ਬਾਲੀਵੁੱਡ ਦੀ ਟ੍ਰੈਜਡੀ ਕੁਈਨ 'ਮਧੂਬਾਲਾ' ਦੀ ਜ਼ਿੰਦਗੀ 'ਤੇ ਬਣ ਰਹੀ ਹੈ ਬਾਈਓਪਿਕ, ਇਹ ਅਦਾਕਾਰਾ ਨਿਭਾਵੇਗੀ ਰੋਲ

Written by  Pushp Raj   |  March 15th 2024 10:08 PM  |  Updated: March 15th 2024 10:08 PM

ਬਾਲੀਵੁੱਡ ਦੀ ਟ੍ਰੈਜਡੀ ਕੁਈਨ 'ਮਧੂਬਾਲਾ' ਦੀ ਜ਼ਿੰਦਗੀ 'ਤੇ ਬਣ ਰਹੀ ਹੈ ਬਾਈਓਪਿਕ, ਇਹ ਅਦਾਕਾਰਾ ਨਿਭਾਵੇਗੀ ਰੋਲ

Actress Madhubala Biopic: ਬਾਲੀਵੁੱਡ ਇੰਡਸਟਰੀ ਵਿੱਚ ਕਈ ਸਿਤਾਰੇ ਹਨ। ਇਨ੍ਹਾਂ 'ਚ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦੀ ਬਾਇਓਪਿਕ ਬਣ ਚੁੱਕੀ ਹੈ। ਕੁਝ ਸਾਲ ਪਹਿਲਾਂ ਹੀ ਸੰਜੇ ਦੱਤ ਦੀ ਬਾਇਓਪਿਕ ਆਈ ਸੀ ਜੋ ਸੁਪਰਹਿੱਟ ਰਹੀ ਸੀ। ਹੁਣ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਮਧੂਬਾਲਾ 'ਤੇ ਬਾਈਓਪਿਕ (Madhubala Biopic) ਬਨਣ ਜਾ ਰਹੀ ਹੈ। ਇਸ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ ਪਰ ਹੁਣ ਪੁਸ਼ਟੀ ਹੋ ​​ਗਈ ਹੈ।

Madhubala biopic

ਬੀਤੇ ਦਿਨੀਂ ਮਸ਼ਹੂਰ ਅਦਾਕਾਰਾ ਮਧੂਬਾਲਾ ਦੀ ਜ਼ਿੰਦਗੀ ਕਾਫੀ ਰਹੱਸਮਈ ਰਹੀ ਹੈ। ਉਨ੍ਹਾਂ ਦਾ ਕਰੀਅਰ ਸਫਲ ਰਿਹਾ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਓਨੀ ਸਫਲ ਨਹੀਂ ਰਹੀ। ਅਦਾਕਾਰਾ ਨੇ ਬਹੁਤ ਛੋਟੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਹੁਣ ਉਸ ਦੀ ਬਾਇਓਪਿਕ ਬਣਨ ਜਾ ਰਹੀ ਹੈ ਜੋ ਮਧੂਬਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਹੈ।

ਮਧੂਬਾਲਾ ਦੀ ਬਾਇਓਪਿਕ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ।

ਮਧੂਬਾਲਾ ਦੀ ਭੈਣ ਮਧੁਰ ਬ੍ਰਿਜ ਭੂਸ਼ਣ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਜਾ ਰਹੇ ਹਨ। ਅਰਵਿੰਦ ਕੁਮਾਰ ਮਾਲਵੀਆ ਇਸ ਦਾ ਸਹਿ-ਨਿਰਮਾਤਾ ਵੀ ਕਰਨਗੇ। ਇਹ ਫਿਲਮ ਮਧੂਬਾਲਾ ਵੈਂਚਰਸ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਇਸ 'ਚ ਕ੍ਰਿਤੀ ਸੈਨਨ ਮੁੱਖ ਭੂਮਿਕਾ ਨਿਭਾਉਣ ਵਾਲੀ ਸੀ।

 

