ਬਰਸਾਤੀ ਸੀਜ਼ਨ ਦੇ ਦੌਰਾਨ ਮਾਧੁਰੀ ਦੀਕਸ਼ਿਤ ਨੂੰ ਚਾਹ ਦੇ ਨਾਲ ਇਹ ਸਨੈਕਸ ਖਾਣਾ ਹੈ ਬਹੁਤ ਜ਼ਿਆਦਾ ਪਸੰਦ,ਕਿਚਨ ‘ਚ ਆਪਣੀ ਪਸੰਦੀਦਾ ਡਿਸ਼ ਬਣਾਉਂਦੀ ਆਈ ਨਜ਼ਰ, ਸਾਂਝਾ ਕੀਤਾ ਵੀਡੀਓ
ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਬਰਸਾਤੀ ਸੀਜ਼ਨ ਦੇ ਦੌਰਾਨ ਅਕਸਰ ਘਰਾਂ ‘ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ । ਕੋਈ ਮਿੱਠਾ ਖਾਣ ਦਾ ਸ਼ੁਕੀਨ ਹੁੰਦਾ ਹੈ ਅਤੇ ਕੋਈ ਕੋਈ ਨਮਕੀਨ ਖਾਣਾ ਪਸੰਦ ਕਰਦਾ ਹੈ। ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਕੁਝ ਨਾ ਕੁਝ ਆਪਣੇ ਘਰਾਂ ‘ਚ ਟਰਾਈ ਕਰਦੇ ਹਨ । ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ (Madhuri Dixit) ਵੀ ਬਰਸਾਤ ਦੇ ਸੀਜ਼ਨ ‘ਚ ਪਿਆਜ਼ ਦੇ ਪਕੌੜੇ ਖਾਣਾ ਬਹੁਤ ਪਸੰਦ ਕਰਦੀ ਹੈ । ਅਦਾਕਾਰਾ ਦੇ ਪਤੀ ਡਾਕਟਰ ਨੇਨੇ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਧੂਰੀ ‘ਚ ਸ਼ਿਲਪਾ ਸ਼ੈੱਟੀ ‘ਤੇ ਹਿਮਾਂਸ਼ੀ ਖੁਰਾਣਾ ਪੁੱਜੀਆਂ, ਨੇਤਰਦਾਨ ਕੈਂਪ ‘ਚ ਕੀਤੀ ਸ਼ਿਰਕਤ
ਜਿਸ ‘ਚ ਮਾਧੁਰੀ ਦੀਕਸ਼ਿਤ ਪਕੌੜੇ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਮਾਧੁਰੀ ਦੀਕਸ਼ਿਤ ਦਾ ਕਹਿਣਾ ਹੈ ਕਿ ਮਾਨਸੂਨ ਦੇ ਦੌਰਾਨ ਉਸ ਨੂੰ ਭਜਿਆ ਖਾਣਾ ਬਹੁਤ ਪਸੰਦ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਧੁਰੀ ਦੀਕਸ਼ਿਤ ਪਕੌੜੇ ਬਣਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਅਦਾਕਾਰਾ ਦੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ਅਤੇ ਵੀਡੀਓ ‘ਚ ਮਾਧੁਰੀ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ।
ਮਾਧੁਰੀ ਦਾ ਵਰਕ ਫ੍ਰੰਟ
ਮਾਧੁਰੀ ਦੀਕਸ਼ਿਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਖਲਨਾਇਕ, ਰਾਮ ਲਖਨ ਸਣੇ ਕਈ ਹਿੱਟ ਫ਼ਿਲਮਾਂ ਸ਼ਾਮਿਲ ਹਨ ।ਅੱਜ ਕੱਲ੍ਹ ਮਾਧੁਰੀ ਦੀਕਸ਼ਿਤ ਜ਼ਿਆਦਾਤਰ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ।
- PTC PUNJABI