲਾ ਅਤੇ ਗਾਇਕ ‘ਚ ਚੱਲੀ ਸੀ ਕੋਲਡ ਵਾਰ 

ਕੋਈ ਸਮਾਂ ਸੀ ਜਦੋਂ ਗਾਇਕ ਕਰਣ ਔਜਲਾ ਦੀ ਸਿੱਧੂ ਮੂਸੇਵਾਲਾ ਦੇ ਨਾਲ ਕੋਲਡ ਵਾਰ ਚੱਲਦੀ ਸੀ।ਹਾਲਾਂਕਿ ਦੋਵਾਂ ਨੇ ਇਸ ਮਸਲੇ ਨੂੰ ਬਾਅਦ ‘ਚ ਸੁਲਝਾ ਵੀ ਲਿਆ ਸੀ । ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਸਿੱਧੂ ਮੂਸੇਵਾਲਾ ਨੇ ੨੦੧੭ ‘ਚ ਇੱਕ ਵੀਡੀਓ ਲੀਕ ਕੀਤਾ ਸੀ।    

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network