 ਫਿਲਮ ਦੀ ਅਧਿਕਾਰਤ ਜਾਣਕਾਰੀ ਸਾਂਝੀ ਕਰਦੇ ਹੋਏ, ਉਸ ਨੇ ਕਿਹਾ - ਦਿਲਚਸਪ ਖਬਰ, ਅਸੀਂ ਇਹ ਦੱਸਣ ਲਈ ਬਹੁਤ ਉਤਸ਼ਾਹਿਤ ਹਾਂ ਕਿ ਅਸੀਂ ਮਸ਼ਹੂਰ ਅਭਿਨੇਤਰੀ ਮਧੂਬਾਲਾ ਦੇ ਸਨਮਾਨ ਵਿੱਚ ਇੱਕ ਫਿਲਮ ਬਣਾਉਣ ਜਾ ਰਹੇ ਹਾਂ, ਜੋ ਉਸ ਦੀ ਪ੍ਰਤਿਭਾ ਅਤੇ ਹਮਦਰਦੀ ਦਾ ਪ੍ਰਤੀਕ ਹੋਵੇਗੀ। ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਿਤਾਰੇ ਦੀ ਸਦੀਵੀ ਸੁਹਜ ਅਤੇ ਆਕਰਸ਼ਕ ਕਹਾਣੀ ਦੇਖਣ ਲਈ ਤਿਆਰ ਹੋ ਜਾਓ। ਅੱਪਡੇਟ ਲਈ ਸਾਡੇ ਨਾਲ ਰਹੋ।

ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਪਹਾੜੀ ਲੋਕਾਂ ਨਾਲ ਸਾਂਝੀ ਕੀਤੀ ਹਿਮਾਚਲ ਦੇ ਕਿਨੌਰ ਦੀ ਖੂਬਸੂਰਤ ਵਾਦੀਆਂ ਦਾ ਨਜ਼ਾਰਾ, ਵੇਖੋ ਵੀਡੀਓ

ਬਾਲੀਵੁੱਡ ਦੀ ਟ੍ਰੈਜਡੀ ਕੁਈਨ ਮਧੁਬਾਲਾ ਦੀ ਨਿੱਜੀ ਜ਼ਿੰਦਗੀ 

ਮਧੂਬਾਲਾ ਆਪਣੇ ਸਮੇਂ ਯਾਨੀ ਕਿ 60 ਤੋਂ 70 ਦੇ ਦਹਾਕੇ ਦੌਰਾਨ ਮਸ਼ਹੂਰ ਅਭਿਨੇਤਰਿਆਂ ਚੋਂ ਇੱਕ ਸੀ। ਹਿੰਦੀ ਸਿਨੇਮਾ ਵਿੱਚ, ਉਹ ਨਾਂ ਮਹਿਜ਼ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਸੀ, ਸਗੋਂ ਆਪਣੀ ਬੇਅੰਤ ਸੁੰਦਰਤਾ ਲਈ ਵੀ ਜਾਣੀ ਜਾਂਦੀ ਸੀ। ਮਧੂਬਾਲਾ ਨੇ ਆਪਣੇ ਕਰੀਅਰ 'ਚ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਜੇਕਰ ਮਧੂਬਾਲਾ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਵੇ ਤਾਂ ਉਸ ਆਪਣੇ ਜੀਵਨ ਵਿੱਚ ਕਈ ਉਤਰਾਅ-ਚੜ੍ਹਾਅ ਵੇਖੇ ਸਨ। ਅੱਜ ਵੀ ਮਧੂਬਾਲਾ ਦੀ ਜ਼ਿੰਦਗੀ ਦੀਆਂ ਕਈ ਅਣਸੁਣੀਆਂ ਕਹਾਣੀਆਂ ਹਨ। ਮਧੂਬਾਲਾ ਦੀ ਜ਼ਿੰਦਗੀ ਨਾਲ ਜੁੜੀ ਹਰ ਕਹਾਣੀ ਨੂੰ ਤੁਸੀਂ ਜਲਦ ਹੀ ਫਿਲਮ 'ਚ ਦੇਖ ਸਕਦੇ ਹੋ। ਜੀ ਹਾਂ, ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਦੀ ਜ਼ਿੰਦਗੀ ਦੀ ਕਹਾਣੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network